ਨਵੀਂ ਦਿੱਲੀ: ਦਿੱਲੀ ਮੈਟਰੋ ਦੀ ਬਲੂ ਲਾਈਨ ਸੇਵਾ ਵੀਰਵਾਰ ਸਵੇਰ ਤੋਂ ਪ੍ਰਭਾਵਿਤ ਹੋਈ ਹੈ। ਇਸ ਸਬੰਧੀ ਜਾਰੀ ਬਿਆਨ ਵਿੱਚ ਡੀਐਮਆਰਸੀ ਨੇ ਕਿਹਾ ਕਿ ਚੋਰਾਂ ਨੇ ਦਿੱਲੀ ਮੈਟਰੋ ਬਲੂ ਲਾਈਨ ’ਤੇ ਮੋਤੀ ਨਗਰ ਅਤੇ ਕੀਰਤੀ ਨਗਰ ਵਿਚਕਾਰ ਬਿਜਲੀ ਦੀ ਤਾਰਾਂ ਚੋਰੀ ਕਰ ਲਈਆਂ ਹਨ। ਇਸ ਨਾਲ ਮੈਟਰੋ ਦੇ ਸੰਚਾਲਨ ਵਿੱਚ ਦਿੱਕਤਾਂ ਪੈਦਾ ਹੋ ਗਈਆਂ ਹਨ। ਦਿੱਲੀ ਮੈਟਰੋ ਵੱਲੋਂ ਜਾਰੀ ਬਿਆਨ ਮੁਤਾਬਿਕ ਇਸ ਰੂਟ ‘ਤੇ ਸਫ਼ਰ ਕਰਨ ਵਾਲੇ ਲੱਖਾਂ ਲੋਕਾਂ ਨੂੰ ਦਿਨ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਕੇਬਲ ਚੋਰੀ ਹੋਣ ਕਾਰਨ ਮੈਟਰੋ ਨੂੰ ਘੱਟ ਰਫ਼ਤਾਰ ਨਾਲ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
SERVICE UPDATE
Train services on Blue Line (Dwarka Sector 21 – Noida Electronic City /Vaishali ) are being regulated today since morning due to prima facie what appears to be a case of theft and damage to signaling cables caused by some thieves/miscreants between Moti Nagar and…
— Delhi Metro Rail Corporation (@OfficialDMRC) December 5, 2024
ਮੈਟਰੋ ਪ੍ਰਬੰਧਨ ਦੀ ਯਾਤਰੀਆਂ ਨੂੰ ਅਪੀਲ
ਦਿੱਲੀ ਮੈਟਰੋ ਪ੍ਰਬੰਧਨ ਨੇ ਬਲੂ ਲਾਈਨ ਦੇ ਯਾਤਰੀਆਂ ਨੂੰ ਮੈਟਰੋ ਦੀ ਘੱਟ ਸਪੀਡ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਦੀ ਅਪੀਲ ਕੀਤੀ ਹੈ। ਅਜਿਹਾ ਇਸ ਲਈ ਕਿਉਂਕਿ ਯਾਤਰਾ ਵੀਰਵਾਰ ਨੂੰ ਕੁਝ ਵਾਧੂ ਸਮਾਂ ਲਵੇਗੀ।
ਦਿੱਲੀ ਮੈਟਰੋ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, ‘ਮੋਤੀ ਨਗਰ ਅਤੇ ਕੀਰਤੀ ਨਗਰ ਵਿਚਕਾਰ ਕੇਬਲ ਚੋਰੀ ਹੋਣ ਕਾਰਨ ਬਲੂ ਲਾਈਨ ‘ਤੇ ਸੇਵਾਵਾਂ ‘ਚ ਦੇਰੀ ਹੋਈ ਹੈ। ਅਸੁਵਿਧਾ ਲਈ ਮੁਆਫ ਕਰਨਾ। ਮੋਤੀ ਨਗਰ ਅਤੇ ਕੀਰਤੀ ਨਗਰ ਵਿਚਕਾਰ ਬਲੂ ਲਾਈਨ ‘ਤੇ ਕੇਬਲ ਚੋਰੀ ਦੀ ਸਮੱਸਿਆ ਰਾਤ ਦੇ ਕੰਮਕਾਜ ਦੇ ਖਤਮ ਹੋਣ ਤੋਂ ਬਾਅਦ ਹੀ ਹੱਲ ਹੋਵੇਗੀ। ਕਿਉਂਕਿ ਦਿਨ ਦੇ ਦੌਰਾਨ ਪ੍ਰਭਾਵਿਤ ਸੈਕਸ਼ਨ ‘ਤੇ ਟ੍ਰੇਨਾਂ ਸੀਮਤ ਰਫਤਾਰ ਨਾਲ ਚੱਲਣਗੀਆਂ, ਸੇਵਾਵਾਂ ਵਿੱਚ ਕੁਝ ਦੇਰੀ ਹੋਵੇਗੀ। ਦਿੱਲੀ ਮੈਟਰੋ ਨੇ ਯਾਤਰੀਆਂ ਨੂੰ ਕਿਹਾ, ‘ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਪਣੇ ਸਫ਼ਰ ਦੀ ਯੋਜਨਾ ਉਸੇ ਅਨੁਸਾਰ ਬਣਾਉਣ ਕਿਉਂਕਿ ਯਾਤਰਾ ਵਿੱਚ ਕੁਝ ਵਾਧੂ ਸਮਾਂ ਲੱਗੇਗਾ।’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।