ਨਿਊਜ਼ ਡੈਸਕ: ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਸਟੇਜ-4 ਕੈਂਸਰ ਨੂੰ ਹਰਾ ਕੇ ਇੱਕ ਅਸੰਭਵ ਜੰਗ ਜਿੱਤ ਲਈ ਹੈ। ਡਾਕਟਰਾਂ ਨੇ ਉਹਨਾਂ ਦੇ ਬਚਣ ਦੀ ਸਿਰਫ 3 ਪ੍ਰਤੀਸ਼ਤ ਸੰਭਾਵਨਾ ਦੱਸੀ ਸੀ, ਪਰ ਉਹਨਾਂ ਆਪਣੀ ਇੱਛਾ ਸ਼ਕਤੀ, ਸਹੀ ਖੁਰਾਕ ਅਤੇ ਜੀਵਨ ਸ਼ੈਲੀ ਵਿੱਚ ਬਦਲਾਅ ਦੀ ਮਦਦ ਨਾਲ ਇਸ ਚੁਣੌਤੀ ਦਾ ਦਲੇਰੀ ਨਾਲ ਸਾਹਮਣਾ ਕੀਤਾ। ਹਾਲ ਹੀ ‘ਚ ਸਿੱਧੂ ਨੇ ਪ੍ਰੈਸ ਵਾਰਤਾ ਕੀਤੀ ਜਿਸ ‘ਚ ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੀ ਹੈ।
ਸਿੱਧੂ ਨੇ ਦੱਸਿਆ ਕਿ ਸਹੀ ਖੁਰਾਕ ਅਤੇ ਜੀਵਨ ਸ਼ੈਲੀ ਕਾਰਨ ਉਨ੍ਹਾਂ ਦੀ ਪਤਨੀ ਨੇ ਸਿਰਫ 40 ਦਿਨਾਂ ਵਿੱਚ ਸਟੇਜ-4 ਦੇ ਕੈਂਸਰ ਤੋਂ ਛੁਟਕਾਰਾ ਪਾ ਲਿਆ। ਡਾਕਟਰਾਂ ਦੇ ਬਚਣ ਦੇ 3 ਫੀਸਦ ਸੰਭਾਵਨਾਵਾਂ ਨੂੰ ਗਲਤ ਸਾਬਤ ਕਰਦੇ ਹੋਏ, ਉਹਨਾਂ ਨੇ ਨਾ ਸਿਰਫ ਆਪਣੇ ਆਪ ਨੂੰ ਠੀਕ ਕੀਤਾ ਬਲਕਿ ਦੂਜਿਆਂ ਲਈ ਵੀ ਇੱਕ ਪ੍ਰੇਰਣਾ ਬਣ ਗਈ। ਉਹਨਾਂ ਖੁਲਾਸਾ ਕੀਤਾ ਕਿ ਉਸਦੀ ਪਤਨੀ ਨੇ ਕੈਂਸਰ ਦੇ ਇਲਾਜ ਦੌਰਾਨ ਆਯੁਰਵੈਦਿਕ ਖੁਰਾਕ ਅਪਣਾਈ। ਇਸ ਡਾਈਟ ਨੂੰ ਅਪਣਾਉਣ ਨਾਲ ਨਾ ਸਿਰਫ਼ ਕੈਂਸਰ ਠੀਕ ਹੋ ਗਿਆ ਸਗੋਂ ਸਿੱਧੂ ਦਾ ਆਪਣਾ ਫੈਟੀ ਲਿਵਰ ਵੀ ਪੂਰੀ ਤਰ੍ਹਾਂ ਠੀਕ ਹੋ ਗਿਆ ਅਤੇ ਉਨ੍ਹਾਂ ਦਾ 25 ਕਿਲੋ ਭਾਰ ਘਟ ਗਿਆ। ਆਓ ਜਾਣਦੇ ਹਾਂ ਉਹ ਕਿਹੜੀਆਂ ਚਾਰ ਚੀਜ਼ਾਂ ਹਨ ਜਿਨ੍ਹਾਂ ਨੇ ਸਿੱਧੂ ਦੀ ਪਤਨੀ ਨੂੰ ਠੀਕ ਹੋਣ ‘ਚ ਮਦਦ ਕੀਤੀ।
ਵਰਤ (Fasting) ਕੈਂਸਰ ਸੈੱਲਾਂ ਲਈ ‘ਕੁਦਰਤੀ ਦਵਾਈ’
ਨਵਜੋਤ ਕੌਰ ਸਿੱਧੂ ਸ਼ਾਮ 6:30 ਵਜੇ ਤੱਕ ਡਿਨਰ ਕਰ ਲੈਂਦੇ ਸਨ ਅਤੇ ਅਗਲੇ ਦਿਨ ਸਵੇਰੇ 10 ਵਜੇ ਤੱਕ ਸਿਰਫ ਨਿੰਬੂ ਪਾਣੀ ਪੀਂਦੇ ਸੀ। ਇਸ ਵਰਤ ਦੇ ਕਾਰਨ ਸਰੀਰ ਦੇ ਕੈਂਸਰ ਸੈੱਲ ਆਪਣੇ ਆਪ ਮਰਨਾ ਸ਼ੁਰੂ ਹੋ ਜਾਂਦੇ ਹਨ। ਸਿੱਧੂ ਨੇ ਵਰਤ ਨੂੰ ਖੁਰਾਕ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਦੱਸਿਆ।
ਖੰਡ ਅਤੇ ਕਾਰਬੋਹਾਈਡਰੇਟ ਤੋਂ ਪਰਹੇਜ਼
ਸਿੱਧੂ ਨੇ ਕਿਹਾ, ਖੰਡ ਅਤੇ ਕਾਰਬੋਹਾਈਡਰੇਟ ਕੈਂਸਰ ਸੈੱਲਾਂ ਨੂੰ ਵਧਣ ਵਿੱਚ ਮਦਦ ਕਰਦੇ ਹਨ। ਇਸ ਲਈ ਉਨ੍ਹਾਂ ਦੀ ਪਤਨੀ ਨੇ ਖੁਰਾਕ ਤੋਂ ਖੰਡ ਅਤੇ ਕਾਰਬੋਹਾਈਡਰੇਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਅਤੇ ਇਸ ਨੂੰ ਕੈਂਸਰ ਦੇ ਇਲਾਜ ਦਾ ਮੁੱਖ ਹਿੱਸਾ ਬਣਾਇਆ। ਇਹ ਵਿਧੀ ਫੈਟੀ ਲਿਵਰ ਦੇ ਇਲਾਜ ਵਿੱਚ ਬਰਾਬਰ ਪ੍ਰਭਾਵਸ਼ਾਲੀ ਹੈ।
ਹਰਬਲ ਚਾਹ
ਕੈਂਸਰ ਦੇ ਇਲਾਜ ਦੌਰਾਨ ਸਿੱਧੂ ਦੀ ਪਤਨੀ ਨੂੰ ਵਿਸ਼ੇਸ਼ ਹਰਬਲ ਟੀ ਦਿੱਤੀ ਜਾਂਦੀ ਸੀ। ਜੋ ਦਾਲਚੀਨੀ, ਕਾਲੀ ਮਿਰਚ, ਲੌਂਗ ਅਤੇ ਛੋਟੀ ਇਲਾਇਚੀ ਨੂੰ ਪਾਣੀ ‘ਚ ਉਬਾਲ ਕੇ ਤਿਆਰ ਹੁੰਦੀ ਹੈ। ਮਿਠਾਸ ਲਈ ਇਸ ‘ਚ ਹਲਕਾ ਗੁੜ ਮਿਲਾਉਂਦੇ ਸੀ। ਇਹ ਚਾਹ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦੀ ਹੈ ਅਤੇ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦੀ ਹੈ।
ਐਂਟੀ ਕੈਂਸਰ ਡਾਈਟ
ਉਨ੍ਹਾਂ ਦੀ ਖੁਰਾਕ ਵਿੱਚ ਚਿੱਟੇ ਪੇਠੇ ਦਾ ਜੂਸ, ਮੇਵੇ, ਚੁਕੰਦਰ, ਗਾਜਰ ਅਤੇ ਆਂਵਲੇ ਦਾ ਰਸ ਸ਼ਾਮਲ ਸੀ। ਰਾਤ ਦੇ ਖਾਣੇ ਵਿੱਚ ਰੋਟੀ ਅਤੇ ਚੌਲਾਂ ਦੀ ਬਜਾਏ ਕੁਇਨੋਆ(Quinoa) ਦਾ ਸੇਵਨ ਕਰਦੇ ਸਨ, ਜੋ ਕੈਂਸਰ ਵਿਰੋਧੀ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਉਹਨਾਂ ਦੱਸਿਆ ਨਾਰੀਅਲ ਬਹੁਤ ਹੀ ਚਮਤਕਾਰੀ ਚੀਜ ਹੈ। ਸਿੱਧੂ ਨੇ ਕਿਹਾ ਕਿ ਅਸੀਂ ਸੁਆਦ ਲੈਣ ਦੇ ਚੱਕਰ ਵਿੱਚ ਆਪਣਾ ਸਰੀਰ ਖਰਾਬ ਕਰ ਲੈਂਦੇ ਹਾਂ। ਉਨ੍ਹਾਂ ਕਿਹਾ ਨਾਰੀਅਲ ਦਾ ਤੇਲ ਅਤੇ ਸਰੋਂ ਦਾ ਤੇਲ ਦਾ ਭੋਜਨ ਖਾਣਾ ਚਾਹੀਦਾ ਹੈ। ਇਹ ਨੁਕਸੇ ਹਰ ਕੋਈ ਆਪਣੇ ਘਰ ਇਸਤਮਾਲ ਕਰ ਸਕਦਾ ਹੈ।
My wife is clinically cancer free today ….. pic.twitter.com/x06lExML82
— Navjot Singh Sidhu (@sherryontopp) November 21, 2024