ਚੰਡੀਗੜ੍ਹ – ਚੰਡੀਗੜ੍ਹ ਏਅਰਪੋਰਟ ‘ਤੇ ਸੁਰੱਖਿਆ ਜਾਂਚ ਲਈ ਜਾ ਰਹੀ ਬਾਲੀਵੁੱਡ ਅਦਾਕਾਰਾ ਕੰਗਨਾ ਨੂੰ CISF ਦੀ ਮਹਿਲਾ ਗਾਰਡ ਨੇ ਥੱਪੜ ਮਾਰ ਦਿੱਤਾ ਸੀ। ਹੁਣ ਇਸ ਬਾਰੇ ‘ਚ ਮਣੀਕਰਨਿਕਾ ਅਦਾਕਾਰਾ ਕੰਗਨਾ ਦੀ ਭੈਣ ਰੰਗੋਲੀ ਚੰਦੇਲ ਨੇ ਥੱਪੜ ਮਾਰਨ ਦੀ ਘਟਨਾ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਰੰਗੋਲੀ ਨੇ ਵੀਡੀਓ ਸਾਂਝੀ ਕਰਦੇ ਹੋਏ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਖਾਲਿਸਤਾਨੀ ਦੱਸਿਆ ਹੈ। ਇਸ ਦੇ ਨਾਲ ਹੀ ਰੰਗੋਲੀ ਨੇ ਮਾਮਲੇ ਨੂੰ ਲੈ ਕੇ ਪੂਰੇ ਪੰਜਾਬ ‘ਤੇ ਵੀ ਨਿਸ਼ਾਨਾ ਸਾਧਿਆ ਹੈ।
ਰੰਗੋਲੀ ਚੰਦੇਲ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ ‘ਤੇ ਲਿਖਿਆ, “ਖਾਲਿਸਤਾਨੀਆਂ ਦੀ ਬਸ ਇਹੀ ਔਕਾਤ ਹੈ… ਪਿੱਛੇ ਤੋਂ ਪਲਾਨ ਬਣਾਉਣਾ ਅਤੇ ਹਮਲਾ ਕਰਨਾ… ਪਰ ਮੇਰੀ ਭੈਣ ਦੀ ਰੀੜ੍ਹ ਦੀ ਹੱਡੀ ਸਟੀਲ ਦੀ ਬਣੀ ਹੋਈ ਹੈ… ਉਹ ਖੁਦ ਨੂੰ ਸੰਭਾਲ ਲਵੇਗੀ ਆਪਣੇ ਦਮ ‘ਤੇ।” ਪਰ… ਪੰਜਾਬ ਤੇਰਾ ਕੀ ਹੋਵੇਗਾ #ਕਿਸਾਨਾਂ ਦਾ ਵਿਰੋਧ ਇੱਕ ਖਾਲਿਸਤਾਨੀ ਅੱਡਾ ਸੀ… ਇਹ ਇਕ ਵਾਰ ਫਿਰ ਸਾਬਤ ਹੋ ਗਿਆ!!…ਇਹ ਇੱਕ ਗੰਭੀਰ ਸੁਰੱਖਿਆ ਖ਼ਤਰਾ ਸੀ…ਇਸ ਨੂੰ ਸਿਖਰ ‘ਤੇ ਲਿਜਾਣ ਦੀ ਲੋੜ ਹੈ!!” ਇੱਕ ਹੋਰ ਸਟੋਰੀ ਵਿੱਚ ਉਸ ਨੇ ਲਿਖਿਆ, “ਉਸ ਨੂੰ ਮੁਅੱਤਲ ਕਰਨ ਨਾਲ ਕੋਈ ਫਰਕ ਨਹੀਂ ਪਵੇਗਾ… ਖਾਲਿਸਤਾਨੀਆਂ ਤੋਂ ਬਹੁਤ ਵੱਡੀ ਰਕਮ ਆਈ ਹੋਵੇਗੀ… ਰਿਮਾਂਡ ‘ਤੇ ਲੈਣਾ ਪਵੇਗਾ ਇਸ ਨੂੰ।” ਰੰਗੋਲੀ ਨੇ ਇਸ ਥੱਪੜ ਦੀ ਘਟਨਾ ਦੀ ਇੰਦਰਾ ਗਾਂਧੀ ‘ਤੇ ਹੋਏ ਹਮਲੇ ਨਾਲ ਤੁਲਨਾ ਕਰਦੇ ਹੋਏ ਇੱਕ ਫੋਟੋ ਵੀ ਸ਼ੇਅਰ ਕੀਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।