ਜਲੰਧਰ: ਜਲੰਧਰ ‘ਚ ਬੁੱਧਵਾਰ ਸ਼ਾਮ ਨੂੰ 7 ਸਾਲਾ ਬੱਚੀ ਦੀ ਡੋਰ ਦੀ ਲਪੇਟ ‘ਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਲੜਕੀ ਦੀ ਪਛਾਣ ਹਰਲੀਨ ਵਜੋਂ ਹੋਈ ਹੈ। ਇਹ ਘਟਨਾ ਗੁਰਾਇਆ ਦੇ ਦੁਸਾਂਝ ਕਲਾਂ ਦੇ ਨਾਲ ਲੱਗਦੇ ਪਿੰਡ ਕੋਟਲੀ ਖਾਖੀਆਂ ਦੀ ਹੈ। ਘਟਨਾ ਦੇ ਸਮੇਂ ਹਰਲੀਨ ਬਾਈਕ ‘ਤੇ ਅੱਗੇ ਬੈਠੀ ਆਪਣੇ ਦਾਦਾ ਜੀ ਦੀ ਦੁਕਾਨ ‘ਤੇ ਜਾ ਰਹੀ ਸੀ। ਪਰ ਰਸਤੇ ਵਿੱਚ ਹਰਲੀਨ ਡੋਰ ਵਿੱਚ ਫਸ ਗਈ ਅਤੇ ਉਸਦੀ ਗਰਦਨ ਕੱਟੀ ਗਈ।
ਇਸ ਹਾਦਸੇ ਤੋਂ ਬਾਅਦ ਉਸ ਦੇ ਦਾਦਾ ਉਸ ਨੂੰ ਤੁਰੰਤ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ। ਦੂਜੇ ਹਸਪਤਾਲ ਵਿੱਚ ਇਲਾਜ ਸ਼ੁਰੂ ਕੀਤਾ ਗਿਆ ਪਰ ਲੜਕੀ ਦੀ ਮੌਤ ਹੋ ਗਈ। ਦੱਸ ਦਈਏ ਕਿ ਹਰਲੀਨ ਆਪਣੇ ਪਰਿਵਾਰ ਦੀ ਇਕਲੌਤੀ ਬੇਟੀ ਸੀ। ਜਾਣਕਾਰੀ ਦਿੰਦਿਆਂ ਚੌਕੀ ਦੁਸਾਂਝ ਕਲਾਂ ਦੇ ਇੰਚਾਰਜ ਸੁਖਵਿੰਦਰ ਪਾਲ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਮਿਲਿਆ ਡੋਰ ਭਾਰਤੀ ਹੈ ਨਾ ਕਿ ਸਿੰਥੈਟਿਕ।
ਸਤਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸ਼ਾਮ ਵੇਲੇ ਉਹ ਆਪਣੇ ਪੁੱਤਰ ਦਵਿੰਦਰ ਪੁੱਤਰੀ ਹਰਲੀਨ ਅਤੇ ਇੱਕ ਹੋਰ ਪੋਤੀ ਨਾਲ ਦੁਸਾਂਝ ਕਲਾਂ ਸਥਿਤ ਦੁਕਾਨ ’ਤੇ ਜਾ ਰਿਹਾ ਸੀ। ਹਰਲੀਨ ਬਾਈਕ ਦੇ ਅੱਗੇ ਬੈਠੀ ਸੀ ਤੇ ਦੂਜੀ ਪੋਤੀ ਪਿੱਛੇ ਬੈਠੀ ਸੀ। ਪਰ ਰਸਤੇ ਵਿੱਚ ਉਹ ਡੋਰ ਦੀ ਲਪੇਟ ‘ਚ ਆ ਗਈ। ਗਰਦਨ ‘ਚੋਂ ਬਹੁਤ ਤੇਜ਼ੀ ਨਾਲ ਖੂਨ ਨਿਕਲ ਰਿਹਾ ਸੀ। ਉਹ ਉਸ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਦੂਜੇ ਹਸਪਤਾਲ ਰੈਫਰ ਕਰ ਦਿੱਤਾ ਗਿਆ। ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ। ਲੜਕੀ ਦਾ ਅਜੇ ਦੂਜੇ ਹਸਪਤਾਲ ਵਿਚ ਇਲਾਜ ਸ਼ੁਰੂ ਹੀ ਹੋਇਆ ਸੀ ਕਿ ਉਸ ਦੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।