ਜਗਤਾਰ ਸਿੰਘ ਸਿੱਧੂ;
ਅੱਜ ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਸੈਸ਼ਨ ਸ਼ੁਰੂ ਹੋਇਆ ਪਰ ਸੰਖੇਪ ਜਿਹੀ ਕਾਰਵਾਈ ਬਾਅਦ ਭਲਕੇ ਸਵੇਰ ਤੱਕ ਲਈ ਮੁਲਤਵੀ ਹੋ ਗਿਆ। ਅੱਜ ਬਾਦ ਦੁਪਹਿਰ ਦੋ ਵਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਹੋਈ ਹੈ। ਮੁੱਖ ਮੰਤਰੀ ਮਾਨ ਨੇ ਮੀਟਿੰਗ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਲਕੇ ਸਦਨ ਵਿੱਚ ਬੇਅਦਬੀ ਬਾਰੇ ਖਰੜੇ ਦੇ ਰੂਪ ਵਿੱਚ ਬਿਲ ਪੇਸ਼ ਕੀਤਾ ਜਾਵੇਗਾ ਅਤੇ ਸਾਰੇ ਧਾਰਮਿਕ ਆਗੂਆਂ ਦੀ ਸਲਾਹ ਨਾਲ ਬਾਅਦ ਵਿੱਚ ਅੰਤਿਮ ਰੂਪ ਮਿਲੇਗਾ। ਮੀਟਿੰਗ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਸਮੇਤ ਕਈ ਅਹਿਮ ਮਾਮਲਿਆਂ ਬਾਰੇ ਚਰਚਾ ਹੋਈ। ਬੇਅਦਬੀ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਬਾਰੇ ਬਿੱਲ ਭਲਕੇ ਵਿਧਾਨ ਸਭਾ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਦੁਨੀਆਂ ਭਰ ਵਿੱਚ ਬੈਠੇ ਸਿਖ ਭਾਈਚਾਰੇ ਦੀਆਂ ਨਜ਼ਰਾਂ ਭਲਕ ਦੇ ਸੈਸ਼ਨ ਉੱਤੇ ਟਿਕੀਆਂ ਹੋਈਆਂ ਹਨ। ਇਸ ਸਬੰਧੀ ਬਣਨ ਜਾ ਰਿਹਾ ਐਕਟ ਸੂਬਾ ਪੱਧਰੀ ਲਾਗੂ ਹੋਵੇਗਾ। ਬੇਅਦਬੀਆਂ ਦਾ ਮਾਮਲਾ ਅਕਾਲੀ ਭਾਜਪਾ ਸਰਕਾਰ ਸਮੇਂ ਨਾਲ ਸਬੰਧਤ ਹੈ । ਇਸ ਮਾਮਲੇ ਨੂੰ ਲੈਕੇ ਵਿਰੋਧੀ ਧਿਰਾਂ ਸਰਕਾਰ ਉਪਰ ਸਵਾਲ ਵੀ ਚੁੱਕ ਰਹੀਆਂ ਹਨ।
ਵਿਧਾਨ ਸਭਾ ਸੈਸ਼ਨ ਵਿਚ ਪਹਿਲੇ ਦਿਨ ਪੰਜਾਬ ਦੀਆਂ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਨਾਂ ਵਿਚ ਆਪ ਦੇ ਵਿਧਾਇਕ ਤਰਨਤਾਰਨ ਅਤੇ ਅਬੋਹਰ ਦਾ ਵਪਾਰੀ ਸੰਜੇ ਵਰਮਾ ਵੀ ਸ਼ਾਮਿਲ ਹਨ।
ਵਿਧਾਨ ਸਭਾ ਸੈਸ਼ਨ ਮੌਕੇ ਸੈਸ਼ਨ ਦੇ ਬਾਹਰ ਵੀ ਰਾਜਨੀਤੀ ਪੂਰੀ ਤਰਾਂ ਗਰਮਾਈ ਹੋਈ ਹੈ ।ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਹਾਕਮ ਧਿਰ ਦੇ ਆਗੂਆਂ ਅਮਨ ਅਰੋੜਾ , ਅਹਵਿੰਦ ਕੇਜਰੀਵਾਲ ਅਤੇ ਕਈ ਹੋਰਾਂਵਿਰੁਧ ਚੰਡੀਗੜ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ।ਦੋਸ਼ ਹੈ ਕਿ ਬਾਜਵਾ ਦੀ ਵੀਡੀਓ ਤਰੋੜ ਮਰੋੜ ਕੇ ਪੇਸ਼ ਕੀਤੀ ਗਈ । ਦੂਜੇ ਪਾਸੇ ਆਪ ਦੇ ਆਗੂਆਂ ਦਾ ਕਹਿਣਾ ਹੈਕਿ ਬਾਜਵਾ ਬਿਆਨ ਦੇਕੇ ਬਦਲ ਜਾਂਦੇ ਹਨ ਅਤੇ ਲੋਕ ਸਭ ਜਾਣਦੇ ਹਨ।
ਵਿਧਾਨ ਸਭਾ ਸੈਸ਼ਨ ਦੇ ਬਾਹਰ ਭਾਜਪਾ ਅਮਨ ਕਾਨੂੰਨ ਅਤੇ ਲੈਂਡ ਪੂਲਿੰਗ ਨੂੰ ਲੈ ਕੇ ਮਾਨ ਸਰਕਾਰ ਦੀ ਅਲੋਚਨਾ ਕਰ ਰਹੀ ਹੈ। ਆਪ ਦਾ ਕਹਿਣਾ ਹੈ ਕਿ ਭਾਜਪਾ ਪੰਜਾਬ ਦੀ ਅਮਨ ਕਾਨੂੰਨ ਦੀ ਹਾਲਤ ਗੈਂਗਸਟਰਾਂ ਰਾਹੀਂ ਖਰਾਬ ਕਰਵਾ ਰਹੀ। ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਜੇਲ੍ਹ ਵਿੱਚ ਰੱਖਕੇ ਕਾਰਵਾਈਆਂ ਨੂੰ ਅਮਲ ਦਿਤਾ ਜਾ ਰਿਹਾ ਹੈ ।ਆਪ ਨੇ ਸੰਦੀਪ ਜਾਖੜ ਵਿਧਾਇਕ ਦੀ ਸੰਜੇ ਵਰਮਾ ਵਪਾਰੀ ਦੇ ਕਥਿਤ ਕਾਤਲ ਨਾਲ ਇਕ ਤਸਵੀਰ ਮੀਡੀਆ ਨੂੰ ਜਾਰੀ ਕਰਕੇ ਨਵੀਂ ਚਰਚਾ ਛੇੜ ਦਿੱਤੀ ਹੈ ।ਸੰਦੀਪ ਜਾਖੜ ਦਾ ਕਹਿਣਾ ਹੈ ਕਿ ਇਹ ਪਿਛਲੇ ਵਿਧਾਨ ਸਭਾ ਚੋਣ ਦੀ ਹੈ ਪਰ ਉਹ ਇਸ ਨੂੰ ਨਹੀਂ ਜਾਣਦੇ । ਇਸ ਤਰ੍ਹਾਂ ਸੈਸ਼ਨ ਦੇ ਬਾਹਰ ਵੀ ਬੇਅਦਬੀ ਮੁੱਦੇ ਸਣੇ ਮਾਮਲਾ ਗਰਮਾਇਆ ਹੋਇਆ ਹੈ।
ਸੰਪਰਕ 9814002186