ਇੰਦੌਰ: ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਦੇ ਇੱਕ ਨਿੱਜੀ ਸਕੂਲ ’ਚ ਚੌਥੀ ਕਲਾਸ ਦੇ ਤਿੰਨ ਵਿਦਿਆਰਥੀਆਂ ‘ਚ ਆਪਸੀ ਵਿਵਾਦ ਹੋ ਗਿਆ। ਇਨ੍ਹਾਂ ਵਿਦਿਆਰਥੀਆਂ ਨੇ ਆਪਣੇ ਸਾਥੀ ਵਿਦਿਆਰਥੀ ‘ਤੇ ਕੰਪਾਸ ਨਾਲ ਹਮਲਾ ਕਰ ਦਿੱਤਾ ਤੇ ਪੱਟ ‘ਤੇ 108 ਵਾਰ ਕੀਤੇ।
ਜਦੋਂ ਬੱਚੇ ਨੇ ਇਹ ਗੱਲ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸੀ ਤਾਂ ਉਹ ਸਕੂਲ ਪੁੱਜੇ ਪਰ ਜਦੋਂ ਸਕੂਲ ਪ੍ਰਬੰਧਕਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ 24 ਨਵੰਬਰ ਨੂੰ ਏਰੋਡ੍ਰੋਮ ਥਾਣਾ ਖੇਤਰ ‘ਚ ਸਥਿਤ ਸਕੂਲ ‘ਚ ਪੜ੍ਹਦੇ ਚੌਥੀ ਜਮਾਤ ਦੇ ਵਿਦਿਆਰਥੀ ਆਰਾਧਿਆ ਪਾਂਡੇ ਨਾਲ ਵਾਪਰੀ। ਐਤਵਾਰ ਨੂੰ ਸ਼ਿਕਾਇਤ ਪੁਲਿਸ ਕੋਲ ਪਹੁੰਚੀ। ਬੱਚੇ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਨੇ ਸ਼ਿਕਾਇਤ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ।
ਜ਼ਖਮੀ ਵਿਦਿਆਰਥੀ ਦੇ ਪਿਤਾ ਬ੍ਰਜੇਸ਼ ਪਾਂਡੇ ਦਾ ਕਹਿਣਾ ਹੈ ਕਿ ਜਦੋਂ ਸਕੂਲ ਤੋਂ ਆਇਆ ਤਾਂ ਉਸ ਦਾ ਲੜਕਾ ਘਬਰਾਇਆ ਹੋਇਆ ਸੀ। ਉਸ ਨੇ ਦੱਸਿਆ ਕਿ ਤਿੰਨ ਦੋਸਤਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਸੱਟਾਂ ਬਾਰੇ ਦੱਸਦੇ ਹੋਏ ਕਿਹਾ ਕਿ ਉਸ ‘ਤੇ ਕੰਪਾਸ ਨਾਲ ਵਾਰ ਕੀਤੇ ਗਏ। ਅਗਲੇ ਦਿਨ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ। ਸੀਸੀਟੀਵੀ ਫੁਟੇਜ ਮੰਗਣ ’ਤੇ ਉਨ੍ਹਾਂ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਕੀਤੀ।
ਪੀੜਤ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਸਕੂਲ ਵਿੱਚ ਲੜਾਈ ਹੋਈ ਤਾਂ ਕਲਾਸ ਵਿੱਚ ਕੋਈ ਅਧਿਆਪਕ ਨਹੀਂ ਸੀ, ਜਿਸ ਕਾਰਨ ਬੱਚੇ ਮਸਤੀ ਕਰ ਰਹੇ ਸਨ। ਇਸ ਦੌਰਾਨ ਝਗੜਾ ਹੋ ਗਿਆ। ਜਾਂਚ ਤੋਂ ਬਾਅਦ ਸਕੂਲ ‘ਤੇ ਕਾਰਵਾਈ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਜਾਂਚ ਲਈ ਕਮੇਟੀ ਬਣਾਈ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।