ਨਿਊਜ਼ ਡੈਸਕ: ਰਿਲਾਇੰਸ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਰਾਹਤ ਪ੍ਰਦਾਨ ਕਰਨ ਲਈ ਰਾਜ ਪ੍ਰਸ਼ਾਸਨ, ਪੰਚਾਇਤਾਂ ਅਤੇ ਸਥਾਨਿਕ ਸਵੈ-ਇੱਛੁਕ ਸੰਗਠਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਿਹਾ ਹੈ। ਅੰਮ੍ਰਿਤਸਰ ਅਤੇ ਸੁਲਤਾਨਪੁਰ ਲੋਧੀ ਦੇ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾ ਰਹੀ ਹੈ। ਕੰਪਨੀ ਪੋਸ਼ਣ, ਆਸਰਾ, ਜਨਤਕ ਸਿਹਤ ਅਤੇ ਪਸ਼ੂਧਨ ਦੇ ਪੱਧਰ ‘ਤੇ 10-ਨੁਕਾਤੀ ਸਹਾਇਤਾ ਪ੍ਰੋਗਰਾਮ ਚਲਾ ਰਹੀ ਹੈ।ਜ਼ਮੀਨੀ ਪੱਧਰ ‘ਤੇ, ਰਿਲਾਇੰਸ ਕਈ ਤਰੀਕਿਆਂ ਨਾਲ ਮਦਦ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਹੜ੍ਹ ਪੀੜਤਾਂ ਵਿੱਚ ਪੋਸ਼ਣ ਬਣਾਈ ਰੱਖਣ ਲਈ 10 ਹਜ਼ਾਰ ਤੋਂ ਵੱਧ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਔਰਤਾਂ ਜਾਂ ਬਜ਼ੁਰਗਾਂ ਦੀ ਅਗਵਾਈ ਵਾਲੇ ਇੱਕ ਹਜ਼ਾਰ ਪਰਿਵਾਰਾਂ ਨੂੰ 5,000 ਰੁਪਏ ਦੇ ਵਾਊਚਰ ਦਿੱਤੇ ਜਾ ਰਹੇ ਹਨ। ਕਮਿਊਨਿਟੀ ਰਸੋਈਆਂ ਲਈ ਰਾਸ਼ਨ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਲਈ ਪੋਰਟੇਬਲ ਵਾਟਰ ਫਿਲਟਰ ਲਗਾਏ ਜਾ ਰਹੇ ਹਨ। ਬੇਘਰ ਪਰਿਵਾਰਾਂ ਨੂੰ ਜ਼ਰੂਰੀ ਰਾਹਤ ਸਮੱਗਰੀ ਜਿਵੇਂ ਕਿ ਤਰਪਾਲਾਂ, ਗਰਾਊਂਡਸ਼ੀਟਾਂ, ਮੱਛਰਦਾਨੀਆਂ, ਰੱਸੀਆਂ ਅਤੇ ਬਿਸਤਰੇ ਵੰਡੇ ਜਾ ਰਹੇ ਹਨ।
ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਡਾਇਰੈਕਟਰ ਅਨੰਤ ਅੰਬਾਨੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਾਡੀਆਂ ਸੰਵੇਦਨਾਵਾਂ ਪੰਜਾਬ ਦੇ ਲੋਕਾਂ ਨਾਲ ਹਨ। ਬਹੁਤ ਸਾਰੇ ਪਰਿਵਾਰਾਂ ਨੇ ਆਪਣੇ ਘਰ ਅਤੇ ਕਾਰੋਬਾਰ ਗੁਆ ਦਿੱਤੇ ਹਨ। ਪੂਰਾ ਰਿਲਾਇੰਸ ਪਰਿਵਾਰ ਅੱਜ ਪੰਜਾਬ ਦੇ ਨਾਲ ਖੜ੍ਹਾ ਹੈ। ਲੋਕਾਂ ਦੇ ਨਾਲ-ਨਾਲ ਜਾਨਵਰਾਂ ਲਈ ਭੋਜਨ, ਪਾਣੀ ਅਤੇ ਰਹਿਣ-ਸਹਿਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਸੀਂ ਦਸ-ਨੁਕਾਤੀ ਰਾਹਤ ਯੋਜਨਾ ‘ਤੇ ਕੰਮ ਕਰ ਰਹੇ ਹਾਂ। ਉਹ ਇਸ ਮੁਸ਼ਕਿਲ ਸਮੇਂ ਵਿੱਚ ਹਰ ਕਦਮ ‘ਤੇ ਪੰਜਾਬ ਦੇ ਨਾਲ ਹਨ। ਹੜ੍ਹ ਦੌਰਾਨ ਅਤੇ ਹੜ੍ਹ ਦਾ ਪਾਣੀ ਘਟਣ ਤੋਂ ਬਾਅਦ ਬਿਮਾਰੀਆਂ ਨਾ ਫੈਲਣ ਰਿਲਾਇੰਸ ਇਹ ਵੀ ਧਿਆਨ ਰੱਖ ਰਿਹਾ ਹੈ।