ਚੰਡੀਗੜ੍ਹ: ਹਰਿਆਣਾ ਵਿੱਚ 5 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਆਮ ਚੋਣਾਂ-2024 ਦੇ ਮੱਦੇਨਜ਼ਰ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਪੇਡ ਛੁੱਟੀ ਹੋਵੇਗੀ। ਹਰਿਆਣਾ ਕਿਰਤ ਵਿਭਾਗ ਨੇ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਤਾਂ ਜੋ ਹਰਿਆਣਾ ਵਿੱਚ ਰਜਿਸਟਰਡ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ।
ਰਾਹੁਲ ਗਾਂਧੀ ਛੇਤੀ ਹੀ ਹਰਿਆਣਾ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਕਰਨਗੇ। ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ ਦਾ ਫੋਕਸ ਹਰਿਆਣਾ ਦੀ ਬਾਗੜ ਅਤੇ ਬਾਂਗੜ ਬੈਲਟ ‘ਤੇ ਹੋਣ ਜਾ ਰਿਹਾ ਹੈ। ਜੀਂਦ, ਕੈਥਲ ਤੋਂ ਇਲਾਵਾ ਭਿਵਾਨੀ, ਸਿਰਸਾ, ਹਿਸਾਰ, ਫਤਿਹਾਬਾਦ ਵਿੱਚ ਰਾਹੁਲ ਗਾਂਧੀ ਦੀ ਚੋਣ ਰੈਲੀ ਹੋਵੇਗੀ। ਇਨ੍ਹਾਂ ਰੈਲੀਆਂ ਰਾਹੀਂ ਰਾਹੁਲ ਗਾਂਧੀ ਕਾਂਗਰਸ ਦੇ ਹੱਕ ਵਿੱਚ ਮਾਹੌਲ ਬਣਾਉਣਗੇ।
ਰਾਹੁਲ ਗਾਂਧੀ 26 ਨੂੰ ਬਰਵਾਲਾ ਵਿਧਾਨ ਸਭਾ ਤੋਂ ਹਿਸਾਰ ਜ਼ਿਲ੍ਹੇ ਦੀਆਂ 7 ਸੀਟਾਂ ‘ਤੇ ਲਈ ਮੈਦਾਨ ‘ਚ ਉਤਰਨਗੇ। ਇੱਥੇ ਕਾਂਗਰਸ ਦੇ ਉਮੀਦਵਾਰ ਰਾਮਨਿਵਾਸ ਘੋਰੇਲਾ ਨੂੰ ਮਜ਼ਬੂਤ ਕਰਨ ਲਈ ਪ੍ਰਚਾਰ ਕਰਨਗੇ ਅਤੇ ਹਿਸਾਰ, ਉਕਲਾਨਾ, ਨਾਰਨੌਂਦ, ਹਾਂਸੀ, ਨਲਵਾ ਅਤੇ ਆਦਮਪੁਰ ਤੋਂ ਉਮੀਦਵਾਰ ਵੀ ਪਲੇਟਫਾਰਮ ‘ਤੇ ਰਾਹੁਲ ਗਾਂਧੀ ਦੇ ਨਾਲ ਹੋਣਗੇ। ਭਾਜਪਾ ਕਦੇ ਵੀ ਬਰਵਾਲਾ ਸੀਟ ਨਹੀਂ ਜਿੱਤ ਸਕੀ, ਇਸ ਲਈ ਰਾਹੁਲ ਗਾਂਧੀ ਨੇ ਖਾਸ ਬਰਵਾਲਾ ਸੀਟ ਨੂੰ ਹੀ ਚੁਣਿਆ ਹੈ।
2019 ਵਿੱਚ, ਕਾਂਗਰਸ ਹਿਸਾਰ ਦੇ 7 ਵਿਧਾਨ ਸਭਾ ਹਲਕਿਆਂ ਵਿੱਚੋਂ ਇੱਕ ਆਦਮਪੁਰ ਜਿੱਤਣ ਵਿੱਚ ਕਾਮਯਾਬ ਰਹੀ। ਕੁਲਦੀਪ ਬਿਸ਼ਨੋਈ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਇਹ ਸੀਟ ਕਾਂਗਰਸ ਤੋਂ ਖੋਹ ਲਈ ਗਈ ਸੀ। ਹਾਲਾਂਕਿ, 2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ ਹਿਸਾਰ ਲੋਕ ਸਭਾ ਜਿੱਤੀ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।