NSQF ਅਧਿਆਪਕਾਂ ਨੇ ਓਵਰ ਬ੍ਰਿਜ ‘ਤੇ ਚੜ ਕੇ ਕੀਤਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ

TeamGlobalPunjab
1 Min Read

ਪਟਿਆਲਾ : ਆਪਣੀਆਂ ਮੰਗਾਂ ਨੂੰ ਲੈ ਕੇ NSQF ਅਧਿਆਪਕਾਂ ਦਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। NSQF ਅਧਿਆਪਕਾਂ ਵਲੋਂ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਪੱਕਾ ਮੋਰਚਾ ਲਗਾਏ ਨੂੰ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਉਨ੍ਹਾਂ ਲਈ ਹਾਲੇ ਤੱਕ ਕੁਝ ਨਹੀਂ ਕਰ ਸਕੇ, ਜਿਸ ਕਾਰਨ ਅਧਿਆਪਕਾਂ ਦਾ ਰੋਹ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਹੈ।

 

NSQF ਅਧਿਆਪਕਾਂ ਨੇ ਪੱਕੇ ਮੋਰਚੇ ਦੇ 47ਵੇਂ ਦਿਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਜ਼ਦੀਕ ਓਵਰ ਬ੍ਰਿਜ ਦੇ ਉੱਪਰ ਚੜ੍ਹ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ।  ਅਧਿਆਪਕਾਂ ਨੇ ਬੱਸਾਂ ਵਿੱਚ ਚੜ੍ਹ ਕੇ ਆਪਣੀਆਂ ਮੰਗਾਂ ਦੇ ਪਰਚੇ ਵੰਡੇ ਅਤੇ ਲੋਕਾਂ ਤੋਂ ਸਮਰਥਨ ਮੰਗਿਆ।

- Advertisement -

 

ਇਸਦੇ ਨਾਲ ਹੀ NSQF ਯੂਨੀਅਨ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਜੇਕਰ 27 ਜੁਲਾਈ ਦੀ ਸਿੱਖਿਆ ਮੰਤਰੀ ਨਾਲ ਹੋਣ ਵਾਲੀ ਪੈਨਲ ਮੀਟਿੰਗ ਬੇਸਿੱਟਾ ਨਿਕਲਦੀ ਹੈ ਤਾਂ NSQF ਪੁਰਸ਼ ਅਤੇ ਮਹਿਲਾ ਅਧਿਆਪਕ YPS ਚੌਂਕ ਵੱਲ ਨੰਗੇ ਪੈਰੀਂ ਮਾਰਚ ਕਰਨਗੇ ।

ਅਧਿਆਪਕਾਂ ਦੇ ਸਮਰਥਨ ਵਿੱਚ ਕਿਸਾਨ ਜਥੇਬੰਦੀਆਂ ਵੀ ਡਟੀਆਂ ਹੋਈਆਂ ਹਨ।

- Advertisement -

 

Share this Article
Leave a comment