ਲੁਧਿਆਣਾ: ਕੁਝ ਸਿੱਖ ਜਥੇਬੰਦੀਆਂ ਨਵੇਂ ਜਥੇਦਾਰਾਂ ਦੀ ਗੱਦੀ ਦਾ ਵਿਰੋਧ ਕਰਨਗੇ। ਉਨ੍ਹਾਂ ਸਿੰਘ ਸਾਹਿਬਾਨ ਦੀ ਤਬਦੀਲੀ ਦਾ ਵਿਰੋਧ ਕਰਦਿਆਂ ਸੰਗਤਾਂ ਨੂੰ ਸ੍ਰੀ ਆਨੰਦਪੁਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ। ਭਲਕੇ ਆਨੰਦਪੁਰ ਸਾਹਿਬ ਨਵੇਂ ਜਥੇਦਾਰਾਂ ਦੀ ਤਾਜਪੋਸ਼ੀ ਨੂੰ ਰੱਦ ਕਰਵਾਉਣ ਲਈ ਭਾਈ ਦਵਿੰਦਰ ਸਿੰਘ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਨੇ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨਿਹੰਗ ਸਿੰਘ ਜਥੇਬੰਦੀਆਂ, ਰਾਜਨੀਤਕ ਆਗੂਆਂ, ਕਿਸਾਨ ਜਥੇਬੰਦੀਆ, ਰੰਘਰੇਟਾ ਜਥੇਬੰਦੀਆ, ਸਮਾਜਿਕ ਜਥੇਬੰਦੀਆਂ, ਦੁਨੀਆਂ ਵਿਚ ਵੱਸਦੇ ਹਰੇਕ ਸਿੱਖ ਨੂੰ 10 ਮਾਰਚ ਸਵੇਰੇ 7 ਵਜੇ ਪਹੁੰਚਣ ਲਈ ਬੇਨਤੀ ਕੀਤੀ ਹੈ।
ਸੰਤ ਸਿਪਾਹੀ ਸੇਵਾ ਸੁਸਾਇਟੀ ਦੇ ਦਵਿੰਦਰ ਸਿੰਘ ਨੇ ਦੱਸਿਆ ਕਿ ਕੱਲ੍ਹ ਹੀ 3 ਜਥੇਦਾਰਾਂ ਨੂੰ ਰਾਹਤ ਦਿੱਤੀ ਗਈ ਹੈ। ਹੁਣ ਚੁੱਪ ਰਹਿਣ ਦਾ ਸਮਾਂ ਨਹੀਂ ਹੈ। ਮੈਂ ਸਮੂਹ ਸਿੱਖ ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਉਹ ਭਲਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਨਵੇਂ ਜਥੇਦਾਰਾਂ ਦਾ ਪ੍ਰੋਗਰਾਮ ਰੱਦ ਕਰਕੇ ਆਪਣੇ ਪੁਰਾਣੇ ਜਥੇਦਾਰਾਂ ਨੂੰ ਬਹਾਲ ਕਰਵਾਉਣ। ਉਨ੍ਹਾਂ ਅੱਗੇ ਕਿਹਾ ਕਿ ਜਥੇਦਾਰ ਲਿਫ਼ਾਫ਼ਿਆਂ ਵਿੱਚੋਂ ਕੱਢੇ ਜਾਂਦੇ ਹਨ, ਇਸ ਕਥਨ ਨੂੰ ਰੱਦ ਕਰਦੇ ਹੋਏ ਦੱਸ ਦੇਈਏ ਕਿ ਜਥੇਦਾਰ ਸੰਗਤ ਦੇ ਅਸ਼ੀਰਵਾਦ ਨਾਲ ਤਖਤਾਂ ‘ਤੇ ਬੈਠਦੇ ਹਨ। ਇਸ ਲਈ ਮੈਂ ਸਮੂਹ ਸਿੱਖ ਜੱਥੇਬੰਦੀਆਂ ਨੂੰ ਅਪੀਲ ਕਰਦਾ ਹਾਂ ਕਿ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਆਉਣ ਅਤੇ ਪੁਰਾਣੇ ਜਥੇਦਾਰਾਂ ਨੂੰ ਬਹਾਲ ਕੀਤਾ ਜਾਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।