ਟੋਕੀਓ: ਦੂਜੇ ਵਿਸ਼ਵ ਯੁੱਧ ਦੇ ਦੌਰ ਦਾ ਇੱਕ ਅਮਰੀਕੀ ਬੰਬ ਜਾਪਾਨ ਦੇ ਇੱਕ ਹਵਾਈ ਅੱਡੇ ‘ਤੇ ਅਚਾਨਕ ਫਟ ਗਿਆ। ਇਹ ਬੰਬ ਇਸ ਹਵਾਈ ਅੱਡੇ ਵਿੱਚ ਦੱਬਿਆ ਹੋਇਆ ਸੀ ਤੇ ਅਚਾਨਕ ਬੁੱਧਵਾਰ ਫੱਟ ਗਿਆ। ਧਮਾਕੇ ਕਾਰਨ ਟੈਕਸੀਵੇਅ ‘ਚ ਵੱਡਾ ਟੋਆ ਪੈ ਗਿਆ ਅਤੇ 80 ਤੋਂ ਵੱਧ ਉਡਾਣਾਂ ਨੂੰ ਰੱਦ ਕਰਨਾ ਪਿਆ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਜਾਪਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਭੂਮੀ ਅਤੇ ਆਵਾਜਾਈ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਬੰਬ ਧਮਾਕਾ ਹੋਇਆ ਤਾਂ ਦੱਖਣੀ-ਪੱਛਮੀ ਜਾਪਾਨ ਦੇ ਮਿਆਜ਼ਾਕੀ ਹਵਾਈ ਅੱਡੇ ‘ਤੇ ਕੋਈ ਜਹਾਜ਼ ਨਹੀਂ ਸੀ। ਅਧਿਕਾਰੀਆਂ ਨੇ ਕਿਹਾ ਕਿ ਸਵੈ-ਰੱਖਿਆ ਬਲਾਂ ਅਤੇ ਪੁਲਿਸ ਦੁਆਰਾ ਕੀਤੀ ਗਈ ਜਾਂਚ ਨੇ ਪੁਸ਼ਟੀ ਕੀਤੀ ਹੈ ਕਿ ਧਮਾਕਾ 500 ਪਾਊਂਡ ਦੇ ਅਮਰੀਕੀ ਬੰਬ ਨਾਲ ਹੋਇਆ ਸੀ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਉਹ ਇਹ ਪਤਾ ਲਗਾ ਰਹੇ ਹਨ ਕਿ ਅਚਾਨਕ ਧਮਾਕਾ ਕਿਸ ਕਾਰਨ ਹੋਇਆ। ਨੇੜਲੇ ਏਵੀਏਸ਼ਨ ਸਕੂਲ ਦੁਆਰਾ ਰਿਕਾਰਡ ਕੀਤੇ ਗਏ ਵੀਡੀਓ ਵਿੱਚ ਵਿਸਫੋਟ ਤੋਂ ਫੁਹਾਰੇ ਵਾਂਗ ਹਵਾ ਵਿੱਚ ਅਸਫਾਲਟ ਦੇ ਟੁਕੜੇ ਉੱਡਦੇ ਦਿਖਾਈ ਦਿੱਤੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।