ਟਰੰਪ ਦੇ ਬਿਆਨ ‘ਤੇ ਈਰਾਨ ਨੇ ਦਿੱਤਾ ਜਵਾਬ, ਕਿਹਾ- ਸਾਡਾ ਕੋਈ ਵੀ ਅਧਿਕਾਰੀ ਵ੍ਹਾਈਟ ਹਾਊਸ ਦੇ ਦਰਵਾਜ਼ੇ ‘ਤੇ ਨਹੀਂ ਗਿਆ

Global Team
3 Min Read

ਨਿਊਜ਼ ਡੈਸਕ: ਇਜ਼ਰਾਈਲ ਅਤੇ ਈਰਾਨ ਵਿਚਕਾਰ ਪਿਛਲੇ ਕੁਝ ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਬਿਆਨ ਦਿੱਤਾ ਸੀ ਕਿ ਈਰਾਨ ਨੇ ਗੱਲਬਾਤ ਲਈ ਆਪਣਾ ਹੱਥ ਵਧਾਇਆ ਹੈ। ਹਾਲਾਂਕਿ ਈਰਾਨ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ। ਈਰਾਨ ਵੱਲੋਂ ਸੰਯੁਕਤ ਰਾਸ਼ਟਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਈਰਾਨੀ ਅਧਿਕਾਰੀ ਵ੍ਹਾਈਟ ਹਾਊਸ ਦੇ ਦਰਵਾਜ਼ੇ ‘ਤੇ ਨਹੀਂ ਗਿਆ ਹੈ।

ਬਿਆਨ ਵਿੱਚ ਈਰਾਨ ਨੇ ਅੱਗੇ ਕਿਹਾ ਕਿ ਈਰਾਨ ਕਦੇ ਵੀ ਦਬਾਅ ਹੇਠ ਗੱਲਬਾਤ ਨਹੀਂ ਕਰਦਾ ਅਤੇ ਨਾ ਹੀ ਧਮਕੀ ਹੇਠ ਸ਼ਾਂਤੀ ਸਵੀਕਾਰ ਕਰਦਾ ਹੈ। ਈਰਾਨ ਨੇ ਟਰੰਪ ਨੂੰ ਡਰਪੋਕ ਅਤੇ ਝੂਠਾ ਕਿਹਾ ਹੈ ਅਤੇ ਉਸਨੂੰ ਇੱਕ ਥੱਕਿਆ ਹੋਇਆ ਅਤੇ ਯੁੱਧ ਭੜਕਾਉਣ ਵਾਲਾ ਵਿਅਕਤੀ ਦੱਸਿਆ ਹੈ। ਈਰਾਨ ਨੇ ਕਿਹਾ ਕਿ ਉਹ ਹਰ ਧਮਕੀ ਦਾ ਜਵਾਬ ਦੇਵੇਗਾ ਅਤੇ ਹਰ ਕਾਰਵਾਈ ਦਾ ਢੁਕਵਾਂ ਜਵਾਬ ਦਿੱਤਾ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ, ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ  ਈਰਾਨ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਅਮਰੀਕੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਈਰਾਨੀ ਰਾਸ਼ਟਰ ਆਤਮ ਸਮਰਪਣ ਨਹੀਂ ਕਰੇਗਾ ਅਤੇ ਉਨ੍ਹਾਂ ਦੁਆਰਾ ਕੀਤੀ ਗਈ ਕੋਈ ਵੀ ਫੌਜੀ ਦਖਲਅੰਦਾਜ਼ੀ ਬਿਨਾਂ ਸ਼ੱਕ ਉਨ੍ਹਾਂ ਨੂੰ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਏਗੀ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਈਰਾਨੀ ਰਾਸ਼ਟਰ ਥੋਪੇ ਗਏ ਯੁੱਧ ਦੇ ਵਿਰੁੱਧ ਡਟ ਕੇ ਖੜ੍ਹਾ ਰਹੇਗਾ ਅਤੇ ਰਾਸ਼ਟਰ ਕਿਸੇ ਅੱਗੇ ਆਤਮ ਸਮਰਪਣ ਨਹੀਂ ਕਰੇਗਾ। ਈਰਾਨ ਆਪਣੇ ਖੇਤਰ ‘ਤੇ ਕਿਸੇ ਵੀ ਹਮਲੇ ਨੂੰ ਨਜ਼ਰਅੰਦਾਜ਼ ਨਹੀਂ ਕਰੇਗਾ ਅਤੇ ਹਥਿਆਰਬੰਦ ਫੌਜਾਂ ਹਾਈ ਅਲਰਟ ‘ਤੇ ਹਨ। ਖਮੇਨੀ ਨੇ ਅੱਗੇ ਕਿਹਾ ਕਿ ਈਰਾਨ ਨਾ ਤਾਂ ਜ਼ਾਇਓਨਿਸਟ ਹਸਤੀ (ਯਹੂਦੀਆਂ ਲਈ ਵਰਤਿਆ ਜਾਣ ਵਾਲਾ ਸ਼ਬਦ) ਨੂੰ ਆਪਣੇ ਹਵਾਈ ਖੇਤਰ ਦੀ ਉਲੰਘਣਾ ਕਰਨ ਲਈ ਮੁਆਫ਼ ਕਰੇਗਾ ਅਤੇ ਨਾ ਹੀ ਆਪਣੇ ਸ਼ਹੀਦਾਂ ਦੇ ਖੂਨ ਨੂੰ ਭੁੱਲੇਗਾ। ਜ਼ਾਇਓਨਿਸਟ ਹਸਤੀ ਨੇ ਇੱਕ ਗੰਭੀਰ ਗਲਤੀ ਕੀਤੀ ਹੈ ਅਤੇ ਉਸਨੂੰ ਇਸਦੇ ਨਤੀਜੇ ਭੁਗਤਣੇ ਪੈਣਗੇ। ਸਾਡੀਆਂ ਹਥਿਆਰਬੰਦ ਫੌਜਾਂ ਮਾਤ ਭੂਮੀ ਦੀ ਰੱਖਿਆ ਲਈ ਤਿਆਰ ਹਨ ਅਤੇ ਉਨ੍ਹਾਂ ਨੂੰ ਅਧਿਕਾਰੀਆਂ ਅਤੇ ਪੂਰੇ ਦੇਸ਼ ਦਾ ਸਮਰਥਨ ਪ੍ਰਾਪਤ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਟਕਰਾਅ ਬਾਰੇ ਲਗਾਤਾਰ ਬਿਆਨ ਦੇ ਰਹੇ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।
Share This Article
Leave a Comment