ਮੰਦਭਾਗੀ ਖਬਰ! ਗ਼ਲਤੀ ਨਾਲ ਨਾਗਰਿਕਾਂ ‘ਤੇ ਹਵਾਈ ਹਮਲਾ, ਕਈ ਮੌਤਾਂ

Global Team
2 Min Read

ਨਿਊਜ਼ ਡੈਸਕ: ਅਫ਼ਰੀਕੀ ਦੇਸ਼ ਨਾਈਜੀਰੀਆ ਦੇ ਉੱਤਰ-ਪੱਛਮੀ ਰਾਜ ਜ਼ਮਫਾਰਾ ਵਿਚ ਐਤਵਾਰ ਨੂੰ ਇਕ ਫ਼ੌਜੀ ਹਵਾਈ ਹਮਲੇ ਵਿਚ 16 ਲੋਕ ਮਾਰੇ ਗਏ। ਸੂਤਰਾਂ ਅਨੁਸਾਰ, ਇਕ ਪਾਇਲਟ ਨੇ ਗ਼ਲਤੀ ਨਾਲ ਸਥਾਨਕ ਲੋਕਾਂ ਦੀ ਰਖਿਆ ਫ਼ੋਰਸ ਨੂੰ ਇਕ ਅਪਰਾਧੀ ਗਰੋਹ ਸਮਝ ਲਿਆ।

ਨਾਈਜੀਰੀਆਈ ਫ਼ੌਜ ਲੰਬੇ ਸਮੇਂ ਤੋਂ ਇਸ ਖੇਤਰ ਵਿਚ ਅਪਰਾਧਕ ਗਰੋਹਾਂ ਨਾਲ ਲੜ ਰਹੀ ਹੈ। ਉਨ੍ਹਾਂ ਨੂੰ ਸਥਾਨਕ ਤੌਰ ‘ਤੇ ਡਾਕੂ ਕਿਹਾ ਜਾਂਦਾ ਹੈ। ਇਹ ਲੜਾਕੇ ਪਿੰਡਾਂ ‘ਤੇ ਹਮਲਾ ਕਰਦੇ ਹਨ, ਫਿਰੌਤੀ ਲਈ ਲੋਕਾਂ ਨੂੰ ਅਗ਼ਵਾ ਕਰਦੇ ਹਨ ਅਤੇ ਉਨ੍ਹਾਂ ਦੇ ਘਰਾਂ ਨੂੰ ਅੱਗ ਲਗਾ ਦਿੰਦੇ ਹਨ। ਇਸ ਕਰ ਕੇ, ਇੱਥੇ ਰਹਿਣ ਵਾਲੇ ਆਮ ਲੋਕ ਵੀ ਸਵੈ-ਰਖਿਆ ਵਿਚ ਬੰਦੂਕਾਂ ਅਪਣੇ ਕੋਲ ਰਖਦੇ ਹਨ ਅਤੇ ਲੋੜ ਪੈਣ ’ਤੇ ਅਪਰਾਧੀਆਂ ਨੂੰ ਇਲਾਕਿਆਂ ਵਿਚੋਂ ਭਜਾ ਦਿੰਦੇ ਹਨ।

ਸ਼ਨਿਚਰਵਾਰ ਨੂੰ ਵੀ, ਡਾਕੂਆਂ ਨੇ ਜ਼ਮਫਾਰਾ ਦੇ ਡਾਂਗਬੇ ਪਿੰਡ ‘ਤੇ ਹਮਲਾ ਕੀਤਾ ਅਤੇ ਕਈ ਜਾਨਵਰਾਂ ਨੂੰ ਲੁੱਟ ਲਿਆ। ਇਸ ਤੋਂ ਬਾਅਦ, ਪਿੰਡ ਵਾਸੀਆਂ ਨੇ ਉਨ੍ਹਾਂ ‘ਤੇ ਬੰਦੂਕਾਂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਪਿੰਡ ਤੋਂ ਬਾਹਰ ਕੱਢ ਦਿਤਾ। ਜਦੋਂ ਉਹ ਵਾਪਸ ਆ ਰਹੇ ਸਨ ਤਾਂ ਤੁੰਗਰ ਕਾਰਾ ਪਿੰਡ ਨੇੜੇ ਲੜਾਕੂ ਜਹਾਜ਼ ਨੇ ਉਨ੍ਹਾਂ ‘ਤੇ ਗੋਲੀਬਾਰੀ ਕਰ ਦਿਤੀ।

ਐਮਨੈਸਟੀ ਇੰਟਰਨੈਸ਼ਨਲ ਨੇ ਮਰਨ ਵਾਲਿਆਂ ਦੀ ਗਿਣਤੀ 20 ਦੱਸੀ ਹੈ। ਨਾਈਜੀਰੀਆਈ ਅਧਿਕਾਰੀਆਂ ਨੂੰ ਹਵਾਈ ਹਮਲੇ ਦੀ ਤੁਰਤ ਅਤੇ ਨਿਰਪੱਖ ਜਾਂਚ ਕਰਨ ਲਈ ਕਿਹਾ ਗਿਆ ਹੈ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment