ਜੋਅ ਬਾਇਡਨ ਨਹੀਂ ਲਗਾਉਣਗੇ TikTok ‘ਤੇ ਪਾਬੰਦੀ, ਟਰੰਪ ਪ੍ਰਸ਼ਾਸਨ ‘ਤੇ ਛੱਡਿਆ ਫੈਸਲਾ

Global Team
3 Min Read

ਵਾਸ਼ਿੰਗਟਨ: ਅਮਰੀਕਾ ਦੇ  ਰਾਸ਼ਟਰਪਤੀ ਜੋਅ ਬਾਇਡਨ ਸੋਸ਼ਲ ਮੀਡੀਆ ਐਪ TikTok ‘ਤੇ ਪਾਬੰਦੀ ਨਹੀਂ ਲਗਾਉਣਗੇ। ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ TikTok ਦੀ ਕਿਸਮਤ ਦਾ ਫੈਸਲਾ ਹੁਣ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਕਰਨਗੇ। ਪਿਛਲੇ ਸਾਲ, ਜੋਅ ਬਾਇਡਨ ਨੇ ਇਕ ਕਾਨੂੰਨ ‘ਤੇ ਦਸਤਖਤ ਕੀਤੇ ਸਨ ਜਿਸ ਦੇ ਤਹਿਤ TikTok ਦੀ ਮੂਲ ਕੰਪਨੀ ByteDance ਨੂੰ 19 ਜਨਵਰੀ ਤੱਕ ਆਪਣੀ ਕੰਪਨੀ ਵੇਚਣੀ ਸੀ। ਹੁਣ ਬਾਇਡਨ ਸਰਕਾਰ ਨੇ TikTok ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਆਉਣ ਵਾਲੀ ਟਰੰਪ ਸਰਕਾਰ ‘ਤੇ ਛੱਡ ਦਿੱਤਾ ਹੈ।

ਡੋਨਾਲਡ ਟਰੰਪ ਵੀ ਪਹਿਲਾਂ ਅਮਰੀਕਾ ਵਿੱਚ TikTok ਨੂੰ ਬੈਨ ਕਰਨ ਦੇ ਹੱਕ ਵਿੱਚ ਸਨ ਪਰ ਹੁਣ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਉਹ ਅਮਰੀਕਾ ਵਿੱਚ TikTok ਨੂੰ ਜਾਰੀ ਰੱਖਣ ਦੇ ਹੱਕ ਵਿੱਚ ਹਨ। ਰਿਪੋਰਟਾਂ ਦੇ ਅਨੁਸਾਰ, TikTok CEO ਸ਼ੋ ਜੀ ਚੂ ਵੀ ਟਰੰਪ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਅਗਲੀਆਂ ਸੀਟਾਂ ‘ਤੇ ਜਗ੍ਹਾ ਦਿੱਤੀ ਜਾ ਸਕਦੀ ਹੈ। ਆਉਣ ਵਾਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕ ਵਾਲਟਜ਼ ਨੇ ਇਹ ਵੀ ਕਿਹਾ ਹੈ ਕਿ TikTok ‘ਤੇ ਪਾਬੰਦੀ ਲਗਾਉਣ ਵਾਲੇ ਸੰਘੀ ਕਾਨੂੰਨ ਵਿੱਚ ਅਜਿਹੇ ਪ੍ਰਬੰਧ ਹਨ ਜੋ ਕਿਸੇ ਸਮਝੌਤੇ ‘ਤੇ ਸਹਿਮਤ ਹੋਣ ਤੱਕ TikTok ‘ਤੇ ਪਾਬੰਦੀ ਲਗਾਉਣ ਦੀ ਸਮਾਂ ਸੀਮਾ ਵਧਾ ਸਕਦੇ ਹਨ।

ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਅਜਿਹੀਆਂ ਖਬਰਾਂ ਆਈਆਂ ਸਨ ਕਿ ByteDance ਅਮਰੀਕਾ ਵਿੱਚ TikTok ਨੂੰ ਚਲਾਉਣ ਦੇ ਅਧਿਕਾਰ ਐਲਨ ਮਸਕ ਨੂੰ ਵੇਚ ਸਕਦਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋਈ ਹੈ।ਅਮਰੀਕਾ ਦੇ ਸੀਨੀਅਰ ਸੰਸਦ ਮੈਂਬਰ ਚੱਕ ਸ਼ੂਮਰ ਨੇ ਕਿਹਾ ਹੈ ਕਿ TikTok ‘ਤੇ ਪਾਬੰਦੀ ਲਾਉਣ ਬਾਰੇ ਅੰਤਿਮ ਫੈਸਲਾ ਲੈਣ ਅਤੇ ਇਸ ਲਈ ਅਮਰੀਕੀ ਖਰੀਦਦਾਰ ਲੱਭਣ ਲਈ ਹੋਰ ਸਮਾਂ ਚਾਹੀਦਾ ਹੈ। ਉਦੋਂ ਤੱਕ, ਇਸ ਐਪ ਤੋਂ ਲੱਖਾਂ ਅਮਰੀਕੀਆਂ ਦੀ ਆਮਦਨ ਵਿੱਚ ਰੁਕਾਵਟ ਨਹੀਂ ਪਾਈ ਜਾ ਸਕਦੀ ਹੈ।

ਹਾਲਾਂਕਿ, ਬਹੁਤ ਸਾਰੇ ਲੋਕ ਨੁਮਾਇੰਦੇ ਹਨ ਜੋ ਅਮਰੀਕਾ ਵਿੱਚ TikTok ਨੂੰ ਤੁਰੰਤ ਬੈਨ ਕਰਨ ਦੇ ਹੱਕ ਵਿੱਚ ਹਨ। ਅਜਿਹੇ ਹੀ ਇੱਕ ਰਿਪਬਲਿਕਨ ਸੰਸਦ ਮੈਂਬਰ ਟਾਮ ਕਾਟਨ ਹਨ। ਕਾਟਨ ਦਾ ਕਹਿਣਾ ਹੈ ਕਿ TikTok ਇੱਕ ਚੀਨੀ ਕਮਿਊਨਿਸਟ ਜਾਸੂਸੀ ਐਪ ਹੈ, ਜੋ ਸਾਡੇ ਬੱਚਿਆਂ ਨੂੰ ਆਦੀ ਬਣਾ ਰਹੀ ਹੈ। ਉਨ੍ਹਾਂ ਦੇ ਡਾਟਾ ਇਕੱਠੇ ਕੀਤੇ ਜਾ ਰਹੇ ਹਨ ਅਤੇ ਕਮਿਊਨਿਸਟ ਪ੍ਰਚਾਰ ਕੀਤਾ ਜਾ ਰਿਹਾ ਹੈ। ਕਾਟਨ ਦਾ ਕਹਿਣਾ ਹੈ ਕਿ TikTok ਕੋਲ ਖਰੀਦਦਾਰ ਲੱਭਣ ਲਈ ਕਾਫੀ ਸਮਾਂ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment