ਸ਼ਿਖਰ ਧਵਨ ਨੇ ਕ੍ਰਿਕਟ ਨੂੰ ਕਿਹਾ ਅਲਵਿਦਾ, ਸ਼ੋਸ਼ਲ ਮੀਡੀਆ ‘ਤੇ ਕੀਤਾ ਐਲਾਨ

Global Team
3 Min Read

ਟੀਮ ਇੰਡੀਆ ਦੇ ਮਸ਼ਹੂਰ ਖਿਡਾਰੀ ਸ਼ਿਖਰ ਧਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਸ਼ਿਖਰ ਧਵਨ ਨੇ ਟਵੀਟ ਕਰ ਲਿਖਿਆ ਹੈ ਕਿ ਜਿਵੇਂ ਹੀ ਮੈਂ ਆਪਣੇ ਕ੍ਰਿਕਟ ਸਫ਼ਰ ਦੇ ਇਸ ਅਧਿਆਏ ਨੂੰ ਬੰਦ ਕਰਦਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਅਤੇ ਸ਼ੁਕਰਗੁਜ਼ਾਰ ਹਾਂ। ਪਿਆਰ ਅਤੇ ਸਮਰਥਨ ਲਈ ਤੁਹਾਡਾ ਧੰਨਵਾਦ! ਜੈ ਹਿੰਦ!

ਵੀਡੀਓ ਪੋਸਟ ਕਰਦੇ ਹੋਏ ਸ਼ਿਖਰ ਨੇ ਲਿਖਿਆ- ਮੈਂ ਆਪਣੇ ਕ੍ਰਿਕਟ ਸਫਰ ਦੇ ਇਸ ਚੈਪਟਰ ਨੂੰ ਖਤਮ ਕਰ ਰਿਹਾ ਹਾਂ, ਮੈਂ ਆਪਣੇ ਨਾਲ ਅਣਗਿਣਤ ਯਾਦਾਂ ਅਤੇ ਧੰਨਵਾਦ ਲੈ ਕੇ ਜਾ ਰਿਹਾ ਹਾਂ। ਪਿਆਰ ਅਤੇ ਸਮਰਥਨ ਲਈ ਧੰਨਵਾਦ! ਜੈ ਹਿੰਦ…।

ਇੱਕ ਵੀਡੀਓ ਜਾਰੀ ਕਰਦਿਆਂ ਸ਼ਿਖਰ ਨੇ ਕਿਹਾ ਕਿ ‘ਚ ਸਾਰਿਆਂ ਨੂੰ ਹੈਲੋ… ਅੱਜ ਮੈਂ ਅਜਿਹੇ ਮੋੜ ‘ਤੇ ਖੜ੍ਹਾ ਹਾਂ। ਜਿੱਥੇ ਤੁਸੀਂ ਪਿੱਛੇ ਮੁੜਦੇ ਹੋ ਤਾਂ ਤੁਹਾਨੂੰ ਸਿਰਫ ਯਾਦਾਂ ਹੀ ਨਜ਼ਰ ਆਉਂਦੀਆਂ ਹਨ, ਅਤੇ ਜਦੋਂ ਤੁਸੀਂ ਅੱਗੇ ਦੇਖਦੇ ਹੋ ਤਾਂ ਤੁਸੀਂ ਪੂਰੀ ਦੁਨੀਆ ਨੂੰ ਦੇਖ ਸਕਦੇ ਹੋ… ਮੇਰੀ ਹਮੇਸ਼ਾ ਇੱਕ ਹੀ ਮੰਜ਼ਿਲ ਸੀ, ਭਾਰਤ ਲਈ ਖੇਡਣਾ। ਅਜਿਹਾ ਹੋਇਆ, ਇਸ ਦੇ ਲਈ ਮੈਂ ਬਹੁਤ ਸਾਰੇ ਲੋਕਾਂ ਦਾ ਧੰਨਵਾਦੀ ਹਾਂ, ਸਭ ਤੋਂ ਪਹਿਲਾਂ ਮੇਰੇ ਪਰਿਵਾਰ ਦਾ, ਮੇਰੇ ਬਚਪਨ ਦੇ ਕੋਚ ਤਾਰਕ ਸਿਨਹਾ ਜੀ…ਮਦਨ ਸ਼ਰਮਾ ਜੀ ਦਾ, ਜਿਨ੍ਹਾਂ ਦੇ ਅਧੀਨ ਮੈਂ ਕ੍ਰਿਕਟ ਸਿੱਖਿਆ।

ਟੀਮ ਇੰਡੀਆ ‘ਚ ਖੇਡਣ ਤੋਂ ਬਾਅਦ ਮੈਨੂੰ ਤੁਹਾਡੇ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ ਹੈ। ਪਰ ਉਹ ਕਹਿੰਦੇ ਹਨ ਕਿ ਕਹਾਣੀ ਵਿਚ ਅੱਗੇ ਵਧਣ ਲਈ ਪੰਨੇ ਪਲਟਣੇ ਜ਼ਰੂਰੀ ਹਨ। ਮੈਂ ਵੀ ਇਹੀ ਕਰਨ ਜਾ ਰਿਹਾ ਹਾਂ। ਮੈਂ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਕ੍ਰਿਕਟ ਤੋਂ ਸੰਨਿਆਸ ਲੈਂਦਾ ਹਾਂ।

ਸ਼ਿਖਰ ਧਵਨ ਨੇ ਟੀਮ ਇੰਡੀਆ  ਲਈ 34 ਟੈਸਟ ਮੈਚਾਂ ‘ਚ 2315 ਦੌੜਾਂ, 167 ਵਨਡੇ ਮੈਚਾਂ ‘ਚ 6793 ਦੌੜਾਂ ਅਤੇ 68 ਟੀ-20 ਮੈਚਾਂ ‘ਚ 1759 ਦੌੜਾਂ ਬਣਾਈਆਂ ਹਨ। ਉਹ ਪਿਛਲੇ 2 ਸਾਲਾਂ ਤੋਂ ਟੀਮ ਤੋਂ ਬਾਹਰ ਸੀ। ਸ਼ਿਖਰ ਧਵਨ ਨੇ 2018 ਤੋਂ ਬਾਅਦ ਕੋਈ ਟੈਸਟ ਮੈਚ ਨਹੀਂ ਖੇਡਿਆ ਹੈ।

ਦੱਸ ਦਈਏ ਕਿ 2013 ਦੀ ਚੈਂਪੀਅਨਸ ਟਰਾਫੀ ਵਿੱਚ ਪਹਿਲੀ ਵਾਰ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੂੰ ਓਪਨਿੰਗ ਕਰਨ ਲਈ ਮੈਦਾਨ ਵਿੱਚ ਉਤਾਰਿਆ ਸੀ। ਉਦੋਂ ਤੋਂ ਇਹ ਦੋਵੇਂ ਭਾਰਤੀ ਬੱਲੇਬਾਜ਼ੀ ਦੀ ਨੀਂਹ ਬਣ ਗਏ। ਦੋਵਾਂ ਨੇ ਮਿਲ ਕੇ ਟਾਪ ਆਰਡਰ ‘ਚ ਕਾਫੀ ਦੌੜਾਂ ਬਣਾਈਆਂ। ਰੋਹਿਤ ਦੇ ਨਾਲ-ਨਾਲ ਧਵਨ ਨੇ ਦੁਨੀਆ ਦੇ ਹਰ ਮੈਦਾਨ ‘ਤੇ ਦੌੜਾਂ ਬਣਾਈਆਂ ਸਨ।

 

 

Share This Article
Leave a Comment