ਇੱਕ ਹੋਰ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ ਹੁਣ ਉੱਪ ਰਾਸ਼ਟਰਪਤੀ ਸਣੇ ਕਈ ਮੌਤਾਂ

Global Team
2 Min Read

ਨਿਊਜ਼ ਡੈਸਕ:  ਪੂਰਬੀ ਅਫ਼ਰੀਕੀ ਦੇਸ਼ ਮਾਲਾਵੀ  ਦੇ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਅਤੇ ਉਨ੍ਹਾਂ ਨਾਲ ਸਫ਼ਰ ਕਰ ਰਹੇ ਨੌਂ ਲੋਕਾਂ ਦੀ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ। ਉਹਨਾਂ ਦੇ ਨਾਲ ਜਹਾਜ਼ ਵਿੱਚ 9 ਹੋਰ ਲੋਕ ਸਵਾਰ ਸਨ। ਰਾਸ਼ਟਰਪਤੀ ਲਾਜ਼ਾਰਸ ਚਕਵੇਰਾ ਨੇ ਦੱਸਿਆ ਕਿ ਜਹਾਜ਼ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲਿਲੋਂਗਵੇ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 9.17 ਵਜੇ ਰਵਾਨਾ ਹੋਇਆ ਸੀ ਅਤੇ 45 ਮਿੰਟ ਬਾਅਦ ਪਹੁੰਚਣਾ ਸੀ। ਖਰਾਬ ਮੌਸਮ ਕਾਰਨ ਏਅਰਪੋਰਟ ਅਥਾਰਟੀ ਨੇ ਜਹਾਜ਼ ਨੂੰ ਵਾਪਸ ਜਾਣ ਦਾ ਨਿਰਦੇਸ਼ ਦਿੱਤਾ, ਜਿਸ ਤੋਂ ਬਾਅਦ ਏਅਰ ਟ੍ਰੈਫਿਕ ਅਥਾਰਟੀ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ।

ਜਿਸ ਤੋਂ ਬਾਅਦ ਜਹਾਜ਼ ਦੀ ਭਾਲ ਲਈ ਵੱਡਾ ਅਭਿਆਨ ਚਲਾਇਆ ਗਿਆ। ਕਈ ਘੰਟਿਆਂ ਦੇ ਸਰਚ ਆਪਰੇਸ਼ਨ ਤੋਂ ਬਾਅਦ ਜਹਾਜ਼ ਦਾ ਮਲਬਾ ਚਿਕਾਂਗਾਵਾ ਜੰਗਲ ਦੇ ਪਹਾੜਾਂ ‘ਚੋਂ ਮਿਲਿਆ। ਪ੍ਰਧਾਨ ਲਾਜ਼ਾਰਸ ਚਕਵੇਰਾ ਨੇ ਦੱਸਿਆ ਕਿ ਜਹਾਜ਼ ‘ਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ ਹੈ।

ਮਲਾਵੀ ਸਰਕਾਰ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ, “ਉਪ ਰਾਸ਼ਟਰਪਤੀ, ਮਾਨਯੋਗ ਡਾ. ਸੌਲੋਸ ਕਲੌਸ ਚਿਲਿਮਾ ਨੂੰ ਲੈ ਕੇ ਜਾਣ ਵਾਲਾ ਜਹਾਜ਼ ਅੱਜ ਸਵੇਰੇ ਚਿਕਾਂਗਾਵਾ ਜੰਗਲ ਵਿੱਚ ਮਿਲਿਆ ਹੈ। ਬਦਕਿਸਮਤੀ ਨਾਲ, ਜਹਾਜ਼ ਵਿੱਚ ਸਵਾਰ ਹਰ ਵਿਅਕਤੀ ਦੀ ਮੌਤ ਹੋ ਗਈ ਹੈ। ਰਾਸ਼ਟਰਪਤੀ ਨੇ ਰਾਸ਼ਟਰੀ ਸੋਗ ਦਿਵਸ ਦਾ ਐਲਾਨ ਕੀਤਾ ਹੈ ਅਤੇ ਆਦੇਸ਼ ਦਿੱਤਾ ਹੈ ਕਿ ਅੱਜ ਤੋਂ ਅੰਤਿਮ ਸੰਸਕਾਰ ਦੇ ਦਿਨ ਤੱਕ ਸਾਰੇ ਝੰਡੇ ਅੱਧੇ ਝੁਕੇ ਰਹਿਣਗੇ।
ਚਿਲਿਮਾ 2014 ਤੋਂ ਮਲਾਵੀ ਦੀ ਉਪ ਰਾਸ਼ਟਰਪਤੀ ਸਨ। ਸਰਕਾਰੀ ਵੈੱਬਸਾਈਟ ‘ਤੇ ਉਸ ਦੇ ਪ੍ਰੋਫਾਈਲ ਦੇ ਅਨੁਸਾਰ, ਚਿਲਿਮਾ ਪਹਿਲਾਂ ਮੋਬਾਈਲ ਨੈੱਟਵਰਕ ਏਅਰਟੈੱਲ ਮਲਾਵੀ ਦੀ ਅਗਵਾਈ ਕੀਤੀ ਅਤੇ ਯੂਨੀਲੀਵਰ, ਕੋਕਾ-ਕੋਲਾ ਅਤੇ ਕਾਰਲਸਬਰਗ ਨਾਲ ਵੀ ਕੰਮ ਕੀਤਾ ਹੈ।

ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਵੀ ਹੈਲੀਕਾਪਟਰ ਕਰੈਸ਼ ਹੋਣ ਕਾਰਨ ਮੌਤ ਹੋ ਗਈ। ਉਸ ਦੇ ਹੈਲੀਕਾਪਟਰ ਵਿਚ ਸਵਾਰ ਸਾਰੇ 9 ਲੋਕ ਮਾਰੇ ਗਏ ਸਨ। ਇਸ ਘਟਨਾ ਦਾ ਕਾਰਨ ਖਰਾਬ ਮੌਸਮ ਵੀ ਦੱਸਿਆ ਜਾ ਰਿਹਾ ਹੈ। ਹੁਣ ਇੱਕ ਮਹੀਨੇ ਦੇ ਅੰਦਰ ਹੀ ਇੱਕ ਹੋਰ ਦੇਸ਼ ਦੇ ਨੇਤਾ ਦੀ ਹਵਾਈ ਹਾਦਸੇ ਵਿੱਚ ਮੌਤ ਹੋ ਗਈ ਹੈ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਮਾਲਾਵੀ ਦੇ ਉਪ ਰਾਸ਼ਟਰਪਤੀ ਸੌਲੋਸ ਚਿਲਿਮਾ ਦਾ ਜਹਾਜ਼ ਵੀ ਖਰਾਬ ਮੌਸਮ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ।

Share This Article
Leave a Comment