ਲੁਧਿਆਣਾ: ਜਿਲ੍ਹੇ ਵਿੱਚ ਕੋਰੋਨਾ ਵਾਇਰਸ ਤੇਜੀ ਨਾਲ ਫੈਲ ਰਿਹਾ ਹੈ, ਸ਼ੁੱਕਰਵਾਰ ਖੰਨਾ ਸ਼ਹਿਰ ਦੀ ਸਨ ਸਿਟੀ ‘ਚ ਰਹਿਣ ਵਾਲੇ ਇੱਕ ਹੀ ਪਰਿਵਾਰ ਦੇ ਛੇ ਮੈਂਬਰ ਕੋਰੋਨਾ ਪਾਜ਼ਿਟਿਵ ਪਾਏ ਗਏ ਹਨ। ਪਰਿਵਾਰ ਦੇ 62 ਸਾਲਾ ਮੈਂਬਰ ਬੀਤੇ ਦਿਨੀਂ ਪਾਜ਼ਿਟਿਵ ਆਏ ਸਨ, ਇਸ ਦੇ ਸੰਪਰਕ ਵਿੱਚ ਆਉਣ ਨਾਲ ਪਰਿਵਾਰ ਦੇ ਬਾਕੀ ਸਾਰੇ ਮੈਂਬਰ ਸੰਕਰਮਿਤ ਹੋਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹੇ ‘ਚ ਵੀਰਵਾਰ ਨੂੰ 52 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆਏ ਸਨ ਤਿੰਨ ਦਿਨਾਂ ਵਿੱਚ ਹੀ 100 ਤੋਂ ਜ਼ਿਆਦਾ ਮਾਮਲੇ ਹੋ ਗਏ ਹਨ।
ਉੱਥੇ ਹੀ ਜਲੰਧਰ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 20 ਪਾਜ਼ਿਟਿਵ ਕੇਸ ਰਿਪੋਰਟ ਕੀਤੇ ਗਏ ਹਨ ਨਵੇਂ ਆਏ ਮਰੀਜ਼ਾਂ ‘ਚ ਸੰਜੈ ਗਾਂਧੀ ਨਗਰ ਤੋਂ ਸੱਤ ਤੇ ਬਾਕੀ ਸ਼ਹੀਦ ਬਾਬੂ ਲਾਭ ਸਿੰਘ ਨਗਰ, ਗੁਰੂ ਨਾਨਕ ਨਗਰ ਪਿੰਡ ਪਤੜ ਕਲਾਂ ਇਲਾਕੇ ਤੋਂ ਪਾਏ ਗਏ ਹਨ। ਵਿਭਾਗ ਨੂੰ 200 ਦੇ ਲਗਭਗ ਮਰੀਜ਼ਾਂ ਦੀ ਕੋਰੋਨਾ ਰਿਪੋਰਟ ਨੇਗੇਟਿਵ ਮਿਲੀ ਹੈ।