ਟਰੰਪ ਦੀ ਨਵੀਂ ਯੋਜਨਾ! ਲੱਖਾਂ ਅਮਰੀਕੀ ਹੋਣਗੇ ਟੈਕਸ-ਫਰੀ

Global Team
3 Min Read

ਵਾਸ਼ਿੰਗਟਨ: ਅਮਰੀਕੀ ਵਪਾਰ ਸਕੱਤਰ ਹਾਵਰਡ ਲੁਟਨਿਕ ਨੇ ਇੱਕ ਨਵੀਂ ਵਿਆਪਕ ਟੈਕਸ ਯੋਜਨਾ ਪੇਸ਼ ਕੀਤੀ ਹੈ, ਜਿਸ ਨਾਲ ਲੱਖਾਂ ਅਮਰੀਕੀ ਨਾਗਰਿਕਾਂ ਨੂੰ ਟੈਕਸ ਮੁਕਤੀ ਮਿਲ ਸਕਦੀ ਹੈ। ਸੀ.ਬੀ.ਐਸ. ਨੂੰ ਦਿੱਤੇ ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਚਾਹੁੰਦੇ ਹਨ ਕਿ ਉਹਨਾਂ ਵਿਅਕਤੀਆਂ ਲਈ ਸੰਘੀ ਟੈਕਸ ਖਤਮ ਕੀਤਾ ਜਾਵੇ, ਜਿਨ੍ਹਾਂ ਦੀ ਸਾਲਾਨਾ ਆਮਦਨ 150,000 ਡਾਲਰ (ਲਗਭਗ 1.3 ਕਰੋੜ ਰੁਪਏ) ਤੋਂ ਘੱਟ ਹੈ।

ਲੁਟਨਿਕ ਨੇ ਆਪਣੇ ਬਿਆਨ ‘ਚ ਦੱਸਿਆ, “ਮੈਨੂੰ ਪੂਰਾ ਪਤਾ ਹੈ ਕਿ ਟਰੰਪ ਦਾ ਟੀਚਾ ਕੀ ਹੈ। ਜੇਕਰ ਕੋਈ ਵਿਅਕਤੀ ਸਾਲਾਨਾ 150,000 ਡਾਲਰ ਤੋਂ ਘੱਟ ਕਮਾ ਰਿਹਾ ਹੈ, ਉਸ ‘ਤੇ ਕੋਈ ਟੈਕਸ ਨਹੀਂ ਹੋਵੇਗਾ। ਇਹੀ ਉਨ੍ਹਾਂ ਦੀ ਯੋਜਨਾ ਹੈ, ਅਤੇ ਮੈਂ ਇਸ ‘ਤੇ ਕੰਮ ਕਰ ਰਿਹਾ ਹਾਂ।”

ਲੁਟਨਿਕ ਇਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਅਮਰੀਕੀ ਲੋਕਾਂ ‘ਤੇ ਟੈਕਸ ਦਾ ਬੋਝ ਹੋਰ ਵੀ ਘਟਾਉਣ ਲਈ ਵੱਡੇ ਸੁਝਾਅ ਦਿੱਤੇ। ਉਨ੍ਹਾਂ ਕਿਹਾ, “ਟਿੱਪਸ ‘ਤੇ ਕੋਈ ਟੈਕਸ ਨਾਂ ਹੋਵੇ? ਓਵਰਟਾਈਮ ‘ਤੇ ਕੋਈ ਟੈਕਸ ਨਾਂ ਹੋਵੇ? ਸੋਸ਼ਲ ਸਿਕਿਉਰਟੀ ‘ਤੇ ਵੀ ਕੋਈ ਟੈਕਸ ਨਾ ਲੱਗੇ?” ਉਨ੍ਹਾਂ ਮੰਨਿਆ ਕਿ ਇਹਨਾਂ ਸਾਰੀਆਂ ਚੀਜ਼ਾਂ ‘ਤੇ ਟੈਕਸ ਖਤਮ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਟੈਕਸ ਸਧਾਰਨ (Tax Reform) ਲਈ ਇੱਕ ਆਕਰਮਕ (Aggressive) ਨੀਤੀ ਲੈ ਕੇ ਆ ਰਹੇ ਹਨ। ਜੇਕਰ ਟਰੰਪ ਦੀ ਯੋਜਨਾ ਲਾਗੂ ਹੋ ਜਾਂਦੀ ਹੈ, ਤਾਂ 150,000 ਡਾਲਰ ਤੋਂ ਘੱਟ ਆਮਦਨ ਵਾਲਿਆਂ ਨੂੰ ਪੂਰੀ ਤਰ੍ਹਾਂ ਟੈਕਸ ਤੋਂ ਛੋਟ ਮਿਲ ਸਕਦੀ ਹੈ। ਲੁਟਨਿਕ ਨੇ ਕਿਹਾ ਕਿ “ਇਸ ਯੋਜਨਾ ਨੂੰ ਹਕੀਕਤ ਬਣਾਉਣਾ ਮੇਰਾ ਮੁੱਖ ਮਿਸ਼ਨ ਹੈ।”

ਭਾਰਤ ‘ਚ ਵੀ 2025 ਦੇ ਬਜਟ ‘ਚ ਮਿਡਲ-ਕਲਾਸ ਲਈ ਵੱਡੀ ਟੈਕਸ ਛੋਟ ਦਾ ਐਲਾਨ ਕੀਤਾ ਗਿਆ ਸੀ। 1 ਫਰਵਰੀ 2025 ਨੂੰ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ “ਮੋਦੀ 3.0” ਦਾ ਦੂਜਾ ਪੂਰਾ ਬਜਟ ਪੇਸ਼ ਕੀਤਾ। ਇਸ ਬਜਟ ‘ਚ 12 ਲੱਖ ਰੁਪਏ ਤੱਕ ਦੀ ਆਮਦਨ ਨੂੰ ਪੂਰੀ ਤਰ੍ਹਾਂ ਟੈਕਸ-ਫਰੀ ਕਰਨ ਦਾ ਐਲਾਨ ਕੀਤਾ ਗਿਆ ਸੀ। ਬਹੁਤ ਸਮਿਆਂ ਤੋਂ ਮਿਡਲ-ਕਲਾਸ ਟੈਕਸ ਸਲੈਬ ‘ਚ ਬਦਲਾਅ ਦੀ ਉਮੀਦ ਕਰ ਰਿਹਾ ਸੀ, ਅਤੇ ਆਖ਼ਿਰਕਾਰ 2025 ਦੇ ਬਜਟ ‘ਚ ਇੱਕ ਨਵਾਂ  Income Tax ਢਾਂਚਾ ਪੇਸ਼ ਕੀਤਾ ਗਿਆ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment