ਪੰਜਾਬ ਸਰਕਾਰ ਮੀਡੀਆ ਅਦਾਰਿਆ ਨੂੰ ਮੁੱਠੀ ‘ਚ ਬੰਦ ਕਰਨ ਦੀ ਕਰ ਰਹੀ ਹੈ ਕੋਸ਼ਿਸ਼: ਮਜੀਠੀਆ

Global Team
3 Min Read

ਚੰਡੀਗੜ੍ਹ: ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਵੱਡੇ ਇਲਜ਼ਾਮ ਲਾਏ ਹਨ। ਮਜੀਠੀਆ ਨੇ ਕਿਹਾ ਕਿ ਸਰਕਾਰ ਮੀਡੀਆ ਅਦਾਰਿਆ ਨੂੰ ਮੁੱਠੀ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਭਗਵੰਤ ਮਾਨ ਚਾਹੁੰਦੇ ਹਨ ਕਿ ਚੈਨਲਾਂ ‘ਤੇ ਸਿਰਫ਼ ਸਰਕਾਰ ਦੀਆਂ ਤਾਰੀਫ਼ਾ ਵਾਲੀਆਂ ਖ਼ਬਰਾਂ ਹੀ ਨਸ਼ਰ ਕੀਤੀਆ ਜਾਣ, ਮੀਜੀਠੀਆ ਨੇ ਕਿਹਾ ਕਿ ਮੇਰੀ ਪ੍ਰੈਸ ਕਾਨੰਫਰੰਸ ਨਾਂ ਕਵਰ ਕਰਨ ਦੇ ਲਈ ਮੀਡੀਆ ਅਦਾਰਿਆ ‘ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ।

 

ਮਜੀਠੀਆ ਨੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਚੈਨਲ ਦੇ ਮਾਲਕ ਗੁਰਦੀਪ ਸਿੰਘ ਜੁਝਾਰ ਦੇ ਘਰ ਅੱਜ ਪੁਸਿਲ ਨੇ ਰੇਡ ਕੀਤੀ, ਜਾਣ ਬੁੱਝ ਕੇ ਪਰਿਵਾਰ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਗੁਰਦੀਪ ਸਿੰਘ ਜੁਝਾਰ ਦੇ ਘਰ ਪਟਿਆਲਾ ਸਿਵਲ ਲਾਈਨ ਦੇ ਐਸਐਚਓ ਆਪਣੀ ਟੀਮ ਨਾਲ ਰੇਡ ਕਰਨ ਪਹੁੰਚੇ, ਐਸਐਚਓ ਵੀਡੀਓ ਵਿੱਚ ਬੋਲ ਰਹੇ ਹਨਿ ਕਿ ਗੁਰਦੀਪ ਜੁਝਾਰ ਖਿਲਾਫ਼ ਮੁਕਦਮਾ ਦਰਜ ਹੋਇਆ ਹੈ ਹੈ ਇਸ ਲਈ ਉਹਨਾਂ ਨੂੰ ਲੈਣ ਆਏ ਹਾਂ.. ਉਹਨਾਂ ਨੂੰ ਜਲਦ ਤੋਂ ਜਲਦ ਪੇਸ਼ ਕੀਤਾ ਜਾਵੇ..

ਇਸ ਮੁੱਦੇ ‘ਤੇ ਮਜੀਠੀਆ ਨੇ ਟਵੀਟ ਕਰਕੇ ਲਿਖਿਆ ਕਿ ‘EMERGENCY ਪੰਜਾਬ ਚ ਲਾਗੂ ❗️❗️
ਪਹਿਲਾਂ ਅਜੀਤ ਗਰੁੱਪ ਸੀ ਹੁਣ ਸਾਰੇ Media ਅਦਾਰਿਆਂ ਤੇ ਧੱਕਾ ਸ਼ੁਰੂ ❗️❗️
👉ਮੇਰੇ ਕੋਲ ਅੱਜ ਆ ਵੀਡਿੳ ਆਈ ਹੈ !!
👉ਮੇਰੀ ਪ੍ਰੈੱਸ ਕਾਨਫਰੰਸ ਰੋਕਣ ਲਈ MEDIA HOUSES ਤੇ ਦਬਾਅ ਤੇ ਝੂਠੇ ਪਰਚੇ ਸ਼ੁਰੂ ਕਿ ਪੰਜਾਬ ਦੀ ਗੱਲ ਨਾਂ ਕਰੋ ਕੇਵਲ ਭਗਵੰਤ ਦੀ ਗੱਲ ਕਰੋ।
👉Police raid ਵੱਖ ਵੱਖ ਥਾਂਵਾ ਤੇ ਜਾਰੀ ਕਿ ਭਗਵੰਤ ਮਾਨ ਤੇ ਉਸਦੀ ਸਰਕਾਰ ਦੀ ਸਚਾਈ ਪੰਜਾਬੀਆਂ ਤੱਕ ਪਹੁੰਚ ਨਾ ਸਕੇ❗️।’

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment