ਪੰਜਾਬ ਦੇ ਇੱਕ ਹੋਰ ਮਸ਼ਹੂਰ ਗਾਇਕ ਨੂੰ ਆਈ ਧਮਕੀ ਭਰੀ ਕਾਲ

Global Team
2 Min Read

ਮੁਹਾਲੀ : ਪੰਜਾਬੀ ਦੇ ਮਸ਼ਹੂਰ ਗਾਇਕ ਰਣਜੀਤ ਬਾਵਾ ਤੋਂ ਗੈਂਗਸਟਰਾਂ ਨੇ ਫਿਰੌਤੀ ਮੰਗੀ ਹੈ। ਗਾਇਕ ਦੇ ਮੈਨੇਜਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੇ ਨੰਬਰ ’ਤੇ ਵਟਸਐਪ ’ਤੇ ਇਕ ਆਡੀਓ ਰਿਕਾਰਡਿੰਗ ਭੇਜ ਕੇ 2 ਕਰੋੜ ਰੁਪਏ ਫਿਰੌਤੀ ਮੰਗੀ ਗਈ ਹੈ।

ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਨਤੀਜੇ ਭੁਗਤਣ ਲਈ ਕਿਹਾ ਗਿਆ ਹੈ। ਪੰਜਾਬੀ ਗਾਇਕ ਰਣਜੀਤ ਬਾਵਾ ਦੇ ਮੈਨੇਜਰ ਤੋਂ ਵਸੂਲੀ ਲਈ ਵਿਦੇਸ਼ੀ ਨੰਬਰ ਰਾਹੀਂ ਕਾਲ ਆਈ ਹੈ ਅਤੇ ਕਿਹਾ ਗਿਆ ਕਿ ਜੇਕਰ ਪੈਸੇ ਨਾ ਦਿੱਤੇ ਗਏ ਤਾਂ ਨਤੀਜੇ ਭੁਗਤਣ ਲਈ ਤਿਆਰ ਰਹਿਣਾ। ਜਿਸ ਸਬੰਧੀ ਮੋਹਾਲੀ ਦੇ ਥਾਣਾ ਫੇਸ 8 ਵਿੱਚ ਮੁਕੱਦਮਾ ਦਰਜ ਕਰਕੇ ਮੋਬਾਈਲ ਨੰਬਰ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਬਾਵਾ ਦੇ ਮੈਨੇਜਰ ਮਲਕੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਬਾਵਾ ਨੂੰ 14 ਨਵੰਬਰ ਨੂੰ ਮੋਹਾਲੀ ਸਥਿਤ ਵਾਲੇ ਘਰ ‘ਚ 447585019808 ਤੋਂ ਇਕ ਵਟਸਐਪ ਕਾਲ ਆਈ ਜਿਸ ਨੂੰ ਅਸੀਂ ਅਣਗੌਲਿਆ ਕਰ ਦਿੱਤਾ। ਬਾਅਦ ਵਿੱਚ ਉਸੇ ਨੰਬਰ ਤੋਂ ਇਕ ਆਡੀਓ ਮੈਸੇਜ ਆਇਆ ਜਿਸ ਵਿੱਚ ਧਮਕੀ ਦਿੱਤੀ ਗਈ ਸੀ ਕਿ ਜੇਕਰ ਫਿਰੌਤੀ ਦੀ ਰਕਮ ਅਦਾ ਨਾ ਕੀਤੀ ਗਈ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment