ਨਿਊਜ਼ ਡੈਸਕ: ਪੰਜਾਬੀ ਗਾਇਕ ਏਪੀ ਢਿੱਲੋਂ ਆਪਣੇ ਸੰਗੀਤ ਕੰਸਰਟ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਗਾਇਕ ਏਪੀ ਢਿੱਲੋਂ ਨੇ ਦਿਲਜੀਤ ਦੋਸਾਂਝ ਨਾਲ ਨੂੰ ਲੈ ਕੇ ਸਟੇਜ ‘ਤੇ ਵੱਡੀ ਗੱਲ ਕਹੀ ਹੈ। ਗਾਇਕ ਨੇ ਚੰਡੀਗੜ੍ਹ ਵਿਖੇ ਆਪਣੇ ਸ਼ੋਅ ਦੌਰਾਨ ਦਾਅਵਾ ਕੀਤਾ ਕਿ ਦਿਲਜੀਤ ਨੇ ਜਨਤਕ ਤੌਰ ‘ਤੇ ਉਸ ਦਾ ਸਮਰਥਨ ਕੀਤਾ ਪਰ ਅਸਲ ਵਿਚ, ਉਸ ਨੇ ਮੈਨੂੰ ਬਲੌਕ ਕੀਤਾ ਹੋਇਆ ਹੈ।
ਗਾਇਕ ਦਿਲਜੀਤ ਦੋਸਾਂਝ ਨੇ ਹਾਲ ਹੀ ‘ਚ ਆਪਣੇ ਇੰਦੌਰ ਕੰਸਰਟ ਦੌਰਾਨ ਕਰਨ ਔਜਲਾ ਅਤੇ ਏਪੀ ਢਿੱਲੋਂ ਦੇ ਭਾਰਤ ‘ਚ ਆਪਣੇ ਸ਼ੋਅ ਦੀ ਸ਼ੁਰੂਆਤ ਕਰਨ ਬਾਰੇ ਗੱਲ ਕੀਤੀ। ਹਾਲਾਂਕਿ, ਏਪੀ ਢਿੱਲੋਂ ਨੇ ਚੰਡੀਗੜ੍ਹ ‘ਚ ਆਪਣੇ ਸੰਗੀਤ ਸਮਾਰੋਹ ਦੌਰਾਨ ਸਾਥੀ ਸੁਪਰਸਟਾਰ ਦਿਲਜੀਤ ਦੋਸਾਂਝ ‘ਤੇ ਨੂੰ ਨਿਸ਼ਾਨੇ ‘ਤੇ ਲਿਆ ਹੈ। ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਢਿੱਲੋਂ ਦੇ ਅਕਾਊਂਟ ਦੇ ਸਕਰੀਨ ਸ਼ਾਟ ਨਾਲ ਜਵਾਬ ਦਿੱਤਾ ਅਤੇ ਸਪੱਸ਼ਟ ਕੀਤਾ ਕਿ ਉਸ ਨੇ ਉਸ ਨੂੰ ਬਲੌਕ ਨਹੀਂ ਕੀਤਾ। ਢਿੱਲੋਂ ਨੇ ਹੁਣ ਸਾਹਮਣੇ ਆਈ ਸਥਿਤੀ ਬਾਰੇ ਇੱਕ ਗੁਪਤ ਨੋਟ ਸਾਂਝਾ ਕੀਤਾ ਹੈ।
ਚੰਡੀਗੜ੍ਹ ਵਾਲੇ ਸ਼ੋਅ ਦੌਰਾਨ ਏਪੀ ਢਿੱਲੋਂ ਨੇ ਦੱਸਿਆ ਕਿ ਕਿਵੇਂ ਦਿਲਜੀਤ ਨੇ ਉਨ੍ਹਾਂ ਬਾਰੇ ਗੱਲ ਕੀਤੀ। ਪੰਜਾਬੀ ਵਿੱਚ ਗੱਲ ਕਰਦੇ ਹੋਏ ‘ਬ੍ਰਾਊਨ ਮੁੰਡੇ’ ਨੇ ਕਿਹਾ, “ਮੈਂ ਸਿਰਫ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਹਾਂ ਭਾਜੀ। ਪਹਿਲਾਂ ਮੈਨੂੰ ਇੰਸਟਾਗ੍ਰਾਮ ‘ਤੇ ਅਨਬਲੌਕ ਕਰੋ ਅਤੇ ਫਿਰ ਮੇਰੇ ਨਾਲ ਗੱਲ ਕਰੋ। ਮੈਂ ਕਿਸੇ ਨੂੰ ਸੱਚ ਨਹੀਂ ਦੱਸਦਾ ਕਿ ਪਿੱਛੇ ਕੀ-ਕੀ ਚੱਲ ਰਿਹਾ ਹੈ, ਪਰ ਪਹਿਲਾਂ ਮੈਨੂੰ ਅਨਬਲੌਕ ਕਰੋ। ਮੈਂ ਕਿਸੇ ਨੂੰ ਨਹੀਂ ਦੱਸਦਾ ਕਿ ਕਿਸ ਤਰ੍ਹਾਂ ਮਾਰਕਟਿੰਗ ਹੋ ਰਹੀ ਹੈ, ਪਹਿਲਾਂ ਮੈਨੂੰ ਅਨਬਲੌਕ ਕਰੋ ਇੱਕ ਵਾਰੀ। ਫਿਰ ਆਪਾਂ ਕਰਦੇ ਹਾਂ ਗੱਲ ਏਕਤਾ ਦੀ।”
ਦਿਲਜੀਤ ਦਾ ਸਪੱਸ਼ਟੀਕਰਨ
ਜਿਵੇਂ ਹੀ ਉਨ੍ਹਾਂ ਨੂੰ ਏਪੀ ਢਿੱਲੋਂ ਦੀ ਟਿੱਪਣੀ ਬਾਰੇ ਪਤਾ ਲੱਗਾ ਤਾਂ ਦਿਲਜੀਤ ਨੇ ਇਸ ਨੂੰ ਸੰਬੋਧਨ ਕੀਤਾ। ਗਾਇਕ ਅਤੇ ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਨੋਟ ਸਾਂਝਾ ਕੀਤਾ, ਜਿਸ ਨੇ ਨੇਟੀਜ਼ਨਾਂ ਦਾ ਬਹੁਤ ਧਿਆਨ ਖਿੱਚਿਆ। ਦਿਲਜੀਤ ਨੇ ਲਿਖਿਆ, ‘ਮੈਂ ਤੁਹਾਨੂੰ ਕਦੇ ਵੀ ਅਨਬਲੌਕ ਨਹੀਂ ਕੀਤਾ ਕਿਉਂਕਿ ਮੈਂ ਤੁਹਾਨੂੰ ਕਦੇ ਬਲਾਕ ਨਹੀਂ ਕੀਤਾ। ਮੇਰੀਆਂ ਸਮੱਸਿਆਵਾਂ ਸਰਕਾਰਾਂ ਨਾਲ ਹੋ ਸਕਦੀਆਂ ਹਨ, ਨਾ ਕਿ ਕਲਾਕਾਰਾਂ ਨਾਲ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।