ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਗੋਆ ਦੇ ਸਮੁੰਦਰੀ ਕੰਢੇ ਖੜ੍ਹੇ ਆਈ.ਐੱਨ.ਐੱਸ. ਵਿਕਰਾਂਤ ਯੁੱਧ ਜਹਾਜ਼ ‘ਤੇ ਭਾਰਤੀ ਜਲ ਸੈਨਾ ਦੇ ਜਵਾਨਾਂ ਨਾਲ ਮਿਲ ਕੇ ਦੀਵਾਲੀ ਮਨਾਈ।
ਇਸ ਮੌਕੇ’ਤੇ ਪੀਐੱਮ ਨੇ ਆਪਣੇ ਹੱਥਾਂ ਨਾਲ ਜਵਾਨਾਂ ਨੂੰ ਮਿੱਠਾਈਆਂ ਵੰਡੀਆਂ ਅਤੇ ਉਨ੍ਹਾਂ ਵੱਲੋਂ ਗਾਏ ਪ੍ਰੇਮ ਭਗਤੀ ਗੀਤ ਸੁਣੇ।
ਪੀਐੱਮ ਮੋਦੀ ਨੇ ਇੱਕ ਸਮਾਗਮ ਵੀ ਦੇਖਿਆ, ਜਿੱਥੇ ਆਈ.ਐੱਨ.ਐੱਸ. ਵਿਕਰਾਂਤ ਦੇ ਅਧਿਕਾਰੀਆਂ ਅਤੇ ਜਲ ਸੈਨਾ ਨੇ ਦੇਸ਼ ਭਗਤੀ ਵਾਲੇ ਗੀਤ ਗਾਏ। ਇਨ੍ਹਾਂ ਗੀਤਾਂ ਵਿੱਚ ਆਪ੍ਰੇਸ਼ਨ ਸਿੰਦੂਰ ਵਿੱਚ ਭਾਰਤੀ ਸੈਨਾ ਦੀ ਸਫਲਤਾ ਨੂੰ ਲੈ ਕੇ ਜਲ ਸੈਨਾ ਦੇ ਜਵਾਨਾਂ ਵੱਲੋਂ ਲਿਖਿਆ ਇੱਕ ਵਿਸ਼ੇਸ਼ ਗੀਤ ਵੀ ਸ਼ਾਮਲ ਸੀ।
ਅੱਜ ਸਵੇਰੇ ਪ੍ਰਧਾਨ ਮੰਤਰੀ ਨੇ ਆਈ.ਐੱਨ.ਐੱਸ. ਵਿਕਰਾਂਤ ‘ਤੇ ਇੱਕ ਯੋਗ ਸੈਸ਼ਨ ਵਿੱਚ ਵੀ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਜਲ ਸੈਨਾ ਦੇ ਜਵਾਨਾਂ ਵੱਲੋਂ ਕੀਤੇ ਗਏ ਇੱਕ ਸ਼ਾਨਦਾਰ ਫਲਾਈ ਪਾਸਟ ਨੂੰ ਵੀ ਦੇਖਿਆ, ਜਿਸ ਵਿੱਚ ਜਲ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਕਰਤਬ ਵੀ ਵਿਖਾਏ। ਫਿਰ ਪੀਐੱਮ ਨੇ ਜਲ ਸੈਨਾ ਦੇ ਜਵਾਨਾਂ ਨੂੰ ਸੰਬੋਧਨ ਵੀ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।