ਲੁਧਿਆਣਾ ਪੁੱਜੇ ਖੇਤੀਬਾੜੀ ਮੰਤਰੀ ਨੇ ਕੀਤੇ ਵੱਡੇ ਐਲਾਨ, ICAR ਦੇ ਮੱਕੀ ਇੰਸਟੀਚਿਊਟ ਦਾ ਕੀਤਾ ਉਦਘਾਟਨ

Global Team
2 Min Read

ਲੁਧਿਆਣਾ: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ (14 ਅਕਤੂਬਰ) ਲੁਧਿਆਣਾ ਪਹੁੰਚੇ। ਹੜ੍ਹ ਨਾਲ ਨੁਕਸਾਨ ਤੋਂ ਬਾਅਦ ਕੇਂਦਰੀ ਮੰਤਰੀ ਦਾ ਇਹ ਪੰਜਾਬ ਦਾ ਦੂਜਾ ਦੌਰਾ ਹੈ। ਉਨ੍ਹਾਂ ਨਾਲ ਕੇਂਦਰੀ  ਮੰਤਰੀ ਭਾਗੀਰਥ ਚੌਧਰੀ,  ਰਵਨੀਤ ਸਿੰਘ ਬਿੱਟੂ ਅਤੇ ਸੂਬਾ ਸਰਕਾਰ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਲਾਡੋਵਾਲ ਵਿਖੇ ICAR ਦੇ ਮੱਕੀ ਇੰਸਟੀਚਿਊਟ ਪਹੁੰਚੇ।

ਸ਼ਿਵਰਾਜ ਸਿੰਘ ਚੌਹਾਨ ਨੇ ICAR ਦੇ ਮੱਕੀ ਇੰਸਟੀਚਿਊਟ ਦੀ ਨਵੀਂ ਇਮਾਰਤ ਦਾ ਉਦਘਾਟਨ ਕੀਤਾ।  ਉਨ੍ਹਾਂ ਨੇ 36703 ਨੁਕਸਾਨੇ  ਘਰਾਂ ਲਈ ਪ੍ਰਤੀ ਘਰ 1.60 ਲੱਖ ਰੁਪਏ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਸੌਂਪੇ।

ਕਣਕ ਦੇ ਬੀਜ ਲਈ 74 ਕਰੋੜ ਰੁਪਏ ਜਾਰੀ

ਕੇਂਦਰੀ ਕਿਸਾਨੀ ਮੰਤਰੀ ਨੇ ਕਨਕ ਦੇ ਬੀਜ ਲਈ 74 ਕਰੋੜ ਰੁਪਏ ਅਤੇ ਸਰਸੋਂ ਲਈ 3.40 ਕਰੋੜ ਰੁਪਏ ਦਿੱਤੇ। ਉਨ੍ਹਾਂ ਨੇ ਕਿਹਾ ਕਿ ਬਾਗਾਂ ਵਿੱਚ ਨੁਕਸਾਨ ਹੋਇਆ ਤਾਂ ਉਸ ਲਈ ਵੀ ਰਾਸ਼ੀ ਜਾਰੀ ਕਰਾਂਗੇ। ਸੂਬਾ ਸਰਕਾਰ ਨੁਕਸਾਨ ਦੀ ਰਿਪੋਰਟ ਤਿਆਰ ਕਰੇ। ਸ਼ਿਲਟ ਹਟਾਉਣ ਲਈ ਵੀ ਕਿਸਾਨਾਂ ਨੂੰ ਕੇਂਦਰ ਵੱਲੋਂ ਪੈਸੇ ਮਿਲਣਗੇ। ਉਨ੍ਹਾਂ ਨੇ ਕਿਹਾ ਕਿ ਹਰ ਮੰਤਰੀ ਆਪਣੇ ਵਿਭਾਗ ਅਨੁਸਾਰ ਫੰਡ ਜਾਰੀ ਕਰੇਗਾ।

ਮੰਤਰੀ ਚੌਹਾਨ ਨੇ ਭਾਜਪਾ ਵਰਕਰਾਂ ਨੂੰ ਆਦੇਸ਼ ਦਿੱਤੇ ਕਿ ਘਰ ਬਣ ਰਹੇ ਹਨ ਜਾਂ ਨਹੀਂ, ਇਸ ‘ਤੇ ਨਜ਼ਰ ਰੱਖੋ। ਪੰਜਾਬ ਸਰਕਾਰ ਨੇ ਰਾਤ ਨੂੰ 36703 ਨੁਕਸਾਨੇ ਗਏ ਘਰਾਂ ਦੀ ਲਿਸਟ ਭੇਜੀ, ਰਾਤ ਨੂੰ ਹੀ ਪੈਸੇ ਜਾਰੀ ਕਰ ਦਿੱਤੇ। ਉਨ੍ਹਾਂ ਨੇ ਦੱਸਿਆ ਕਿ 1.20 ਲੱਖ ਰੁਪਏ ਨਵੇਂ ਘਰ ਲਈ ਅਤੇ 40 ਹਜ਼ਾਰ ਰੁਪਏ ਮਜ਼ਦੂਰੀ ਅਤੇ ਟਾਇਲਟ ਲਈ ਹਨ। ਮੰਤਰੀ ਨੇ ਕਿਹਾ ਕਿ ਸਵਦੇਸ਼ੀ ਖਰੀਦੋ, ਦੇਸ਼ ਅੱਗੇ ਵਧੇਗਾ। ਮੱਕੀ ਉਤਪਾਦਨ ਨਾਲ ਵਾਤਾਵਰਣ ਬਚੇਗਾ ਅਤੇ ਕਿਸਾਨਾਂ ਦੀ ਆਮਦਨ ਵਧੇਗੀ।

 

Share This Article
Leave a Comment