ਟ੍ਰੇਨ ਚ ਆਇਆ ਕੋਰੋਨਾ ਵਾਇਰਸ ਦਾ ਮਰੀਜ਼, ਮਚਿਆ ਹੜਕੰਪ

TeamGlobalPunjab
1 Min Read

ਨਵੀ ਦਿੱਲੀ : ਕੋਰੋਨਾ ਵਾਇਰਸ ਦਾ ਪ੍ਰਭਾਵ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਕਾਰਨਭਾਵੇ ਲੋਕਾਂ ਨੂੰ ਸਤਰਕ ਰਹਿਣ ਦੇ ਨਾਲ ਨਾਲ ਘਰ ਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਫਿਰ ਵੀ ਕਈ ਕੋਰੋਨਾ ਪ੍ਰਭਾਵਿਤ ਮਰੀਜ਼ ਵੀ ਲਾਪਰਵਾਹੀ ਵਰਤ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਅੱਜ ਰਾਜਧਾਨੀ ਦਿੱਲੀ ਅੰਦਰ ਉਸ ਸਮੇ ਹੜਕੰਪ ਮੱਚ ਗਿਆ ਜਦੋ ਇਥੇ ਇਕ ਸ਼ਾਦੀਸ਼ੁਦਾ ਜੋੜਾ ਹੱਥ ਤੇ ਕੋਰੋਨਾ ਵਾਇਰਸ ਦੀ ਮੋਹਰ ਲਗੀ ਹੋਣ ਦੇ ਬਾਵਜੂਦ ਵੀ ਸ਼ਰੇਆਮ ਘੁੰਮ ਰਿਹਾ ਸੀ।

ਜਾਣਕਾਰੀ ਮੁਤਾਬਿਕ ਇਸ ਜੋੜੇ ਨੇ ਸਿਕੰਦਰਾਬਾਦ ਤੋਂ ਬੇੰਗਲੁਰੂ ਦਿੱਲੀ ਰਾਜਧਾਨੀ ਟ੍ਰੇਨ ਲਈ ਸੀ. ਇਸ ਦੌਰਾਨ ਇਕ ਹੋਰ ਯਾਤਰੀ ਨੇ ਜਦੋ ਉਨ੍ਹਾਂ ਦੇ ਹੱਥ ਤੇ ਸ਼ੱਕੀ ਨਿਸ਼ਾਨ ਦੇਖਿਆ ਤਾ ਉਨ੍ਹਾਂ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਅਧਿਕਾਰੀਆਂ ਵਲੋਂ ਜੋੜੇ ਨੂੰ ਹਸਪਤਾਲ ਦਾਖਲ ਕ੍ਰ੍ਰਵਾਇਆ ਗਿਆ ਹੈ । ਇਸ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਵੀ ਟਵੀਟ ਕਰਕੇ ਗੈਰ ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਜੋੜੇ ਦੇ ਫੜੇ ਜਾਣ ਦੀ ਵੀ ਪੁਸ਼ਟੀ ਕੀਤੀ ਹੈ.

Share this Article
Leave a comment