ਸੰਗਰੂਰ : ਸੰਗਰੂਰ ਦੇ ਵਿੱਚ ਇੱਕ ਮਾਸੂਮ ਬੱਚੇ ਦੇ ਨਾਲ ਦੁਕਾਨਦਾਰ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਇੱਕ ਬੱਚੇ ਨੂੰ ਜੂਸ ਦੀ ਦੁਕਾਨ ਤੋਂ ਸਿਰਫ਼ ਪਾਣੀ ਪੀਣ ਕਾਰਨ ਡੰਡੇ ਨਾਲ ਕੁੱਟਿਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖ਼ਸ ਕਿਸ ਤਰ੍ਹਾਂ ਬੱਚੇ ਦੀ ਗਰਦਨ ਉਤੇ ਬੇਰਹਿਮੀ ਨਾਲ ਸੋਟੀ ਨਾਲ ਹਮਲਾ ਕਰਦਾ ਹੈ। ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ ਤੇ ਉਹਨਾਂ ਨੇ ਪੁਲਿਸ ਨੂੰ ਵੀ ਇਸ ਘਟਨਾ ਸਬੰਧੀ ਸੂਚਿਤ ਕੀਤਾ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਬੱਚਾ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਘਟਨਾ ਕੋਲ ਹੀ ਲੱਗੇ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ। ਜਦੋਂ ਬੱਚੇ ਦੇ ਵੱਲੋਂ ਪਾਣੀ ਪੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਦੁਕਾਨਦਾਰ ਉਸ ਨੂੰ ਕਾਫੀ ਜ਼ਿਆਦਾ ਝਿੜਕਦਾ ਨਜ਼ਰ ਆ ਰਿਹਾ। ਇਸ ਤੋਂ ਬਾਅਦ ਦੇ ਵਿੱਚ ਉਸਨੇ ਡੰਡਾ ਚੁੱਕ ਕੇ ਉਸ ਤੇ ਹਮਲਾ ਹੀ ਕਰਨਾ ਸ਼ੁਰੂ ਕਰ ਦਿੱਤਾ। ਮੌਕੇ ਤੇ ਮੌਜੂਦ ਕੁਝ ਲੋਕਾਂ ਦੇ ਵੱਲੋਂ ਦੁਕਾਨਦਾਰ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ। ਪਰ ਦੁਕਾਨਦਾਰ ਆਪਣੇ ਅੱਗੇ ਕਿਸੇ ਦੀ ਵੀ ਨਹੀਂ ਸੀ ਸੁਣ ਰਿਹਾ। ਉਸਨੇ ਗਰਦਨ ਦੇ ਵਿੱਚ ਹੀ ਬੱਚੇ ਦੇ ਡੰਡਾ ਮਾਰ ਦਿੱਤਾ ਜਿਸ ਦੇ ਕਾਰਨ ਬੱਚੇ ਦੀ ਗਰਦਨ ਕਾਫੀ ਜਿਆਦਾ ਸੂਜ ਗਈ ਤੇ ਹੁਣ ਉਸ ਨੂੰ ਇਲਾਜ ਦੇ ਲਈ ਸੰਗਰੂਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਇਸ ਮਾਮਲੇ ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪਰ ਦਾਅਵਾ ਕੀਤਾ ਜਾ ਰਿਹਾ ਕਿ ਜਲਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।