ਲੁਧਿਆਣਾ : ਲੁਧਿਆਣਾ ਵਿਖੇ ‘ਆਪ’ ਦੇ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਮੰਤਰੀ ਤਰੁਣਪ੍ਰੀਤ ਸੌਂਦ ਪਹੁੰਚੇ । ਇਸ ਮੌਕੇ ਉਨ੍ਹਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਲੁਧਿਆਣੇ ’ਚ ਜ਼ਿਮਨੀ ਚੋਣ ਦਾ ਬਿਗਲ ਵੱਜ ਚੁੱਕਾ ਹੈ। ਸਾਡਾ ਸਾਰਿਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਇੱਕ ਬੂਟਾ ਲਾਇਆ ਸੀ ਆਮ ਆਦਮੀ ਪਾਰਟੀ ਦਾ, ਜਿਸ ਨੂੰ ਪਾਣੀ ਮੁੱਖ ਮੰਤਰੀ ਭਗਵੰਤ ਮਾਨ, ਤੇ ਅਮਨ ਅਰੋੜਾ ਤੇ ਸਾਰੇ ਕੈਬਨਿਟ ਮੰਤਰੀ ਸਾਹਿਬ, ਇਕੱਲੇ ਇਕੱਲੇ ਵਲੰਟੀਅਰ ਨੇ ਪਾਇਆ, ਅੱਜ ਉਹ ਬੂਟਾ ਇੰਨਾ ਵੱਡਾ ਹੋ ਚੁੱਕਿਆ ਹੈ ਕਿ ਜਿਸ ਨੂੰ ਫ਼ਲ ਲੱਗ ਚੁੱਕੇ ਹਨ। ਅਸੀਂ ਇਹ ਸਭ ਬਹੁਤ ਘੱਟ ਸਮੇਂ ਵਿਚ ਹਾਸਿਲ ਕੀਤਾ ਹੈ। ਪਾਰਟੀਆਂ ਸਮੁੰਦਰ ਹੁੰਦੀਆਂ ਹਨ, ਸਮੁੰਦਰ ਵਿਚ ਰਹਿੰਦਿਆਂ ਹੋਇਆ, ਸਮੁੰਦਰ ਦੇ ਕਾਇਦੇ, ਕਾਨੂੰਨ ਹੁੰਦੇ ਹਨ। ਉਨ੍ਹਾਂ ’ਚ ਗੋਤੇ ਲਾਉਣ ਲਈ ਸਾਨੂੰ ਉਨ੍ਹਾਂ ਦੇ ਕਾਨੂੰਨ ਨੂੰ ਮੰਨਣਾ ਵੀ ਹੁੰਦਾ ਹੈ। ਆਮ ਆਦਮੀ ਪਾਰਟੀ ਕਰਕੇ ਸਾਨੂੰ ਪਹਿਚਾਣ ਮਿਲੀ ਹੈ।
ਉਨ੍ਹਾਂ ਕਿਹਾ ਕਿ ਸਾਡੀ ਇੱਕ ਕੰਪੇਨ ਚੱਲੀ ਹੋਈ ਸੀ ਜਿਸ ਵਿਚ ਤੁਸੀਂ ਘਰ ਘਰ ਜਾ ਕੇ ਇੱਕ ਇੱਕ ਵੋਟ ਦੀ ਪਛਾਣ ਕੀਤੀ ਸੀ। ਜਿੰਨੀਆਂ ਜਾਅਲੀ ਵੋਟਾਂ ਤਿਆਰ ਹੋਈਆਂ ਸੀ , ਉਨ੍ਹਾਂ ਨੂੰ ਘਰ ਘਰ ਜਾ ਕੇ ਪਛਾਣ ਕੀਤੀ ਸੀ। ਇਸ ਦੀ ਖ਼ਬਰ ਹਾਈਕਮਾਂਡ ਨੂੰ ਵੀ ਦਿੱਤੀ। ਇਹ ਤੁਹਾਡੀ ਦਿਨ ਰਾਤ ਮਿਹਨਤ ਦੀ ਕੀਤੀ ਕਮਾਈ ਹੈ। ਉਨ੍ਹਾਂ ਨੇ ਪਾਰਟੀ ਨੂੰ ਇਥੇ ਤੱਕ ਪਹੁੰਚਣ ’ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।