PM ਮੋਦੀ ਨੇ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਕੀਤਾ ਯਾਦ

Global Team
2 Min Read

ਨਵੀਂ ਦਿੱਲੀ:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ‘ਵੀਰ ਬਾਲ ਦਿਵਸ’ ਦੇ ਮੌਕੇ ‘ਤੇ ‘ਸਾਹਿਬਜ਼ਾਦਿਆਂ’ ਦੀ ਬਹਾਦਰੀ ਤੇ ਕੁਰਬਾਨੀ ਨੂੰ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਐਕਸ ‘ਤੇ ਇੱਕ ਪੋਸਟ ਵਿਚ ਲਿਖਿਆ ਕਿ ਅੱਜ, ਵੀਰ ਬਾਲ ਦਿਵਸ ‘ਤੇ ਅਸੀਂ ਸਾਹਿਬਜ਼ਾਦਿਆਂ ਦੀ ਲਾਸਾਨੀ ਬਹਾਦਰੀ ਅਤੇ ਕੁਰਬਾਨੀ ਨੂੰ ਯਾਦ ਕਰਦੇ ਹਾਂ। ਛੋਟੀ ਉਮਰ ‘ਚ,ਆਪਣੀ ਬਹਾਦਰੀ ਨਾਲ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੇ ਹੋਏ,ਉਹ ਆਪਣੀ ਆਸਥਾ ਅਤੇ ਸਿਧਾਂਤਾਂ ‘ਤੇ ਅਡੋਲ ਰਹੇ। ਉਨ੍ਹਾਂ ਦੀ ਕੁਰਬਾਨੀ ਬਹਾਦਰੀ ਅਤੇ ਆਪਣੀਆਂ ਕਦਰਾਂ-ਕੀਮਤਾਂ ਪ੍ਰਤੀ ਪ੍ਰਤੀਬੱਧਤਾ ਦੀ ਇੱਕ ਰੋਸ਼ਨ ਮਿਸਾਲ ਹੈ। ਅਸੀਂ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਨੂੰ ਵੀ ਯਾਦ ਕਰਦੇ ਹਾਂ। ਉਹ ਹਮੇਸ਼ਾ ਇੱਕ ਵਧੇਰੇ ਨਿਆਂਪੂਰਨ ਅਤੇ ਦਿਆਲੂ ਸਮਾਜ ਦੀ ਸਿਰਜਣਾ ਦੀ ਦਿਸ਼ਾ ਵਿੱਚ ਸਾਡੀ ਅਗਵਾਈ ਕਰਨ।

Share This Article
Leave a Comment