14 ਸਾਲਾਂ ਦੀ ਲੰਮੀ ਟੈਸਟ ਯਾਤਰਾ ਦੇ ਬਾਅਦ, ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਆਪਣੇ ਸੰਨਿਆਸ ਦੀ ਘੋਸ਼ਣਾ ਸੋਸ਼ਲ ਮੀਡੀਆ ਰਾਹੀਂ ਕਰਦਿਆਂ ਕੋਹਲੀ ਨੇ ਲਿਖਿਆ ਕਿ ਇਹ ਫੈਸਲਾ ਲੈਣਾ ਔਖਾ ਸੀ, ਪਰ ਹੁਣ ਸਮਾਂ ਠੀਕ ਲੱਗ ਰਿਹਾ ਸੀ। ਉਨ੍ਹਾਂ ਨੇ ਆਪਣੇ ਸਾਥੀਆਂ, ਪ੍ਰਸ਼ੰਸਕਾਂ ਅਤੇ ਹਰ ਉਸ ਵਿਅਕਤੀ ਦਾ ਧੰਨਵਾਦ ਕੀਤਾ ਜਿਸ ਨੇ ਇਸ ਸਫ਼ਰ ‘ਚ ਉਨ੍ਹਾਂ ਦਾ ਸਾਥ ਦਿੱਤਾ।
ਅਨੁਸ਼ਕਾ ਸ਼ਰਮਾ ਦੀ ਭਾਵੁਕ ਪ੍ਰਤੀਕਿਰਿਆ
ਵਿਰਾਟ ਦੇ ਸੰਨਿਆਸ ਉੱਤੇ ਅਨੁਸ਼ਕਾ ਸ਼ਰਮਾ ਨੇ ਇਕ ਖਾਸ ਤਸਵੀਰ ਸਾਂਝੀ ਕਰਦਿਆਂ ਲਿਖਿਆ, “ਲੋਕ ਰਿਕਾਰਡਾਂ ਅਤੇ ਮੀਲ ਪੱਥਰਾਂ ਦੀ ਗੱਲ ਕਰਨਗੇ – ਪਰ ਮੈਨੂੰ ਉਹ ਹੰਝੂ ਯਾਦ ਰਹਿਣਗੇ ਜੋ ਤੁਸੀਂ ਕਦੇ ਨਹੀਂ ਵੇਖਾਏ, ਉਹ ਲੜਾਈਆਂ ਜੋ ਕਿਸੇ ਨੇ ਨਹੀਂ ਵੇਖੀਆਂ, ਅਤੇ ਖੇਡ ਲਈ ਤੁਹਾਡਾ ਅਟੁੱਟ ਪਿਆਰ।”
ਉਸਨੇ ਅੱਗੇ ਲਿਖਿਆ, “ਮੈਨੂੰ ਪਤਾ ਹੈ ਕਿ ਇਸ ਯਾਤਰਾ ਨੇ ਤੁਹਾਡੇ ਤੋਂ ਕਿੰਨਾ ਕੁ ਲਿਆ। ਹਰ ਟੈਸਟ ਸੀਰੀਜ਼ ਤੋਂ ਬਾਅਦ ਤੁਸੀਂ ਹੋਰ ਨਿਮਰ, ਹੋਰ ਸਮਝਦਾਰ ਬਣ ਕੇ ਵਾਪਸ ਆਉਂਦੇ। ਮੈਂ ਹਮੇਸ਼ਾ ਸੋਚਦੀ ਸੀ ਕਿ ਤੁਸੀਂ ਚਿੱਟੇ ਕੱਪੜਿਆਂ ਵਿੱਚ ਟੈਸਟ ਕਰੀਅਰ ਨੂੰ ਅਲਵਿਦਾ ਕਹੋਗੇ – ਪਰ ਤੁਸੀਂ ਹਮੇਸ਼ਾ ਆਪਣੇ ਦਿਲ ਦੀ ਸੁਣੀ ਹੈ। ਮੇਰੇ ਲਈ ਇਹ ਕਹਿਣਾ ਮਾਣ ਵਾਲੀ ਗੱਲ ਹੈ ਕਿ, ਮਾਈ ਲਵ, ਤੁਸੀਂ ਇਸ ਵਿਦਾਈ ਦਾ ਹਰ ਪਲ ਕਮਾਇਆ ਹੈ।”
ਅਨੁਸ਼ਕਾ ਨੇ ਜਿਹੜੀ ਤਸਵੀਰ ਸਾਂਝੀ ਕੀਤੀ ਹੈ, ਉਸ ਵਿੱਚ ਦੋਵੇਂ ਹਸਦੇ ਹੋਏ ਨਜ਼ਰ ਆ ਰਹੇ ਹਨ। ਵਿਰਾਟ ਨੇ ਟੈਸਟ ਮੈਚ ਦੌਰਾਨ ਚਿੱਟੀ ਜਰਸੀ ਪਹਿਨੀ ਹੋਈ ਹੈ। ਇਹ ਤਸਵੀਰ ਉਸ ਮੈਚ ਦੀ ਹੈ ਜਿਸ ਵਿੱਚ ਭਾਰਤ ਨੇ 2-1 ਨਾਲ ਜਿੱਤ ਦਰਜ ਕੀਤੀ ਸੀ।
View this post on Instagram
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।