ਇਸਤਾਂਬੁਲ ਵਿੱਚ 6.2 ਤੀਬਰਤਾ ਦਾ ਭੂਚਾਲ, ਹਿੱਲੀਆਂ ਇਮਾਰਤਾਂ

Global Team
1 Min Read

ਇਸਤਾਂਬੁਲ: ਤੁਰਕੀ ਦੀ ਆਫ਼ਤ ਪ੍ਰਬੰਧਨ ਏਜੰਸੀ AFAD ਦੇ ਅਨੁਸਾਰ, ਅੱਜ ਇਸਤਾਂਬੁਲ ਵਿੱਚ ਰਿਕਟਰ ਪੈਮਾਨੇ ‘ਤੇ 6.2 ਤੀਬਰਤਾ ਵਾਲਾ ਭੂਚਾਲ ਆਇਆ। ਹਾਲਾਂਕਿ ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ, ਪਰ ਝਟਕਿਆਂ ਦੀ ਤੀਬਰਤਾ ਦੇ ਚਲਦੇ, ਬਾਸਫੋਰਸ ਸਟ੍ਰੇਟ ਦੇ ਦੋਵੇਂ ਕਿਨਾਰਿਆਂ ‘ਤੇ ਸਥਿਤ ਰਹਾਇਸ਼ੀ ਇਲਾਕਿਆਂ ਨੂੰ ਸਾਵਧਾਨੀ ਵਜੋਂ ਖਾਲੀ ਕਰਵਾ ਲਿਆ ਗਿਆ।

ਭੂਚਾਲ ਦੇ ਤੁਰੰਤ ਬਾਅਦ ਲੋਕ ਵੱਡੀ ਗਿਣਤੀ ਵਿੱਚ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਨਿਕਲ ਆਏ। ਕਈ ਦੁਕਾਨਾਂ ਨੂੰ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ। AFAD ਨੇ ਜਾਣਕਾਰੀ ਦਿੱਤੀ ਕਿ ਭੂਚਾਲ ਦਾ ਕੇਂਦਰ ਇਸਤਾਂਬੁਲ ਤੋਂ ਤਕਰੀਬਨ 80 ਕਿਲੋਮੀਟਰ ਪੱਛਮ ਵੱਲ ਸਿਲੀਵਰੀ ਖੇਤਰ ‘ਚ ਸੀ, ਜੋ ਦੁਪਿਹਰ 12:49 ਵਜੇ (0949 GMT) ‘ਤੇ 6.92 ਕਿਲੋਮੀਟਰ ਦੀ ਡੂੰਘਾਈ ‘ਤੇ ਆਇਆ।

ਤੁਰਕੀ ਦੇ ਟਰਾਂਸਪੋਰਟ ਮੰਤਰੀ ਅਬਦੁਲਕਾਦਿਰ ਓਰਾਲਓਗਲੂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਵਿੱਚ ਹਾਈਵੇਅਜ਼, ਏਅਰਪੋਰਟਸ, ਰੇਲ ਗੱਡੀਆਂ ਜਾਂ ਸਬਵੇਅ ਸੇਵਾਵਾਂ ਵਿੱਚ ਕੋਈ ਨੁਕਸਾਨ ਜਾਂ ਰੁਕਾਵਟ ਨਹੀਂ ਮਿਲੀ।

ਰਾਸ਼ਟਰਪਤੀ ਰਜਪ ਤਈਅਪ ਅਰਦੋਗਨ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਹ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ ਅਤੇ ਲੋਕਾਂ ਲਈ ਸਰਕਾਰੀ ਦਫ਼ਤਰ ਵੱਲੋਂ ਸਲਾਹਕਾਰ ਜਾਰੀ ਕੀਤੀ ਗਈ ਹੈ।

Share This Article
Leave a Comment