ਦੁੱਧ ਤੋਂ ਐਲਰਜੀ ਦਾ ਆਸਾਨੀ ਨਾਲ ਨਹੀਂ ਚੱਲਦਾ ਪਤਾ, ਜਾਣੋ ਕੀ ਨੇ ਲੱਛਣ ਤੇ ਪਰਹੇਜ਼

Global Team
2 Min Read

ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਇਹ ਸਰੀਰ ਵਿੱਚ ਵਿਟਾਮਿਨ, ਕੈਲਸ਼ੀਅਮ ਅਤੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦਾ ਹੈ  ਪਰ ਕੁਝ ਲੋਕਾਂ ਨੂੰ ਦੁੱਧ ਤੋਂ ਐਲਰਜੀ ਵੀ ਹੋ ਸਕਦੀ ਹੈ। ਇਸ ਦਾ ਵੀ ਆਸਾਨੀ ਨਾਲ ਪਤਾ ਨਹੀਂ ਚੱਲਦਾ ਹੈ।

ਮਾਹਰਾਂ ਦਾ ਕਹਿਣਾ ਹੈ ਕਿ ਦੁੱਧ ਦੇ ਕਈ ਫਾਇਦੇ ਹੁੰਦੇ ਹਨ ਪਰ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੁੰਦੀ ਹੈ। ਜਦੋਂ ਕਿਸੇ ਵਿਅਕਤੀ ਦੀ ਇਮਿਊਨ ਸਿਸਟਮ ਦੁੱਧ ਪ੍ਰੋਟੀਨ ਨੂੰ ਸਹੀ ਢੰਗ ਨਾਲ ਨਹੀਂ ਪਛਾਣਦੀ, ਤਾਂ ਐਲਰਜੀ ਦੇ ਲੱਛਣ ਦਿਖਾਈ ਦਿੰਦੇ ਹਨ।

ਲੱਛਣ

ਇਸ ‘ਚ ਦੁੱਧ ਪੀਣ ਨਾਲ ਸਕਿਨ ਦਾ ਲਾਲ ਹੋਣਾ, ਖੁਜਲੀ, ਸੋਜ ਅਤੇ ਧੱਫੜ ਦੀ ਸਮੱਸਿਆ ਹੋ ਜਾਂਦੀ ਹੈ।

ਚਿਹਰੇ ਦੀ ਸਕਿਨ ‘ਤੇ ਸੋਜ ਜਾਂ ਪਫੀਨੈੱਸ ਵੀ ਹੋ ਸਕਦੀ ਹੈ, ਜੋ ਖਾਸ ਤੌਰ ‘ਤੇ ਅੱਖਾਂ ਦੇ ਹੇਠਾਂ ਅਤੇ ਗੱਲ੍ਹਾਂ ‘ਤੇ ਦਿਖਾਈ ਦਿੰਦੀ ਹੈ। ਕੁਝ ਲੋਕਾਂ ਦੇ ਚਿਹਰੇ ‘ਤੇ ਛੋਟੇ ਜ਼ਖਮ ਜਾਂ ਫੋੜੇ ਵੀ ਹੋ ਸਕਦੇ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਚਿਹਰੇ ਤੋਂ ਇਲਾਵਾ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਦੁੱਧ ਤੋਂ ਐਲਰਜੀ ਦੇ ਲੱਛਣ ਨਜ਼ਰ ਆ ਸਕਦੇ ਹਨ। ਦੁੱਧ ਪੀਣ ਨਾਲ ਪੇਟ ਦਰਦ, ਦਸਤ, ਉਲਟੀਆਂ ਅਤੇ ਕਬਜ਼ ਹੋ ਸਕਦੀ ਹੈ, ਇਸ ਲਈ ਜੇਕਰ ਤੁਸੀਂ ਦੁੱਧ ਪੀਣ ਤੋਂ ਬਾਅਦ ਅਜਿਹੇ ਲੱਛਣ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਐਲਰਜੀ ਦੀ ਸਮੇਂ ਸਿਰ ਪਛਾਣ ਲੱਛਣਾਂ ਨੂੰ ਗੰਭੀਰ ਹੋਣ ਤੋਂ ਰੋਕ ਸਕਦੀ ਹੈ।

ਇਲਾਜ

ਦੁੱਧ ਦੀ ਐਲਰਜੀ ਦਾ ਇਲਾਜ ਆਮ ਤੌਰ ‘ਤੇ ਐਲਰਜੀ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਨਾਲ ਕੀਤਾ ਜਾਂਦਾ ਹੈ। ਡਾਕਟਰ ਦੁਆਰਾ ਦਿੱਤੇ ਸੁਝਾਵਾਂ ਨੂੰ ਅਪਣਾ ਕੇ ਅਤੇ ਆਪਣੀ ਖੁਰਾਕ ਵਿੱਚ ਬਦਲਾਅ ਕਰਕੇ ਇਸ ਸਮੱਸਿਆ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਦੁੱਧ ਤੋਂ ਐਲਰਜੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੁੱਧ ਨਾ ਪੀਓ। ਇਸ ਦੀ ਬਜਾਏ ਅਜਿਹੀ ਖੁਰਾਕ ਲਓ ਜਿਸ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਹੋਵੇ।

Share This Article
Leave a Comment