ਨਿਊਜ਼ ਡੈਸਕ: ਸਾਬਕਾ ਮੁੱਖ ਚੋਣ ਕਮਿਸ਼ਨਰ (CEC) ਮਨੋਹਰ ਸਿੰਘ ਗਿੱਲ ਦਾ 86 ਸਾਲ ਦੀ ਉਮਰ ‘ਚ ਐਤਵਾਰ ਨੂੰ ਦੱਖਣੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ। ਗਿੱਲ ਆਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਛੱਡ ਗਏ ਹਨ।
ਚੋਣ ਕਮਿਸ਼ਨ ਨੇ ਸਾਬਕਾ ਚੀਫ਼ ਕਮਿਸ਼ਨਰ ਡਾ: ਮਨੋਹਰ ਸਿੰਘ ਗਿੱਲ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੀਈਸੀ ਰਾਜੀਵ ਕੁਮਾਰ, ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਅਰੁਣ ਗੋਇਲ ਨੇ ਗਿੱਲ ਦੇ ਦੇਹਾਂਤ ਨੂੰ ਕਮਿਸ਼ਨ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਦਸਣਯੋਗ ਹੈ ਕਿ MS ਗਿੱਲ ਦਸੰਬਰ 1996 ਤੋਂ 13 ਜੂਨ 2001 ਤੱਕ ਮੁੱਖ ਚੋਣ ਕਮਿਸ਼ਨਰ ਰਹੇ। ਪ੍ਰਸਿੱਧ ਸੀਈਸੀ ਟੀਐਨ ਸ਼ੈਸ਼ਨ ਤੋਂ ਬਾਅਦ ਡਾ: ਗਿੱਲ ਮੁੱਖ ਚੋਣ ਕਮਿਸ਼ਨਰ ਬਣੇ ਸਨ।
ਦੇਸ਼ ਦੇ 11ਵੇਂ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਤੋਂ ਇਲਾਵਾ ਡਾ: ਗਿੱਲ ਨੇ ਆਪਣੇ ਕਾਰਜਕਾਲ ਦੌਰਾਨ 20 ਤੋਂ ਵੱਧ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵੀ ਕਰਵਾਈਆਂ ਸਨ। ਐਮ ਐਸ ਗਿੱਲ ਨੂੰ ਸਿਵਲ ਸਰਵੈਂਟ ਵਜੋਂ ਬੇਮਿਸਾਲ ਅਤੇ ਵਿਲੱਖਣ ਸੇਵਾਵਾਂ ਲਈ ਸਾਲ 2000 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਡਾ: ਗਿੱਲ ਨੂੰ ਕਾਂਗਰਸ ਵੱਲੋਂ ਰਾਜ ਸਭਾ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਯੂ.ਪੀ.ਏ.-1 ਦੀ ਮਨਮੋਹਨ ਸਿੰਘ ਸਰਕਾਰ ਵਿੱਚ ਉਨ੍ਹਾਂ ਨੂੰ ਕੇਂਦਰੀ ਖੇਡ ਮੰਤਰੀ ਬਣਾਇਆ ਗਿਆ ਸੀ।
The Election Commission deeply mourns the passing away of its former Chief Election Commissioner, Dr MS Gill. His leadership and commitment to the electoral process will continue to inspire us at the Commission.https://t.co/vxOxHyWBo4 pic.twitter.com/AtW3vKFmzX
— Spokesperson ECI (@SpokespersonECI) October 15, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.