ਅੰਮ੍ਰਿਤਸਰ: ਅੱਜ ਪੰਜਾਬ ਦੀ ਪੰਥਕ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਅਕਾਲ ਤਖ਼ਤ ਸਾਹਿਬ ਦੀ ਭਰਤੀ ਕਮੇਟੀ ਨੇ ਇੱਕ ਨਵੀਂ ਪੰਥਕ ਪਾਰਟੀ ਬਣਾਈ ਹੈ, ਜਿਸਦੇ ਆਗੂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਬੀਬੀ ਸਤਵੰਤ ਕੌਰ ਨੂੰ ਪੰਥਕ ਕਮੇਟੀ ਦੀ ਚੇਅਰਪਰਸਨ ਐਲਾਨਿਆ ਗਿਆ ਹੈ।
ਦੱਸ ਦਈਏ ਕਿ ਪ੍ਰਧਾਨ ਬਣਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, “ਸਭ ਤੋਂ ਪਹਿਲਾਂ, ਮੈਂ ਆਪਣੇ ਗੁਰੂਆਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਹਮੇਸ਼ਾ ਮੇਰੇ ‘ਤੇ ਆਪਣਾ ਅਸ਼ੀਰਵਾਦ ਵਰ੍ਹਾਇਆ ਹੈ। ਮੈਂ ਉਨ੍ਹਾਂ ਦਾ ਵੀ ਧੰਨਵਾਦ ਕਰਦਾ ਹਾਂ ਜੋ ਨਾ ਸਿਰਫ਼ ਪੰਜਾਬ ਤੋਂ, ਸਗੋਂ ਮਹਾਰਾਸ਼ਟਰ ਅਤੇ ਬਿਹਾਰ ਤੋਂ ਵੀ ਇੱਥੇ ਆਏ ਹਨ। ਸਾਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਨੇ ਮੈਨੂੰ ਗੁਰੂ ਦੀ ਸੇਵਾ ਲਈ ਚੁਣਿਆ ਹੈ, ਜਿਸ ਲਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ। ਅਕਾਲੀ ਦਲ ਦਾ ਪ੍ਰਧਾਨ ਬਣਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਪੰਥ ਨੇ ਜੋ ਸੇਵਾ ਬਖ਼ਸ਼ੀ ਹੈ ਮੈਂ ਬੜੀ ਇਮਾਨਦਾਰੀ ਨਾਲ ਨਿਭਾਵਾਂਗਾ । ਉਨ੍ਹਾਂ ਕਿਹਾ ਕਿ ਮੈਂ ਕੋਈ ਚੌਣ ਨਹੀਂ ਲੜਾਂਗਾ, ਨਾ ਐਮਪੀ ਦੀ ਨਾ ਐਮਐਲਏ ਦੀ। ਹਰਪ੍ਰੀਤ ਸਿੰਘ ਨੇ ਕਿਹਾ ਕਿ ਹੁਣ ਦਸਾਂਗੇ ਕਿ ਗ੍ਰੰਥੀਆਂ ਦੀ ਪਾਲਿਟੀਕਸ ਕੀ ਹੁੰਦੀ ਹੈ। ਅੰਮ੍ਰਿਤਸਰ ਨੂੰ ਸਿਆਸੀ ਰਾਜਧਾਨੀ ਬਣਾਵਾਂਗੇ। ਉਨ੍ਹਾਂ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਸਾਡਾ ਦਫਤਰ ਅੰਮ੍ਰਿਤਸਰ ਵਿੱਚ ਹੋਵੇਗਾ।
ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਚੇਤਾਵਨੀਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇ ਕਿਸੇ ਦੀ ਵੀ ਕਿਰਦਾਰਕੁਸ਼ੀ ਕੀਤੀ ਤਾਂ ਅਸੀਂ ਬੂਹੇ ‘ਤੇ ਖੜ੍ਹ ਕੇ ਤੁਹਾਨੂੰ ਨੰਗਾ ਕਰਾਂਗੇ।ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਦੀਆਂ ਕਿੱਥੇ-ਕਿੱਥੇ ਜਾਇਦਾਦਾਂ ਨੇ, ਮੇਰੇ ਕੋਲ ਬਹੁਤ ਲੰਬੀ ਲਿਸਟ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਐਸਜੀਪੀਸੀ ਦਾ ਚੋਣ ਨਿਸ਼ਾਨ ਅਤੇ ਦਫ਼ਤਰ ਵੀ ਲਵਾਂਗੇ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਸਟੈਂਡ ਦੇ ਆਸਰੇ ਸੁਖਬੀਰ ਬਾਦਲ ਖੜ੍ਹਾ ਹੈ। ਅਸੀਂ ਕੋਈ ਵੱਖਰਾ ਚੁੱਲ੍ਹਾ ਨਹੀਂ ਬਣਾਉਣਾ ਸਗੋਂ ਇਹੀ ਅਸਲੀ ਚੁੱਲ੍ਹਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅਕਾਲ ਤਖ਼ਤ ਉੱਤੇ ਪੇਸ਼ ਹੋ ਕੇ ਸੰਗਤ ਨੇ ਸੁਖਬੀਰ ਬਾਦਲ ਨੂੰ ਸਤਿਕਾਰ ਨਹੀ ਦਿੱਤਾ ਸਗੋਂ ਤਿਰਸਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲ ਧੜਾ ਕਹਿੰਦਾ ਸੀ ਗ੍ਰੰਥੀਆਂ ਨੂੰ ਰਾਜਨੀਤੀ ਬਾਰੇ ਨਹੀਂ ਪਤਾ ਹੁਣ ਅਸੀਂ ਦੱਸਾਂਗੇ ਕਿ ਗ੍ਰੰਥੀ ਸਿੰਘ ਦੀ ਸਿਆਸਤ ਕੀਤੀ ਹੁੰਦੀ ਹੈ।