ਤ੍ਰਿਪੁਰਾ ‘ਚ 5 ਦਿਨਾਂ ‘ਚ ਹੜ੍ਹ ਨਾਲ ਜ਼ਮੀਨ ਖਿਸਕਣ ਨਾਲ 22 ਮੌਤਾਂ, 17 ਲੱਖ ਲੋਕ ਪ੍ਰਭਾਵਿਤ

Global Team
2 Min Read

ਦਿੱਲੀ : ਉੱਤਰ-ਪੂਰਬੀ ਰਾਜ ਤ੍ਰਿਪੁਰਾ ਵਿੱਚ ਪਿਛਲੇ 5 ਦਿਨਾਂ ਵਿੱਚ ਭਾਰੀ ਮੀਂਹ, ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 22 ਲੋਕਾਂ ਦੀ ਮੌਤ ਹੋ ਗਈ ਹੈ। ਸੂਬਾ ਸਰਕਾਰ ਨੇ ਕਿਹਾ ਕਿ 17 ਲੱਖ ਲੋਕ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹਨ। 450 ਰਾਹਤ ਕੈਂਪਾਂ ਵਿੱਚ 65 ਹਜ਼ਾਰ ਲੋਕ ਹਨ। ਪਿਛਲੇ 5 ਦਿਨਾਂ ਵਿੱਚ ਇੱਥੇ 1900 ਤੋਂ ਵੱਧ ਢਿੱਗਾਂ ਡਿੱਗੀਆਂ ਹਨ।

ਇੱਥੇ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ 10 ਜ਼ਿਲ੍ਹਿਆਂ ਦੇ 80 ਤੋਂ ਵੱਧ ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਬਲੀਆ ‘ਚ ਗੰਗਾ, ਬਾਰਾਬੰਕੀ ‘ਚ ਘਾਘਰਾ ਨਦੀ, ਸਿਧਾਰਥਨਗਰ ‘ਚ ਰਾਪਤੀ ਅਤੇ ਗੋਂਡਾ ‘ਚ ਕਵਾਨੋ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। ਮੌਸਮ ਵਿਭਾਗ (IMD) ਨੇ 23 ਅਗਸਤ (ਸ਼ੁੱਕਰਵਾਰ) ਨੂੰ 22 ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਤ੍ਰਿਪੁਰਾ ਦੇ ਮੁੱਖ ਮੰਤਰੀ ਮਾਨਿਕ ਸਾਹਾ ਨੂੰ ਸੂਬੇ ਵਿੱਚ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਫ਼ੋਨ ਕੀਤਾ ਅਤੇ ਉਨ੍ਹਾਂ ਨੂੰ ਕੇਂਦਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਸ਼ਾਹ ਨੇ ਕਿਹਾ ਕਿ NDRF ਦੀਆਂ 4 ਟੀਮਾਂ ਬਚਾਅ ਕਾਰਜਾਂ ‘ਚ ਮਦਦ ਲਈ ਪਹੁੰਚੀਆਂ ਹਨ।

ਅਸਾਮ ਰਾਈਫਲਜ਼ ਦੀਆਂ ਰਾਈਫਲ ਔਰਤਾਂ ਤ੍ਰਿਪੁਰਾ ਵਿੱਚ ਹੜ੍ਹਾਂ ਅਤੇ ਜ਼ਮੀਨ ਖਿਸਕਣ ਦੇ ਮੱਦੇਨਜ਼ਰ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੀਆਂ ਹਨ। ਸੂਬੇ ਭਰ ਤੋਂ ਹੁਣ ਤੱਕ 750 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਅਸਾਮ ਰਾਈਫਲਜ਼ ਦੀਆਂ 4 ਟੁਕੜੀਆਂ ਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਲਾਂਚ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਪੂਰਬੀ ਕੰਚਨਬਾੜੀ, ਕੁਮਾਰਘਾਟ, ਉਨਾਕੋਟੀ ਜ਼ਿਲ੍ਹਾ, ਬਿਸ਼ਾਲਗੜ੍ਹ, ਸਿਪਾਹੀਜਾਲਾ ਜ਼ਿਲ੍ਹਾ ਅਤੇ ਤ੍ਰਿਪੁਰਾ ਪੱਛਮੀ ਸ਼ਾਮਲ ਹਨ।

 

Share This Article
Leave a Comment