ਨਵੀ ਦਿੱਲੀ, 24 ਮਾਰਚ: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਹਵਾਈ ਅੱਡੇ ‘ਤੇ ਵੱਡਾ ਹਾਦਸਾ ਹੋਣੋਂ ਟਲ ਗਿਆ। ਯਾਤਰੀਆਂ ਨਾਲ ਭਰੀ ਫਲਾਈਟ ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ, ਖੁਸ਼ਕਿਸਮਤੀ ਨਾਲ ਜਹਾਜ਼ ਕਰੈਸ਼ ਹੋਣ ਤੋਂ ਬਚ ਗਿਆ। ਦਿੱਲੀ ਤੋਂ ਸ਼ਿਮਲਾ ਆ ਰਹੇ ਅਲਾਇੰਸ ਏਅਰ ਦੇ ਏ.ਟੀ.ਆਰ ਜਹਾਜ਼ ਨੂੰ ਤਕਨੀਕੀ ਖਰਾਬੀ ਤੋਂ ਬਾਅਦ ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣਾ ਪਿਆ। ਇਸ ਫਲਾਈਟ ਵਿੱਚ ਹਿਮਾਚਲ ਪ੍ਰਦੇਸ਼ ਦੇ ਡਿਪਟੀ ਸੀਐਮ ਮੁਕੇਸ਼ ਅਗਨੀਹੋਤਰੀ ਅਤੇ ਡੀਜੀਪੀ ਅਤੁਲ ਵਰਮਾ ਵੀ ਸਵਾਰ ਸਨ। ਦੋਵੇਂ ਦਿੱਲੀ ਤੋਂ ਸ਼ਿਮਲਾ ਪਰਤ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨਾਲ ਜਹਾਜ਼ ‘ਚ ਸਵਾਰ ਯਾਤਰੀਆਂ ‘ਚ ਦਹਿਸ਼ਤ ਫੈਲ ਗਈ। ਕਈ ਯਾਤਰੀ ਡਰੇ – ਸਹਿਮੇ ਹੋਏ ਸਨ। ਹਾਲਾਂਕਿ, ਚਾਲਕ ਦਲ ਨੇ ਲੋਕਾਂ ਨੂੰ ਸ਼ਾਂਤ ਰਹਿਣ ਲਈ ਕਿਹਾ। ਸੁਰੱਖਿਅਤ ਲੈਂਡਿੰਗ ਤੋਂ ਬਾਅਦ ਯਾਤਰੀਆਂ ਦੀ ਜਾਨ ਬਚ ਗਈ। ਇਹ ਫਲਾਈਟ ਦਿੱਲੀ ਤੋਂ ਸ਼ਿਮਲਾ, ਸ਼ਿਮਲਾ ਤੋਂ ਧਰਮਸ਼ਾਲਾ, ਧਰਮਸ਼ਾਲਾ ਤੋਂ ਸ਼ਿਮਲਾ ਅਤੇ ਸ਼ਾਮ ਨੂੰ ਸ਼ਿਮਲਾ ਤੋਂ ਵਾਪਸ ਦਿੱਲੀ ਜਾਂਦੀ ਹੈ। ਫਿਲਹਾਲ ਅਗਲੀਆਂ ਤਿੰਨ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਏਅਰਪੋਰਟ ਅਧਿਕਾਰੀਆਂ ਦਾ ਕਹਿਣਾ ਹੈ ਕਿ, ‘ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਆ ਗਈ ਸੀ। ਇਸ ਜਹਾਜ਼ ਨੇ ਜਾਂਚ ਤੋਂ ਬਾਅਦ ਹੀ ਸਵੇਰੇ ਦਿੱਲੀ ਤੋਂ ਉਡਾਣ ਭਰੀ ਸੀ। ਸਵੇਰ ਦੀ ਉਡਾਣ ਦੌਰਾਨ ਇਸ ਵਿੱਚ ਕੁਝ ਵੀ ਖਰਾਬੀ ਨਹੀਂ ਸੀ। ਇੰਜੀਨੀਅਰ ਨੁਕਸ ਦੀ ਜਾਂਚ ਕਰ ਰਹੇ ਹਨ। ਫਿਲਹਾਲ ਧਰਮਸ਼ਾਲਾ ਜਾਣ ਵਾਲੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।