ਕਿਸ਼ਤਵਾੜ: ਜੰਮੂ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਛਾਤਰੂ ਖੇਤਰ ਵਿੱਚ ਸੁਰੱਖਿਆ ਬਲਾਂ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। 9 ਅਪ੍ਰੈਲ ਤੋਂ ਚੱਲ ਰਹੀ ਸੰਯੁਕਤ ਤਲਾਸ਼ੀ ਮੁਹਿੰਮ ਦੌਰਾਨ ਹੁਣ ਤੱਕ ਤਿੰਨ ਅੱਤਵਾਦੀਆਂ ਨੂੰ ਮਾਰਿਆ ਗਿਆ ਹੈ। ਸ਼ੁੱਕਰਵਾਰ ਨੂੰ ਇੱਕ ਅੱਤਵਾਦੀ ਮਾਰਿਆ ਗਿਆ ਸੀ, ਜਦਕਿ ਹੁਣ ਹੋਰ ਦੋ ਅੱਤਵਾਦੀ ਢੇਰ ਕਰ ਦਿੱਤੇ ਗਏ ਹਨ। ਇਹਨਾ ’ਚੋਂ ਇੱਕ ਜੈਸ਼-ਏ-ਮੁਹੰਮਦ ਦਾ ਉਚੇ ਦਰਜੇ ਦਾ ਕਮਾਂਡਰ ਸੈਫੁੱਲਾ ਵੀ ਸ਼ਾਮਲ ਸੀ।
ਇਲਾਕੇ ਵਿੱਚ ਹਾਲੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਸੁਰੱਖਿਆ ਬਲ ਚੌਕਸੀ ‘ਤੇ ਹਨ ਤਾਂ ਜੋ ਹੋਰ ਕੋਈ ਅੱਤਵਾਦੀ ਨਾਂ ਲੁਕ ਸਕੇ। ਫੌਜ, ਪੁਲਿਸ, ਪੈਰਾ ਕਮਾਂਡੋ ਅਤੇ CRPF ਦੀਆਂ ਟੀਮਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਹੈ। ਰਾਮਨਗਰ ਥਾਣਾ ਇੰਚਾਰਜ ਪੂਰਵਾ ਸਿੰਘ ਵੀ ਇਹ ਮੁਹਿੰਮ ਅਗੇ ਵਧਾ ਰਹੇ ਹਨ।
ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਫੌਜ ਨੇ ਰਾਸ਼ਟਰੀ ਰਾਜਮਾਰਗ 44 (NH-44) ‘ਤੇ ਸੁਰੱਖਿਆ ਸਖਤ ਕਰ ਦਿੱਤੀ ਹੈ। ਇਹ ਹਾਈਵੇਅ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਨੂੰ ਜੋੜਦਾ ਹੈ ਅਤੇ ਅੱਤਵਾਦੀਆਂ ਵੱਲੋਂ ਹਥਿਆਰਾਂ ਦੀ ਤਸਕਰੀ ਲਈ ਇਸਦਾ ਗਲਤ ਇਸਤੇਮਾਲ ਰੋਕਣ ਲਈ ਗੰਭੀਰ ਉਪਰਾਲੇ ਕੀਤੇ ਗਏ ਹਨ।
ਹਾਈਵੇਅ ’ਤੇ ਦਿਨ-ਰਾਤ ਗਸ਼ਤ ਵਧਾ ਦਿੱਤੀ ਗਈ ਹੈ। ਸੰਵੇਦਨਸ਼ੀਲ ਥਾਵਾਂ ‘ਤੇ ਮੁਹੱਤਵਪੂਰਨ ਨਜ਼ਰ ਰੱਖੀ ਜਾ ਰਹੀ ਹੈ ਅਤੇ ਪੁਲਿਸ ਦੇ ਸਹਿਯੋਗ ਨਾਲ ਮੋਬਾਈਲ ਵਾਹਨ ਚੈੱਕ ਪੋਸਟਾਂ ਲਗਾਈਆਂ ਗਈਆਂ ਹਨ। ਇਨ੍ਹਾਂ ਚੈੱਕ ਪੋਸਟਾਂ ਰਾਹੀਂ ਅਚਾਨਕ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਸ਼ੱਕੀ ਹਲਚਲ ਨਾਂਕਾਮ ਰਹੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।