ਨਿਊਜ਼ ਡੈਸਕ: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਾਫੀ ਖਬਰਾਂ ਆ ਰਹੀਆਂ ਹਨ। ਖਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਅਭਿਸ਼ੇਕ ਅਤੇ ਐਸ਼ਵਰਿਆ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਜਲਦੀ ਹੀ ਇਹ ਜੋੜਾ ਤਲਾਕ ਲੈ ਸਕਦਾ ਹੈ। ਜੇਕਰ ਅਫਵਾਹਾਂ ਦੀ ਮੰਨੀਏ ਤਾਂ ਐਸ਼ਵਰਿਆ ਅਮਿਤਾਭ ਬੱਚਨ ਦਾ ਘਰ ਛੱਡ ਕੇ ਆਪਣੀ ਮਾਂ ਕੋਲ ਰਹਿਣ ਚਲੀ ਗਈ ਹੈ। ਇਸ ਦੇ ਨਾਲ ਹੀ ਹਾਲ ਹੀ ‘ਚ ਐਸ਼ਵਰਿਆ ਰਾਏ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਹ ਇਕੱਲੀ ਇਕ ਈਵੈਂਟ ‘ਚ ਸ਼ਾਮਲ ਹੁੰਦੀ ਨਜ਼ਰ ਆ ਰਹੀ ਸੀ, ਜਦਕਿ ਅਭਿਸ਼ੇਕ ਕਿਸੇ ਹੋਰ ਗੱਡੀ ‘ਚ ਪਹੁੰਚੇ ਸਨ। ਇਸ ਦੌਰਾਨ ਐਸ਼ਵਰਿਆ ਦੇ ਚਿਹਰੇ ‘ਤੇ ਅਭਿਸ਼ੇਕ ਪ੍ਰਤੀ ਚਿੜਚਿੜਾਪਨ ਵੀ ਦੇਖਣ ਨੂੰ ਮਿਲਿਆ।
Aishwarya Rai didnt even give 12hrs to haters to celebrate. Here she is with Abhishek at their daughter’s school function. #AishwaryaRaiBachchan pic.twitter.com/IBBkoA9HQQ
— Empress Aishwarya Fan (@badass_aishfan) December 15, 2023
ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਐਸ਼ਵਰਿਆ ਬੱਚਨ ਆਪਣੇ ਪਰਿਵਾਰ ਨਾਲ ਨਜ਼ਰ ਆ ਰਹੀ ਹੈ। ਇਸ ਵੀਡੀਓ ‘ਚ ਐਸ਼ ਦੀ ਮੁਸਕਾਨ ਬਹੁਤ ਕੁਝ ਦੱਸ ਰਹੀ ਹੈ। ਇਸ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਐਸ਼ਵਰਿਆ ਕਾਰ ਤੋਂ ਹੇਠਾਂ ਉਤਰਦੀ ਹੈ। ਐਸ਼ਵਰਿਆ ਅਭਿਸ਼ੇਕ ਨੂੰ ਦੇਖ ਕੇ ਮੁਸਕਰਾਉਂਦੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਇਸ ‘ਤੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਵੀਡੀਓ ‘ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਦੋਵੇਂ ਵੱਖ-ਵੱਖ ਕਾਰਾਂ ‘ਚ ਆਏ ਹਨ।’ ਤਾਂ ਇਕ ਹੋਰ ਯੂਜ਼ਰ ਨੇ ਲਿਖਿਆ, ‘ਕੀ ਅਭਿਸ਼ੇਕ ਅਤੇ ਐਸ਼ਵਰਿਆ ਵੱਖ ਹੋ ਗਏ ਹਨ?’
The Bachchan family came together for Aaradhya’s annual day event at the Dhirubai Ambani International School.#AishwaryaRaiBachchan #AbhishekBachchan #AmitabhBachchan pic.twitter.com/AMc6LVvJOx
— Abhinav singh (@Abhinav_tmk) December 16, 2023
ਬੱਚਨ ਪਰਿਵਾਰ ਨੂੰ ਲੈ ਕੇ ਕਾਫੀ ਸਮੇਂ ਤੋਂ ਚਰਚਾ ਹੈ ਕਿ ਪਰਿਵਾਰ ਦੇ ਮੈਂਬਰਾਂ ‘ਚ ਆਪਸੀ ਮਤਭੇਦ ਚੱਲ ਰਹੇ ਹਨ। ਜਦੋਂ ਪਰਿਵਾਰਕ ਮੈਂਬਰਾਂ ਨੂੰ ਕਈ ਮੌਕਿਆਂ ‘ਤੇ ਵੱਖ-ਵੱਖ ਦੇਖਿਆ ਗਿਆ ਤਾਂ ਅਜਿਹੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ। ਹਾਲ ਹੀ ‘ਚ ਅਭਿਸ਼ੇਕ ਨੂੰ ਇਕ ਇਵੈਂਟ ‘ਚ ਦੇਖਿਆ ਗਿਆ, ਜਿੱਥੇ ਲੋਕਾਂ ਨੇ ਦੇਖਿਆ ਕਿ ਉਨ੍ਹਾਂ ਦੀ ਉਂਗਲੀ ‘ਚੋਂ ਵਿਆਹ ਦੀ ਅੰਗੂਠੀ ਗਾਇਬ ਸੀ। ਇਸ ਤੋਂ ਬਾਅਦ ਕੁਝ ਲੋਕਾਂ ਨੇ ਤਲਾਕ ਦੀਆਂ ਕਿਆਸਅਰਾਈਆਂ ਸ਼ੁਰੂ ਕਰ ਦਿੱਤੀਆਂ।