ਬਾਬਾ ਬਰਫਾਨੀ ਦੇ ਦਰਸ਼ਨ ਲਈ ਤਿਆਰੀ ਸ਼ੁਰੂ; ਰਜਿਸਟ੍ਰੇਸ਼ਨ, ਸੁਰੱਖਿਆ ਅਤੇ ਵਿਸ਼ੇਸ਼ ਪ੍ਰਬੰਧ, ਜਾਣੋ ਪੂਰਾ ਸ਼ਡਿਊਲ!

Global Team
2 Min Read

ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਨੇ ਅਮਰਨਾਥ ਯਾਤਰਾ 2025 ਦੇ ਸ਼ਡਿਊਲ ਦਾ ਐਲਾਨ ਕਰ ਦਿੱਤਾ ਹੈ। 3 ਜੁਲਾਈ ਤੋਂ 9 ਅਗਸਤ ਤੱਕ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਸਕਣਗੇ। ਇਸ ਵਾਰ ਯਾਤਰਾ 38 ਦਿਨਾਂ ਤੱਕ ਚੱਲੇਗੀ, ਜੋ ਰੱਖੜੀ ਦੇ ਦਿਨ ਸਮਾਪਤ ਹੋਵੇਗੀ।

ਇਸ ਪਵਿੱਤਰ ਯਾਤਰਾ ਦੀ ਤਿਆਰੀਆਂ ਜ਼ੋਰਾਂ ‘ਤੇ ਚੱਲ ਰਹੀਆਂ ਹਨ। ਸ਼ਰਾਈਨ ਬੋਰਡ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ, ਸੁਰੱਖਿਆ ਏਜੰਸੀਆਂ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਮੁਲਾਕਾਤ ਕਰਕੇ ਯਾਤਰਾ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਹੈ।

ਯਾਤਰਾ ਦੀ ਤਿਆਰੀਆਂ ਤੇ ਰਜਿਸਟ੍ਰੇਸ਼ਨ

ਸ਼ਰਧਾਲੂ ਜਲਦੀ ਹੀ ਰਜਿਸਟ੍ਰੇਸ਼ਨ ਕਰਵਾ ਸਕਣਗੇ, ਤਾਂ ਜੋ ਉਹ ਆਪਣੀ ਯਾਤਰਾ ਦੀ ਯੋਜਨਾ ਸਮੇਂ ਸਿਰ ਬਣਾਉਣ। ਰਜਿਸਟ੍ਰੇਸ਼ਨ ਔਨਲਾਈਨ ਅਤੇ ਔਫਲਾਈਨ ਦੋਵੇਂ ਤਰੀਕਿਆਂ ਰਾਹੀਂ ਹੋਵੇਗੀ।

ਯਾਤਰਾ ਵਿੱਚ ਸ਼ਾਮਲ ਹੋਣ ਲਈ ਸ਼ਰਧਾਲੂਆਂ ਨੂੰ ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ, ਪਾਸਪੋਰਟ, ਵੋਟਰ ਆਈਡੀ ਜਾਂ ਡਰਾਈਵਿੰਗ ਲਾਇਸੈਂਸ ਵਰਗੇ ਦਸਤਾਵੇਜ਼ ਲਾਜ਼ਮੀ ਹੋਣਗੇ।

ਸ਼ਰਧਾਲੂਆਂ ਦੀ ਸੁਰੱਖਿਆ ਸਰਕਾਰ ਦੀ ਪਹਿਲੀ ਤਰਜੀਹ ਹੈ, ਇਸ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ। ਇਨ੍ਹਾਂ ਵਿੱਚ ਅਤਿ-ਆਧੁਨਿਕ ਨਿਗਰਾਨੀ ਤਕਨੀਕਾਂ, ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਯਾਤਰਾ ਮਾਰਗਾਂ ਦੀ ਸਾਵਧਾਨੀ ਨਾਲ ਜਾਂਚ ਸ਼ਾਮਲ ਹੋਵੇਗੀ।

ਇਸ ਤੋਂ ਇਲਾਵਾ, ਸ਼ਰਧਾਲੂਆਂ ਦੀ ਸਹੂਲਤ ਲਈ ਲੰਗਰ, ਰਹਿਣ-ਸਹਿਣ ਅਤੇ ਆਵਾਜਾਈ ਦੇ ਵਿਸ਼ੇਸ਼ ਪ੍ਰਬੰਧ ਵੀ ਕੀਤੇ ਜਾਣਗੇ।

ਹਰ ਸਾਲ ਹਜ਼ਾਰਾਂ ਸ਼ਿਵ ਭਗਤ ਦੇਸ਼ ਦੇ ਹਰ ਕੋਨੇ ਤੋਂ ਬਾਬਾ ਬਰਫਾਨੀ ਦੇ ਦਰਸ਼ਨ ਲਈ ਆਉਂਦੇ ਹਨ। ਇਹ ਯਾਤਰਾ ਹਾੜ ਦੀ ਪੂਰਨਿਮਾ ਤੋਂ ਸ਼ੁਰੂ ਹੁੰਦੀ ਹੈ ਅਤੇ ਸ਼ਰਵਣ ਪੂਰਨਿਮਾ ਤੱਕ ਜਾਰੀ ਰਹਿੰਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment