ਨਵੀਂ ਦਿਲੀਂ: ਅੱਜ ਦੇਸ਼ ਭਰ ‘ਚ, ਖ਼ਾਸ ਤੌਰ ‘ਤੇ ਰਾਜਧਾਨੀ ਦਿੱਲੀ ‘ਚ, ਈਦ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਈਦ ਦੇ ਮੌਕੇ ‘ਤੇ ਸਰਕਾਰੀ ਛੁੱਟੀ ਐਲਾਨੀ ਗਈ ਹੈ, ਜਿਸ ਕਰਕੇ ਦਿੱਲੀ ਸਮੇਤ ਕਈ ਸ਼ਹਿਰਾਂ ‘ਚ ਸ਼ਰਾਬ ਦੇ ਠੇਕੇ ਵੀ ਬੰਦ ਹਨ।
ਅੱਜ ਸੋਮਵਾਰ ਤੋਂ ਬਾਅਦ, ਮੰਗਲਵਾਰ (1 ਅਪ੍ਰੈਲ) ਤੋਂ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ। ਇਸੀ ਦਰਮਿਆਨ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਐਕਸਾਈਜ਼ ਵਿਭਾਗ ਨੇ ਅਪ੍ਰੈਲ ਮਹੀਨੇ ਵਿੱਚ ਹੋਣ ਵਾਲੇ ਡਰਾਈ ਡੇਅ ਦੀ ਲਿਸਟ ਜਾਰੀ ਕਰ ਦਿੱਤੀ ਹੈ।
- 6 ਅਪ੍ਰੈਲ: ਰਾਮ ਨਵਮੀ ਦੇ ਮੌਕੇ ‘ਤੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
- 10 ਅਪ੍ਰੈਲ: ਮਹਾਵੀਰ ਜਯੰਤੀ ‘ਤੇ ਵੀ ਸ਼ਰਾਬ ਦੀ ਵਿਕਰੀ ‘ਤੇ ਰੋਕ ਰਹੇਗੀ।
- 18 ਅਪ੍ਰੈਲ: ਗੁੱਡ ਫ਼੍ਰਾਈਡੇ ‘ਤੇ ਵੀ ਦਿੱਲੀ ‘ਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਹੋਵੇਗੀ।
ਮਈ ਅਤੇ ਜੂਨ ‘ਚ ਵੀ ਰਹੇਗਾ ਡਰਾਈ ਡੇਅ
- 12 ਮਈ: ਬੁੱਧ ਪੂਰਨਿਮਾ ਦੇ ਮੌਕੇ ‘ਤੇ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
- 7 ਜੂਨ: ਬਕਰੀਦ ‘ਤੇ ਵੀ ਦਿੱਲੀ ‘ਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਰਹੇਗੀ।
ਕੀ ਹੁੰਦਾ ਹੈ ਡਰਾਈ ਡੇਅ ?
ਡਰਾਈ ਡੇਅ ਉਹ ਦਿਨ ਹੁੰਦੇ ਹਨ, ਜਦੋਂ ਸ਼ਰਾਬ ਦੀ ਵਿਕਰੀ, ਖਰੀਦ ਅਤੇ ਪਰੋਸਣ ‘ਤੇ ਪੂਰੀ ਤਰ੍ਹਾਂ ਰੋਕ ਲੱਗ ਜਾਂਦੀ ਹੈ। ਇਹ ਦਿਨ ਆਮ ਤੌਰ ‘ਤੇ ਧਾਰਮਿਕ ਤਿਉਹਾਰਾਂ ਅਤੇ ਰਾਸ਼ਟਰੀ ਮਹੱਤਤਾ ਵਾਲੇ ਦਿਨਾਂ ‘ਤੇ ਘੋਸ਼ਿਤ ਕੀਤੇ ਜਾਂਦੇ ਹਨ। ਇਸ ਦੌਰਾਨ ਰੈਸਟੋਰੈਂਟ, ਪੱਬ, ਬਾਰ ਅਤੇ ਸ਼ਰਾਬ ਦੀਆਂ ਦੁਕਾਨਾਂ ‘ਚ ਸ਼ਰਾਬ ਦੀ ਵਿਕਰੀ ਬੰਦ ਰਹਿੰਦੀ ਹੈ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ, ਉਸ ਦਾ ਲਾਈਸੈਂਸ ਰੱਦ ਵੀ ਕੀਤਾ ਜਾ ਸਕਦਾ ਹੈ।
ਸਰਕਾਰ ਕਿਉਂ ਲਗਾਉਂਦੀ ਹੈ ਡਰਾਈ ਡੇਅ ?
ਹਰੇਕ ਰਾਜ ਸਰਕਾਰ ਸਮਾਜ ‘ਚ ਸ਼ਾਂਤੀ ਬਣਾਈ ਰੱਖਣ ਅਤੇ ਧਾਰਮਿਕ ਭਾਵਨਾਵਾਂ ਦਾ ਆਦਰ ਕਰਨ ਲਈ ਡਰਾਈ ਡੇਅ ਘੋਸ਼ਿਤ ਕਰਦੀ ਹੈ, ਤਾਂ ਕਿ ਲੋਕ ਆਪਣੇ ਤਿਉਹਾਰ ਸ਼ਾਂਤੀਪੂਰਨ ਢੰਗ ਨਾਲ ਮਨਾ ਸਕਣ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।