ਨਿਊਜ਼ ਡੈਸਕ: ਲਹਿਲ ਖ਼ੁਰਦ ਦੇ ਇੱਕ ਗਰੀਬ ਕਿਸਾਨ ਪਰਿਵਾਰ ਵੱਲੋਂ ਆਪਣੀ ਜ਼ਮੀਨ ਵੇਚ ਕੇ ਰੋਜ਼ੀ-ਰੋਟੀ ਲਈ ਕੈਨੇਡਾ ਭੇਜੇ ਗਏ ਨੌਜਵਾਨ ਦੀ ਕੈਨੇਡਾ ਵਿਖੇ ਦਿਲ ਦਾ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਲਹਿਲ ਖ਼ੁਰਦ ਦੇ ਕਿਸਾਨ ਗੁਰਮੇਲ ਸਿੰਘ ਅਤੇ ਪਰਿਵਾਰਕ ਮੈਂਬਰ ਆਪਣੇ ਵਿਆਹੁਤਾ ਪੁੱਤਰ ਮਨਦੀਪ ਸਿੰਘ ਨੂੰ 8 ਜੂਨ ਨੂੰ ਖੁਸ਼ੀ-ਖੁਸ਼ੀ ਏਅਰਪੋਰਟ ਦਿੱਲੀ ਤੋਂ ਕੈਨੇਡਾ ਲਈ ਜਹਾਜ਼ ਚੜ੍ਹਾ ਕੇ ਆਏ ਸੀ।
ਕੈਨੇਡਾ ਪੁੱਜਣ ਤੋਂ 2 ਦਿਨਾਂ ਬਾਅਦ ਹੀ ਪਤਾ ਲੱਗਿਆ ਕਿ ਉਨ੍ਹਾਂ ਦੇ ਪੁੱਤਰ ਦੀ ਉੱਥੇ ਇੱਕ ਦਿਨ ਕੰਮ ‘ਤੇ ਜਾਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਦੇ ਵਸਨੀਕ ਰਾਜ ਸਿੰਘ ਅਤੇ ਰਿਸ਼ਤੇਦਾਰ ਬਾਬਰਜੀਤ ਸਿੰਘ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਨਦੀਪ ਸਿੰਘ ਪਹਿਲਾਂ ਲਹਿਲ ਖ਼ੁਰਦ ਵਿਖੇ ਰਿਲਾਇੰਸ ਪੈਟਰੋਲ ‘ਤੇ ਕੰਮ ਕਰਦਾ ਸੀ ਅਤੇ ਬਾਅਦ ‘ਚ ਉਸ ਨੇ ਕੈਨੇਡਾ ਜਾਣ ਲਈ ਆਪਣਾ ਮਨ ਬਣਾ ਲਿਆ ਅਤੇ ਮਾਪਿਆਂ ਨੇ ਆਪਣੀ ਜ਼ਮੀਨ ਵੇਚ ਕੇ 35 ਲੱਖ ਤੋਂ ਵੱਧ ਖ਼ਰਚ ਕਰਕੇ ਵਰਕ ਪਰਮਿੱਟ ‘ਤੇ ਆਪਣੇ ਪੁੱਤਰ ਨੂੰ 8 ਜੂਨ ਨੂੰ ਖੁਸ਼ੀ-ਖੁਸ਼ੀ ਕੈਨੇਡਾ ਭੇਜਿਆ ਸੀ।
ਉਸ ਦੀ ਪਤਨੀ ਅਤੇ ਧੀ ਨੇ ਬਾਅਦ ‘ਚ ਵੀਜ਼ਾ ਆਉਣ ‘ਤੇ ਕੈਨੇਡਾ ਜਾਣਾ ਸੀ ਪਰ ਕੁਦਰਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। ਮਨਦੀਪ ਸਿੰਘ ਨੇ ਕੈਨੇਡਾ ਪੁੱਜਣ ਮਗਰੋਂ ਇੱਕ ਦਿਨ 8 ਘੰਟੇ ਕੰਮ ਕੀਤਾ ਅਤੇ ਦੂਜੇ ਦਿਨ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਰਿਵਾਰ ਇਸ ਸਮੇਂ ਡੂੰਘੇ ਸਦਮੇ ‘ਚ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।