ਓਟਾਵਾ: ਚੋਣਾਂ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਕੈਨੇਡਾ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ। 2 ਮਹੀਨੇ ਤੱਕ ਜ਼ਰੂਰੀ ਵਸਤਾਂ ਦੇ ਟੈਕਸ ਤੋਂ ਰਾਹਤ ਦਿੱਤੀ ਗਈ ਹੈ। ਮਹਿੰਗਾਈ ਨਾਲ ਜੂਝਦੇ ਕੈਨੇਡੀਅਨਜ਼ ਨੂੰ ਕੁਝ ਰਾਹਤ ਦੇਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਕੁਝ ਵਸਤਾਂ ਅਤੇ ਸੇਵਾਵਾਂ ’ਤੇ 2 ਮਹੀਨਿਆਂ ਲਈ ਜੀਐਸਟੀ ਹਟਾ ਰਹੀ ਹੈ। 14 ਦਸੰਬਰ ਤੋਂ 2 ਮਹੀਨਿਆਂ ਦੇ ਲਈ ਕੋਈ ਵੀ ਟੈਕਸ ਨਹੀਂ ਲਗੇਗਾ। ਗਰੋਸਰੀ, ਬੱਚਿਆਂ ਦੇ ਕੱਪੜੇ ਅਤੇ ਹੋਰ ਜ਼ਰੂਰੀ ਵੀ ਵਸਤਾਂ ਟੈਕਸ ਮੁਕਤ ਕੀਤੀਆਂ ਜਾਣਗੀਆਂ।
ਦੱਸ ਦਈਏ ਕਿ ਪਿਛਲੇ ਸਾਲ ਡੇਢ ਲੱਖ ਡਾਲਰ ਜਾਂ ਘੱਟ ਕਮਾਉਣ ਵਾਲਿਆਂ ਨੂੰ 250 ਡਾਲਰ ਅਗਲੇ ਸਾਲ ਦੀ ਸ਼ੁਰੂਆਤ ‘ਚ ਦਿੱਤੇ ਜਾਣਗੇ। ਚੋਣਾਂ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਲਗਾਤਾਰ ਵੱਡੇ ਫੈਸਲੇ ਲਏ ਜਾ ਰਹੇ ਹਨ, ਜਿਨ੍ਹਾਂ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲ ਰਹੀ ਹੈ।
ਜੀਐਸਟੀ/ਐਚਐਸਟੀ ਛੋਟ 14 ਦਸੰਬਰ ਤੋਂ ਸ਼ੁਰੂ ਹੋਕੇ 15 ਫ਼ਰਵਰੀ 2025 ਤੱਕ ਜਾਰੀ ਰਹੇਗੀ।
ਹੇਠਾਂ ਦਰਜ ਸਮਾਨ ਲੋਕਾਂ ਲਈ ਟੈਕਸ-ਮੁਕਤ ਹੋਵੇਗਾ:
- ਤਿਆਰ ਖਾਣਾ, ਜਿਸ ਵਿਚ ਸਬਜ਼ੀਆਂ ਦੀਆਂ ਟਰੇਆਂ ਵੀ ਸ਼ਾਮਲ ਹਨ, ਅਤੇ ਪਹਿਲਾਂ ਤੋਂ ਤਿਆਰ ਸੈਂਡਵਿਚ ਅਤੇ ਭੋਜਨ।
- ਰੈਸਟੋਰੈਂਟ ਦਾ ਖਾਣਾ, ਭਾਵੇਂ ਬੈਠ ਕੇ ਖਾਣਾ, ਟੇਕਆਊਟ, ਜਾਂ ਡਿਲੀਵਰੀ।
- ਸਨੈਕਸ, ਚਿਪਸ, ਕੈਂਡੀ, ਅਤੇ ਗ੍ਰੈਨੋਲਾ ਬਾਰਜ਼
- ਬੀਅਰ, ਵਾਈਨ, ਸਾਈਡਰ, ਅਤੇ 7 ਪ੍ਰਤੀਸ਼ਤ ਅਲਕੋਹਲ ਤੋਂ ਘੱਟ ਮਾਤਰਾ ਵਾਲੇ ਪ੍ਰੀ-ਮਿਕਸਡ ਅਲਕੋਹਲ ਪਦਾਰਥ।
- ਬੱਚਿਆਂ ਦੇ ਕੱਪੜੇ ਅਤੇ ਜੁੱਤੀਆਂ, ਕਾਰ ਦੀਆਂ ਸੀਟਾਂ, ਅਤੇ ਡਾਇਪਰ।
- ਬੱਚਿਆਂ ਦੇ ਖਿਡੌਣੇ, ਜਿਵੇਂ ਕਿ ਬੋਰਡ ਗੇਮਾਂ, ਗੁੱਡੀਆਂ, ਅਤੇ ਵੀਡੀਓ ਗੇਮ ਕੰਸੋਲ।
- ਕਿਤਾਬਾਂ, ਪ੍ਰਿੰਟ ਅਖਬਾਰਾਂ, ਅਤੇ ਪਜ਼ਲ
- ਕ੍ਰਿਸਮਸ ਟ੍ਰੀ (ਰੁੱਖ)
ਜੇਕਰ ਕੋਈ ਪਰਿਵਾਰ ਦੋ-ਮਹੀਨਿਆਂ ਦੀ ਮਿਆਦ ਵਿੱਚ ਇਹਨਾਂ ਸਮਾਨ ‘ਤੇ ਲਗਭਗ 2,000 ਡਾਲਰ ਖਰਚ ਕਰਦਾ ਹੈ, ਤਾਂ ਸਰਕਾਰੀ ਅੰਕੜਿਆਂ ਅਨੁਸਾਰ ਉਸਨੂੰ ਕਰੀਬ 100 ਡਾਲਰ ਬਚਤ ਹੋ ਸਕਦੀ ਹੈ। ਜਿਹੜੇ ਸੂਬਿਆਂ ਵਿਚ HST ਹੈ – ਯਾਨੀ ਜਿੱਥੇ ਜੀਐਸਟੀ ਅਤੇ ਨਾਲ ਸੂਬਾਈ ਟੈਕਸ ਹੈ – ਸਰਕਾਰ ਅਨੁਸਾਰ ਉੱਥੇ ਜ਼ਿਆਦਾ ਬੱਚਤ ਹੋਵੇਗੀ। ਉਦਾਹਰਣ ਵੱਜੋਂ ਓਨਟੇਰਿਓ ਵਿਚ ਉਕਤ ਸਮਾਨ ‘ਤੇ 2,000 ਡਾਲਰ ਖ਼ਰਚਣ ‘ਤੇ ਕਰੀਬ 260 ਡਾਲਰ ਦੀ ਬਚਤ ਹੋਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।