ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਪਟੌਦੀ ਵਿਧਾਨਸਭਾ ਸਭਾ ਖੇਤਰਵਾਸੀਆਂ ਨੂੰ ਦਿੱਤੀ ਵੱਡੀ ਸੌਗਾਤ

Global Team
10 Min Read

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਨੀ ਨੇ ਅੱਜ ਜਿਲ੍ਹਾ ਗੁਰੂਗzzਾਮ ਵਿਚ ਪਟੌਦੀ ਵਿਧਾਨਸਭਾ ਖੇਤਰਵਾਸੀਆਂ ਨੂੰ ਵੱਡੀ ਸੌਗਾਤ ਦਿੰਦੇ ਹੋਏ ਲਗਭਗ 184 ਕਰੋੜ ਰੁਪਏ ਦੀ 87 ਪਰਿਯੋਜਨਾਵਾਂ ਦਾ ਉਦਘਾਟਨ ਤੇ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਟੌਦੀ ਜਨਸਭਾ ਵਿਚ ਐਲਾਨਾਂ ਦੀ ਝੜੀ ਲਗਾਉਂਦੇ ਹੋਏ ਹਲਕੇ ਦੇ ਵਿਕਾਸ ਕੰਮਾਂ ਲਈ 10 ਕਰੋੜ ਰੁਪਏ ਦਾ ਐਲਾਨ ਕੀਤਾ। ਨਾਲ ਹੀ ਪਿੰਡ ਤਾਜਪੁਰਨਗਰ, ਗੁਰੂਗ੍ਰਾਮ ਵਿਚ ਜਮੀਨ ਉਪਲਬਧ ਹੋਣ ‘ਤੇ ਵੈਟਨਰੀ ਪੋਲੀਕਲੀਨਿਕ ਅਤੇ ਪਸ਼ੂ ਟਰਾਮਾ ਸੈਂਟਰ ਖੋਲਣ ਦਾ ਵੀ ਐਲਾਨ ਕੀਤਾ। ਇਸ ‘ਤੇ ਲਗਭਗ 1 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪਿੰਡ ਮਾਜਰੀ ਵਿਚ 3.50 ਕਰੋੜ ਰੁਪਏ ਦੀ ਲਾਗਤ ਨਾਲ ਪੋਲੀਟਕਨਿਕ ਕਾਲਜ ਖੋਲਣ, ਪਟੌਦੀ ਫਰੂਖਨਗਰ ਜੋਨ ਨੂੰ ਲੋ ਪੋਟੇਂਸ਼ੀਅਲ ਜੋਨ ਤੋਂ ਮੀਡੀਆ ਪੋਟੇਂਸ਼ੀਅਲ ਜੋਨ ਐਲਾਨ ਕਰਨ ਅਤੇ ਲੋਕ ਨਿਰਮਾਣ ਵਿਭਾਗ ਦੀਆਂ ਸੜਕਾਂ ਦੇ ਸੁਧਾਰੀਕਰਣ ਲਈ 2.5 ਕਰੋੜ ਰੁਪਏ ਦਾ ਐਲਾਨ ਕੀਤਾ।

ਮੁੱਖ ਮੰਤਰੀ ਨੇ ਖੇਤਰ ਵਿਚ ਬਿਜਲੀ ਦੀ ਸਮਸਿਆ ਦਾ ਹੱਲ ਕਰਦੇ ਹੋਏ ਪਿੰਡ ਸਿਵਾੜੀ, ਪਿੰਡ ਜਸਾਤ ਤੇ ਦੌਲਤਾਬਾਦ ਵਿਚ 20.52 ਕਰੋੜ ਰੁਪਏ ਦੀ ਲਾਗਤ ਨਾਲ 33-33 ਕੇਵੀ ਦੇ ਪਾਵਰ ਹਾਊਸ ਬਨਾਉਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ, ਮਾਨੇਸਰ ਵਿਚ ਨਗਰ ਨਿਗਮ ਦੇ ਨਵੇਂ ਭਵਨ ਦੇ ਨਿਰਮਾਣ ਦਾ ਵੀ ਐਲਾਨ ਕੀਤਾ। ਇਸ ‘ਤੇ ਲਗਭਗ 76 ਕਰੋੜ ਰੁਪਏ ਦੀ ਲਗਾਤ ਆਵੇਗੀ। ਹੋਂਡਲ-ਨੁੰ, ਪਟੌਦੀ-ਪਟੌਦੀ ਰੋਡ ਨੂੰ ਐਨਐਚ ਦਾ ਦਰਜਾ ਦਿਵਾਉਣ ਲਈ ਐਨਐਚਆਈ, ਭਾਰਤ ਸਰਕਾਰ ਨਾਲ ਚਰਚਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਰੈਲੀ ਦੇ ਸੰਯੋ੧ਕ ਅਤੇ ਸਥਾਨਕ ਵਿਧਾਇਕ ਸਤਯਪ੍ਰਕਾਸ਼ ਜਰਾਵਤਾ ਵੱਲੋਂ ਰੱਖੇ ਗਏ ਮੰਗ ਪੱਤਰ ਵਿਚ ਸ਼ਾਮਿਲ ਸਾਰੀ ਮੰਗਾਂ ਦੀ ਫਿਜੀਬਿਲਿਟੀ ਚੈਕ ਕਰਵਾਉਣ ਬਾਅਦ ਉਨ੍ਹਾਂ ਨੁੰ ਪੂਰਾ ਕਰਵਾਉਣ ਦਾ ਐਲਾਨ ਵੀ ਕੀਤਾ।

ਨਾਇਬ ਸਿੰਘ ਸੈਨੀ ਨੇ ਜਨਸਭਾ ਵਿਚ ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਸਾਡੀ ਸਰਕਾਰ ਲੋਕਾਂ ਦੀ ਸਮਸਿਆਵਾਂ ਦਾ ਤੇਜੀ ਨਾਲ ਹੱਲ ਕਰਨ ਦਾ ਕੰਮ ਕਰ ਰਹੀ ਹੈ। ਲੋਕਾਂ ਦੇ ਹਿਤ ਵਿਚ ਸਾਡੀ ਸਰਕਾਰ ਨਵੇਂ-ਨਵੇਂ ਫੈਸਲੇ ਲੈ ਕੇ ਉਨ੍ਹਾਂ ਦੇ ਜੀਵਨ ਨੁੰ ਸਰਲ ਕਰਨ ਦਾ ਕੰਮ ਕਰ ਰਹੀ ਹੈ। ਪਿਛਲੇ 10 ਸਾਲਾਂ ਵਿਚ ਸਾਡੀ ਡਬਲ ਇੰਜਨ ਦੀ ਸਰਕਾਰ ਨੇ ਜਿੱਥੇ ਕੇਂਦਰ ਵਿਚ ਭਾਰਤ ਦੀ ਤਸਵੀਰ ਬਦਲਣ ਦਾ ਕੰਮ ਕੀਤਾ ਹੈ, ਉੱਥੇ ਹਰਿਆਣਾ ਦੀ ਤਸਵੀਰ ਵੀ ਬਦਲਣ ਦਾ ਕੰਮ ਕੀਤਾ ਅਿਗਾ ਹੈ।

ਕਾਂਗਰਸ ਦੇ ਸਮੇਂ ਵਿਚ ਜਾਤੀਵਾਦ, ਖੇਤਰਵਾਦ ਅਤੇ ਭਾਂਈ-ਭਤੀਜਵਾਦ ਦੀ ਹੁੰਦੀ ਸੀ ਰਾਜਨੀਤੀ

- Advertisement -

ਨਾਇਬ ਸਿੰਘ ਸੈਨੀ ਨੇ ਵਿਰੋਧੀ ਧਿਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜੋ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਉਹ ਇਹ ਦੇਖਣ ਕੀ ਉਨ੍ਹਾਂ ਦੀ ਸਰਕਾਰ ਕਮੀਸ਼ਨ ਮੋਡ ਵਿਚ ਕੰਮ ਕਰਦੀ ਸੀ, ਜਦੋਂ ਕਿ ਸਾਡੀ ਡਬਲ ਇੰਜਨ ਦੀ ਸਰਕਾਰ ਮਿਸ਼ਨ ਮੋਡ ਵਿਚ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗਾਂਗਰਸ ਦੇ ਸਮੇਂ ਵਿਚ ਜਾਤੀਵਾਦ , ਖੇਤਰਵਾਦ ਅਤੇ ਭਾਈ-ਭਤੀਜਵਾਦ ਦੀ ਰਾਜਨੀਤੀ ਹੁੰਦੀ ਸੀ, ਨੌਕਰੀਆਂ ਲਈ ਪਰਚੀ ਅਤੇ ਖਰਚੀ ਚਲਦੀ ਸੀ, ਉਨ੍ਹਾਂ ਦੇ ਕਾਲੇ ਕਾਰਨਾਮਿਆਂ ਨੂੰ ਬੱਚਾ -ਬੱਚਾ ਜਾਨਦਾ ਹੈ। ਉਨ੍ਹਾਂ ਦੇ ਸਮੇਂ ਵਿਚ ਤਬਾਦਲਿਆਂ ਵਿਚ ਭ੍ਰਿਸ਼ਟਾਚਾਰ ਹੁੰਦਾ ਸੀ, ਜਦੋਂ ਕਿ ਅੱਜ ਤਬਾਦਲਾ ਆਨਲਾਇਨ ਹੁੰਦੇ ਹਨ।

ਵਿਰੋਧੀ ਧਿਰ ਆਪਣੇ 10 ਸਾਲਾਂ ਵਿਚ ਕੀਤੇ ਗਏ ਕੰਮਾਂ ਦਾ ਦੇਣ ਹਿਸਾਬ

ਮੁੱਖ ਮੰਤਰੀ ਨੇ ਵਿਰੋਧੀ ਧਿਰ ‘ਤੇ ਕਟਾਕਸ਼ ਕਰਦੇ ਹੋਏ ਕਿਹਾ ਕਿ ਜੋ ਅੱਜ ਸਾਡੇ ਤੋਂ ਹਿਸਾਬ ਮੰਗਦੇ ਹਨ, ਉਨ੍ਹਾਂ ਨੇ ਤਾਂ ਸਵਾਮੀਨਾਥਨ ਰਿਪੋਰਟ ਨੁੰ ਡਸਟਬਿਨ ਵਿਚ ਸੁੱਟ ਦਿੱਤਾ ਸੀ। ਉਨ੍ਹਾਂ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਊਹ ਆਪਣੇ 10 ਸਾਲਾਂ ਵਿਚ ਕੀਤੇ ਗਏ ਕੰਮ ਦਾ ਹਿਸਾਬ ਦੇਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇ ਖੁਦ ਦੇ ਵਹੀ ਖਾਤੇ ਖਰਾਬ ਹਨ, ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੀ ਸਾਰੀ ਹੱਦਾਂ ਪਾਰ ਕਰ ਦਿੱਤੀਆਂ ਜਿਨ੍ਹਾਂ ਦੇ ਸਮੇਂ ਦੇ ਅੰਦਰ ਲੋਕ ਆਪਣੀ ਸਮਸਿਆਵਾਂ ਨੁੰ ਲੈ ਕੇ ਦਰ-ਦਰ ਘੁੰਮਦੇ ਰਹਿੰਦੇ ਸਨ, ਜਿਨ੍ਹਾਂ ਨੇ ਕਿਸਾਨਾਂ ਦੀ ੧ਮੀਨਾਂ ਨੁੰ ਕੌੜੀਆਂ ਦੇ ਭਾਂਅ ਖਰੀਦ ਕੇ ਬਿਲਡਰਾਂ ਨੂੰ ਦੇਣ ਦਾ ਕੰਮ ਕੀਤਾ, ਊਹ ਅੱਜ ਸਾਡੇ ਤੋਂ ਹਿਸਾਬ ਮੰਗ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਸਾਡੇ ਕਾਰਜਕਾਲ ਦਾ ਹਿਸਾਬ ਤਾਂ ਊਹ ਨੌਜੁਆਨ ਦੇ ਰਹੇ ਹਨ, ਜਿਨ੍ਹਾਂ ਨੇ ਬਿਨ੍ਹਾਂ ਖਰਚੀ ਤੇ ਪਰਚੀ ਦੇ ਸਰਕਾਰੀ ਨੌਕਰੀ ਮਿਲੀ ਹੈ। ਉਹ ਗਰੀਬ ਵਿਅਕਤੀ ਦੇ ਰਿਹਾ ਹੈ ਜਿਸ ਦਾ ਇਲਾਜ ਅੱਜ ਮੁਫਤ ਹੋ ਰਿਹਾ ਹੈ। ਉਹ ਕਿਸਾਨ ਦੇ ਰਿਹਾ ਹੈ, ਜਿਸ ਦੇ ਖਾਤੇ ਵਿਚ ਫਸਲ ਬੀਮਾ ਅਤੇ ਮੁਆਵਜੇ ਦੀ ਰਕਮ ਸਿੱਧੇ ਜਾ ਰਹੀ ਹੈ। ਉਹ ਬਜੁਰਗ ਦੇ ਰਹੇ ਹਨ, ਜਿਨ੍ਹਾਂ ਨੇ ਹੁਣ ਪੈਂਸ਼ ਬਨਵਾਉਣ ਲਈ ਫਿਤਰਾਂ ਦੇ ਚੱਕਰ ਨਹੀਂ ਕੱਟਣ ਪੈਂਦੇ ਸਗੋ ਘਰ ਬੈਠੇ ਉਨ੍ਹਾਂ ਦੀ ਪੈਂਸ਼ਨ ਬਣ ਜਾਦੀ ਹੈ।

ਨਾਂਇਬ ਸਿੰਘ ਸੈਨੀ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ 6 ਮੈਡੀਕਲ ਕਾਲਜ ਸਨ, ਜਿਸ ਦੀ ਅੱਜ ਗਿਣਤੀ 15 ਹੋ ਗਈ ਹੈ। ਇਸੀ ਤਰ੍ਹਾ, ਉਸ ਸਮੇਂ ਐਮਬੀਬੀਐਸ ਸੀਟਾਂ 700 ਸਨ ਅੱਜ 2185 ਹੋ ਗਈਆਂ ਹਨ। ਉਸ ਸਮੇਂ ਕਾਲਜ 105 ਸਨ ਜੋ ਅੱਜ 182 ਹੋ ਗਏ ਹਨ। ਕੰਨਿਆ ਕਾਲਜ 31 ਸਨ ਜਦੋਂ ਕਿ ਅੱਜ ਇਨ੍ਹਾਂ ਦੀ ਗਿਣਤੀ ਵੱਧ ਕੇ 63 ਹੋ ਗਈ ਹੈ।

- Advertisement -

ਪਟੌਦੀ ਵਿਧਾਨਸਭਾ ਖੇਤਰ ਵਿਚ ਪਿਛਲੇ 10 ਸਾਲਾਂ ਵਿਚ ਕਰੋੜਾਂ ਰੁਪਏ ਦੇ ਹੋਏ ਵਿਕਾਸ ਕੰਮ

ਮੁੱਖ ਮੰਤਰੀ ਨੇ ਪਿਛਲੇ 10 ਸਾਲਾਂ ਵਿਚ ਮੌਜੂਦਾ ਸੂਬਾ ਸਰਕਾਰ ਵੱਲੋਂ ਪਟੌਦੀ ਵਿਧਾਨਸਭਾ ਖੇਤਰ ਵਿਚ ਕਰਵਾਏ ਗਏ ਵਿਕਾਸ ਕੰਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਸੜਕਾਂ , ਪੁੱਲਾਂ ਦੇ ਨਿਰਮਾਣ, ਆਰਓਬੀ, ਆਰਯੂਬੀ, ਮੰਡੀਆਂ ਦੇ ਵਿਕਾਸ ਆਦਿ ਕੰਮਾਂ ‘ਤੇ 121 ਕਰੋੜ ਰੁਪਏ ਅਤੇ ਆਈਐਸਟੀ, ਸੈਕਟਰ-8 ਦੀ ਸੜਕਾਂ ਦੇ ਸੁਧਾਰੀਕਰਣ ‘ਤੇ 14.36 ਕਰੋੜ ਰੁਪਏ ਖਰਚ ਕੀਤੇ ਗਏ ਹਨ। ਪਟੌਦੀ ਵਿਧਾਨਸਭਾ ਖੇਤਰ ਦੇ ਸ਼ਹਿਰੀ ਅਤੇ ਗ੍ਰਾਮੀਣ ਖੇਤਰਾਂ ਵਿਚ ਪੇਯਜਲ ਦੇ ਲਈ 112 ਟਿਯੂਬਵੈਲ, 13 ਬੂਸਟਿੰਗ ਸਟੇਸ਼ਨ, 3 ਸੀਵਰੇਜ ਟ੍ਰੀਟਮੈਂਟ ਪਲਾਟ ਸਥਾਪਿਤ ਕੀਤੇ ਗਏ ਹਨ। ਫਰੂਖਨਗਰ, ਪਟੌਦੀ, ਹੇਲੀਮੰਡੀ ਵਿਚ ਨਹਿਰ ਅਧਾਰਿਤ ਜਲਸਪਲਾਈ ਲਈ 205 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਇਸ ਤੋਂ ਇਲਾਵਾ, ਵੀ ਪਿਛਲੇ 10 ਸਾਲਾਂ ਵਿਚ ਲਗਾਤਾਰ ਸੂਬਾ ਸਰਕਾਰ ਨੇ ਵਿਕਾਸ ਕੰਮ ਕਰਵਾਏ ਹਨ।

ਸਰਕਾਰ ਨੌਨਸਟਾਪ ਕੰਮ ਕਰਦੇ ਹੋਏ ਲੋਕਾਂ ਨੂੰ ਦੇ ਰਹੀ ਹੈ ਸਹੂਲਤਾਂ

ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸਾਡੀ ਸਰਕਾਰ ਲਗਾਤਾਰ ਨੌਨਸਟਾਪ ਕੰਮ ਕਰਾਉਂਦੇ ਹੋਏ ਹਰਿਆਣਾ ਸੂਬੇ ਦੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰ ਰਹੀ ਹੈ। 1 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਨੁੰ ਸਰਕਾਰ ਨੇ 23 ਲੱਖ ਪਰਿਵਾਰਾਂ ਦੇ 84 ਲੱਖ ਮੈਂਬਰਾਂ ਨੂੰ ਹੈਪੀ ਕਾਰਡ ਰਾਹੀਂ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ 1 ਸਾਲ ਵਿਚ 1000 ਕਿਲੋਮੀਟਰ ਮੁਫਤ ਯਾਤਰਾ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਆਯੂਸ਼ਮਾਨ -ਚਿਰਾਯੂ ਯੋਜਨਾ ਰਾਹੀਂ ਪਰਿਵਾਰਾਂ ਨੂੰ 5 ਲੱਖ ਰੁਪਏ ਤਕ ਦੇ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਇਸ ਯੋਜਨਾ ਤਹਿਤ 1 ਕਰੋੜ 19ਲੱਖ ਆਯੂਸ਼ਮਾਨ ਅਤੇ ਚਿਰਾਯੂ ਕਾਰਡ ਰਾਹੀਂ ਲੋਕਾਂ ਨੂੰ ਇਸ ਦਾ ਲਾਭ ਮਿਲਿਆ ਹੈ। ਇਸ ਤੋਂ ਇਲਾਵਾ, 54,000 ਲੋਕਾਂ ਦੇ ਇਲਾਜ ‘ਤੇ ਸਰਕਾਰ ਵੱਲੋਂ 2173 ਕਰੋੜ ਰੁਪਏ ਦੀ ਰਕਮ ਖਰਚਖ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਦਿਆਲੂ ਯੋਜਨਾ ਰਾਹੀਂ ਸੂਬਾ ਸਰਕਾਰ ਪਰਿਵਾਰ ਦੀ ਸਹਾਇਤਾ ਕਰ ਰਹੀ ਹੈ। ਇਸ ਯੋਜਨਾ ਤਹਿਤ ਅਜਿਹੇ ਪਰਿਵਾਰਾਂ ਨੂੰ 423 ਕਰੋੜ ਰੁਪਏ ਦੀ ਸਹਾਇਤਾ ਕਰ ਰਹੀ ਹੈ। ਇਸ ਯੋਜਨਾ ਤਹਿਤ ਅਜਿਹੇ ਪਰਿਵਾਰਾਂ ਨੂੰ 423 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।

500 ਰੁਪਏ ਵਿਚ ਮਿਲੇਗਾ ਗੈਸ ਸਿਲੇਂਡਰ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਗੈਸ ਕਨੈਕਸ਼ਨ ਅਤੇ ਸਿਲੇਂਡਰ ਦੇ ਕੇ ਮਹਿਲਾਵਾਂ ਨੂੰ ਧੂੰਆਂ ਤੋਂ ਮੁਕਤੀ ਦਿਵਾਉਣ ਦਾ ਕੰਮ ਕੀਤਾ ਹੈ। ਹੁਣ ਸਾਡੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ 500 ਰੁਪਏ ਵਿਚ ਸਾਲ ਵਿਚ 12 ਗੈਸ ਸਿਲੇਂਡਰ ਦਿੰਤੇ ਜਾਣਗੇ। ਇਹ ਯੋਜਨਾ 1 ਅਗਸਤ ਤੋਂ ਲਾਗੂ ਹੋ ਚੁੱਕੀ ਹੈ। ਇਸ ਤੋਂ ਲਗਭਗ 49 ਲੱਖ ਪਰਿਵਾਰਾਂ ਨੁੰ ਲਾਭ ਮਿਲੇਗਾ। ਇਸ ਦੇ ਨਾਲ ਹੀ, ਇਸ ਵਾਰ ਸੂਬੇ ਵਿਚ ਬਰਸਾਤ ਘੱਟ ਹੋਣ ਦੇ ਕਾਰਨ ਕਿਸਾਨਾਂ ‘ਤੇ ਪੈਣ ਵਾਲੇ ਵੱਧ ਬੋਝ ਨੁੰ ਘੱਟ ਕਰਨ ਲਈ ਕੈਬਨਿਟ ਨੇ ਫੈਸਲਾ ਕੀਤਾ ਹੈ ਕਿ ਕਿਸਾਨਾਂ ਨੂੰ 2 ਹਜਾਰ ਰੁਪਏ ਪ੍ਰਤੀ ਏਕੜ ਦੀ ਦਰ ਨਾਲ ਬੋਨਸ ਦਿੱਤਾ ੧ਾਵੇਗਾ। ਉਨ੍ਹਾਂ ਨੇ ਕਿਹਾ ਸਾਡੀ ਡਬਲ ਇੰਜਨ ਦੀ ਸਰਕਾਰ ਲਗਾਤਾਰ ਕਿਸਾਨਾਂ ਦੇ ਹਿੱਤ ਵਿਚ ਕੰਮ ਕਰ ਰਹੀ ਹੈ ਅਤੇ ਹੁਣ ਹਰਿਆਣਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿੱਥੇ ਕਿਸਾਨਾਂ ਦੀ ਸਾਰੀ ਫਸਲਾਂ ਐਮਐਸਪੀ ‘ਤੇ ਖਰੀਦੀ ੧ਾਵੇਗੀ।

ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਡਾ. ਬੀਆਰ ਅੰਬੇਦਕਰ ਨਵੀਨੀਕਰਣ ਯੋਜਨਾ ਤਹਿਤ 71,196 ਲਾਭਕਾਰਾਂ ਨੂੰ 370 ਕਰੋੜ ਰੁਪਏ ਦਿੱਤੇ ਹਨ। ਇਸ ਤੋਂ ਇਲਾਵਾ, ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸੂਬੇ ਦੇ 20 ਲੱਖ ਕਿਸਾਨਾਂ ਨੁੰ 5694 ਕਰੋੜ ਰੁਪਏ ਦਾ ਲਾਭ ਮਿਲਿਆ ਹੈ। ਮੁੱਖ ਮੰਤਰੀ ਨੇ ਵਿਧਾਇਕ ਸ੍ਰੀ ਸਤਯਪ੍ਰਕਾਸ਼ ਜਰਾਵਤਾ ਵੱਲੋਂ ਰੱਖੀ ਗਏ ਮੰਗ ਪੱਤਰ ਨੁੰ ਮੰਜੂਰ ਕਰਦੇ ਹੋਏ ਵਿਵਹਾਰਕਤਾ ਜਾਂਚਨ ਦੇ ਬਾਅਦ ਉਨ੍ਹਾਂ ਦੇ ਕੰਮਾਂ ਨੁੰ ਪੂਰਾ ਕਰਨ ਦਾ ਐਲਾਨ ਕੀਤਾ।

ਸਰਕਾਰ ਸੁ੍ਹੇ ਵਿਚ ਵਿਕਾਸ ਕੰਮਾਂ ਵਿਚ ਕੋਈ ਕਸਰ ਨਹੀਂ ਛੱਡ ਰਹੀ – ਰਾਜ ਮੰਤਰੀ ਸੰਜੈ ਸਿੰਘ

ਇਸ ਮੌਕੇ ‘ਤੇ ਖੇਡ ਰਾਜ ਮੰਤਰੀ ਸ੍ਰੀ ਸੰਜੈ ਸਿੰਘ ਨੇ ਨੇ ਵੀ ਸੰਬੋਧਿਤ ਕਰਦੇ ਹੋਏ ਕਿਹਾ ਕਿ ਹਰਿਆਣਾ ਦੀ ਸਰਕਾਰ ਖਿਡਾਰੀਆਂ ਦੇ ਲਈ ਕੋਈ ਕਸਰ ਨਹੀਂ ਛੱਡ ਰਹੀ ਹੈ। ਪੈਰਿਸ ਵਿਚ ਖੇਡਣ ਗਏ ਖਿਡਾਰੀਆਂ ਦੀ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੁੰ ਚਿੰਤਾ ਸੀ, ਉਹ ਫੋਨ ਕਰ ਉਨ੍ਹਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰ ਰਹੇ ਸਨ। ਪੈਰਿਸ ਓਲੰਪਿਕ ਵਿਚ ਮੈਡਲ ਜੇਤੂ ਹਰਿਆਣਾ ਦੇ ਖਿਡਾਰੀਆਂ ਲਈ 17 ਅਗਸਤ ਨੂੰ ਸਨਮਾਨ ਸਮੋਰੋਹ ਪ੍ਰਬੰਧਿਤ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਸੂਬੇ ਵਿਚ ਵਿਕਾਸ ਕੰਮਾਂ ਵਿਚ ਕੋਈ ਕਸਰ ਨਹੀਂ ਛੱਡ ਰਹੀ ਹੈ। ਮੇਵਾਤ ਖੇਤਰ ਵਿਚ ਵੀ ਲਗਾਾਤਰ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਸਰਕਾਰ ਨੌਜੁਆਨਾਂ ਨੁੰ ਪਾਰਦਰਸ਼ੀ ਢੰਗ ਨਾਲ ਨੋਕਰੀ ਦੇ ਰਹੀ ਹੈ।

Share this Article
Leave a comment