ਜਸ਼ਨ ਦਾ ਮਾਹੌਲ ਬਦਲਿਆ ਮਾਤਮ ਵਿੱਚ, ਰਿਟਾਇਰਮੈਂਟ ਤੋਂ ਦੋ ਦਿਨ ਪਹਿਲਾਂ ਫੋਜੀ ਦੀ ਹੋਈ ਮੌਤ

Global Team
2 Min Read

ਚੰਡੀਗੜ੍ਹ: 25 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ ਫੋਜੀ ਜਵਾਨ ਸੇਵਾਮੁਕਤ ਹੋਣ ਵਾਲਾ ਸੀ। ਫੋਜੀ ਦੀ ਸੇਵਾਮੁਕਤੀ ਦੇ ਜਸ਼ਨ ਲਈ ਘਰ ਵਿੱਚ ਤਿਆਰੀਆਂ ਚੱਲ ਰਹੀਆਂ ਸਨ। ਉਸਦੀ ਸੇਵਾਮੁਕਤੀ ਵਿੱਚ ਦੋ ਦਿਨ ਬਾਕੀ ਸਨ, ਪਰ ਇਸ ਤੋਂ ਪਹਿਲਾਂ ਕੁਝ ਮੰਦਭਾਗਾ ਵਾਪਰਿਆ ਜਿਸਨੇ ਖੁਸ਼ੀ ਨੂੰ ਸੋਗ ਵਿੱਚ ਬਦਲ ਦਿੱਤਾ। ਫੋਜੀ ਦੀ ਮੌਤ ਆਪਣੀ ਰਿਟਾਇਰਮੈਂਟ ਤੋਂ ਦੋ ਦਿਨ ਪਹਿਲਾਂ ਹੋ ਗਈ ਸੀ। ਪੰਜਾਬ ਦੇ ਫਾਜ਼ਿਲਕਾ ਦੇ ਕੋਹੜਿਆਵਾਲੀ ਪਿੰਡ ਦੇ ਰਹਿਣ ਵਾਲੇ ਫੌਜੀ ਜਵਾਨ ਸਤਨਾਮ ਸਿੰਘ ਦੀ ਮੌਤ ਹੋ ਗਈ। ਸਤਨਾਮ ਸਿੰਘ 30 ਜੂਨ ਨੂੰ ਫੌਜ ਤੋਂ ਸੇਵਾਮੁਕਤ ਹੋਣ ਵਾਲਾ ਸੀ।

ਪਰਿਵਾਰ ਜਸ਼ਨ ਦੀਆਂ ਤਿਆਰੀਆਂ ਕਰ ਰਿਹਾ ਸੀ ਜਦੋਂ ਉਸਦੀ ਮੌਤ ਦੀ ਦੁਖਦਾਈ ਖ਼ਬਰ ਘਰ ਪਹੁੰਚੀ, ਜਿਸ ਨਾਲ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਸਤਨਾਮ ਸਿੰਘ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।ਮ੍ਰਿਤਕ ਸਿਪਾਹੀ ਸਤਨਾਮ ਸਿੰਘ ਦੇ ਭਰਾ ਬਚਿੱਤਰ ਸਿੰਘ ਨੇ ਕਿਹਾ ਕਿ 25 ਸਾਲ ਦੇਸ਼ ਦੀ ਸੇਵਾ ਕਰਨ ਤੋਂ ਬਾਅਦ, ਉਨ੍ਹਾਂ ਦਾ ਭਰਾ ਸਤਨਾਮ ਸਿੰਘ 30 ਜੂਨ ਨੂੰ ਸੇਵਾਮੁਕਤ ਹੋ ਕੇ ਘਰ ਆਉਣ ਵਾਲਾ ਸੀ। ਸਤਨਾਮ ਨੇ ਉਨ੍ਹਾਂ ਨੂੰ ਫ਼ੋਨ ਕੀਤਾ ਅਤੇ ਜਸ਼ਨ ਦੀ ਤਿਆਰੀ ਕਰਨ ਲਈ ਕਿਹਾ ਸੀ। ਜਿਥੇ ਪੂਰਾ ਪਰਿਵਾਰ ਰਿਸ਼ਤੇਦਾਰ ਅਤੇ ਦੋਸਤ ਉਸਦੀ ਉਡੀਕ ਕਰ ਰਹੇ ਸਨ, ਉਨ੍ਹਾਂ ਨੂੰ ਦੁਖਦਾਈ ਖ਼ਬਰ ਮਿਲੀ ਕਿ ਸਤਨਾਮ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

ਸਤਨਾਮ ਸਿੰਘ ਅਗਸਤ 2001 ਵਿੱਚ ਅਸਾਮ ਰਾਈਫਲਜ਼ ਫਸਟ ਵਿੱਚ ਭਰਤੀ ਹੋਇਆ ਸੀ। ਇੱਕ ਬਹਾਦਰ ਸਿਪਾਹੀ ਹੋਣ ਦੇ ਨਾਲ-ਨਾਲ, ਸਤਨਾਮ ਸਿੰਘ ਇੱਕ ਚੰਗਾ ਖਿਡਾਰੀ ਵੀ ਸੀ। ਉਸਨੇ 2004 ਤੱਕ ਫੌਜ ਵਿੱਚ ਕਰਾਸ ਕੰਟਰੀ ਦੌੜ ਵਿੱਚ ਹਿੱਸਾ ਲਿਆ ਅਤੇ ਬਾਅਦ ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ।ਸਤਨਾਮ ਸਿੰਘ ਮੁੱਕੇਬਾਜ਼ੀ ਵਿੱਚ ਸੁਪਰ ਹੈਵੀਵੇਟ ਪੱਧਰ ‘ਤੇ ਅੰਤਰ-ਬ੍ਰਿਗੇਡ ਮੁਕਾਬਲੇ ਵਿੱਚ ਜੇਤੂ ਰਿਹਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment