ਗੈਂਗਸਟਰ ਰਵੀ ਪੁਜਾਰੀ ਨੂੰ ਗ੍ਰਿਫਤਾਰੀ ਤੋਂ ਬਾਅਦ ਅੱਜ ਕੀਤਾ ਜਾਵੇਗਾ ਭਾਰਤੀ ਅਦਾਲਤ ‘ਚ ਪੇਸ਼

TeamGlobalPunjab
2 Min Read

ਨਵੀਂ ਦਿੱਲੀ : ਕਾਫੀ ਸਮੇਂ ਤੋਂ ਭਗੌੜਾ ਚੱਲ ਰਹੇ ਅੰਡਰ-ਵਰਲਡ ਡੌਨ ਰਵੀ ਪੁਜਾਰੀ ਨੂੰ ਦੱਖਣੀ ਅਫਰੀਕਾ ਤੇ ਭਾਰਤੀ ਜਾਂਚ ਏਜੰਸੀ ਰਾਅ (RAW) ਵੱਲੋਂ ਸਾਂਝੇ ਤੌਰ ‘ਤੇ ਮਿਸ਼ਨ ਚਲਾ ਕੇ ਬੀਤੇ ਦਿਨੀਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਭਾਰਤ ਲਿਆਂਦਾ ਗਿਆ ਹੈ। ਏਜੰਸੀਆਂ ਨੇ ਰਵੀ ਪੁਜਾਰੀ ਨੂੰ ਦੱਖਣੀ ਅਫਰੀਕਾ ਦੇ ਸੇਨੇਗਲ ਤੋਂ ਗ੍ਰਿਫਤਾਰ ਕੀਤਾ ਹੈ। ਭਾਰਤ ਸਰਕਾਰ ਨੇ ਸਾਲ 2019 ‘ਚ ਪੁਜਾਰੀ ਨੂੰ ਭਾਰਤ ਹਵਾਲੇ ਕਰਨ ਲਈ ਸੇਨੇਗਲ ਸਰਕਾਰ ਨੂੰ ਅਪੀਲ ਕੀਤੀ ਸੀ।

ਕਰਨਾਟਕ ਦੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਅਮਰ ਕੁਮਾਰ ਪਾਂਡੇ ਨੇ ਦੱਸਿਆ ਕਿ ਪੁਲਿਸ ਰਵੀ ਪੁਜਾਰੀ ਨੂੰ ਅੱਜ ਅਦਾਲਤ ‘ਚ ਪੇਸ਼ ਕਰ ਪੁੱਛਗਿੱਛ ਕਰਨ ਲਈ ਰਿਮਾਂਡ ਦੀ ਮੰਗ ਕਰੇਗੀ। ਉਨ੍ਹਾਂ ਦੱਸਿਆ ਕਿ ਰਵੀ ਪੁਜਾਰੀ ਪੂਰੀ ਤਰ੍ਹਾਂ ਤੰਦਰੁਸਤ ਹੈ ਤੇ ਜਾਂਚ ਪੜਤਾਲ ‘ਚ ਸਹਿਯੋਗ ਦੇ ਰਿਹਾ ਹੈ।

ਰਵੀ ਪੁਜਾਰੀ ‘ਤੇ ਭਾਰਤ ‘ਚ ਕਤਲ, ਨਸ਼ਾ ਤਸਕਰੀ ਤੇ ਜਬਰ ਜਨਾਹ ਦੇ ਲਗਭਗ 200 ਮਾਮਲੇ ਦਰਜ ਹਨ। ਪੁਜਾਰੀ ਪਹਿਲਾਂ ਮਾਫੀਆ ਡੌਨ ਛੋਟਾ ਰਾਜਨ ਨਾਲ ਮਿਲਕੇ ਜ਼ੁਰਮ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦਾ ਸੀ। ਜਿਸ ਤੋਂ ਬਾਅਦ ਸਾਲ 2000 ‘ਚ ਉਸ ਨੇ ਛੋਟਾ ਰਾਜਨ ਤੋਂ ਵੱਖ ਹੋ ਕੇ ਆਪਣਾ ਗਿਰੋਹ ਬਣਾ ਲਿਆ ਸੀ। ਪੁਜਾਰੀ ਸਭ ਤੋਂ ਪਹਿਲਾਂ 2000 ਦੇ ਸ਼ੁਰੂਆਤੀ ਦਹਾਕੇ ’ਚ ਬਾਲੀਵੁੱਡ ਦੀਆਂ ਪ੍ਰਸਿੱਧ ਹਸਤੀਆਂ ਤੇ ਬਿਲਡਰਾਂ ਤੋਂ ਵਸੂਲੀ ਵਗਰੀਆਂ ਘਟਨਾਵਾਂ ਨੂੰ ਲੈ ਕੇ ਚਰਚਾ ‘ਚ ਆਇਆ ਸੀ।

ਰਵੀ ਪੁਜਾਰੀ (52)  ਦਾ ਜਨਮ ਕਰਨਾਟਕ ’ਚ ਮੈਂਗਲੁਰੂ ਦੇ ਮਾਲਪੇ ’ਚ ਹੋਇਆ ਸੀ। ਉਸ ਦੇ ਪਰਿਵਾਰ ’ਚ ਪਤਨੀ, ਦੋ ਧੀਆਂ ਤੇ ਇੱਕ ਪੁੱਤਰ ਹੈ।

- Advertisement -

Share this Article
Leave a comment