ਮਹਿੰਗਾਈ ਤੋਂ ਰਾਹਤ! ਅੱਜ ਤੋਂ ਟਮਾਟਰ ਵਿਕੇਗਾ 90 ਰੁਪਏ ਕਿਲੋ

Rajneet Kaur
2 Min Read

ਨਿਊਜ਼ ਡੈਸਕ: ਜੇਕਰ ਤੁਸੀਂ ਟਮਾਟਰ ਦੀ ਲਗਾਤਾਰ ਵਧਦੀ ਕੀਮਤ ਤੋਂ ਪਰੇਸ਼ਾਨ ਹੋ ਤਾਂ ਇਹ ਖਬਰ ਤੁਹਾਨੂੰ ਰਾਹਤ ਦੇਵੇਗੀ। ਟਮਾਟਰ ਦੀ ਰਿਕਾਰਡ ਕੀਮਤ 200 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪਹੁੰਚਣ ਤੋਂ ਬਾਅਦ ਹੁਣ ਗਾਹਕਾਂ ਨੂੰ ਰਾਹਤ ਦੇਣ ਲਈ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰਸ ਫੈਡਰੇਸ਼ਨ ਆਫ ਇੰਡੀਆ (ਐੱਨ.ਸੀ.ਸੀ.ਐੱਫ.) ਦਿੱਲੀ-ਐੱਨ.ਸੀ.ਆਰ. ‘ਚ ਅੱਜ ਤੋਂ ਮੋਬਾਇਲ ਵੈਨਾਂ ਰਾਹੀਂ 90 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚਣਾ ਸ਼ੁਰੂ ਕਰੇਗੀ।ਇਹ ਜਾਣਕਾਰੀ ਉੱਚ ਸਰਕਾਰੀ ਅਧਿਕਾਰੀਆਂ ਨੇ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਟਮਾਟਰ ਨੋਇਡਾ ਦੇ ਰਜਨੀਗੰਧਾ ਚੌਕ ਸਥਿਤ ਐਨ.ਸੀ.ਸੀ.ਐਫ ਦਫ਼ਤਰ ਅਤੇ ਗ੍ਰੇਟਰ ਨੋਇਡਾ ਅਤੇ ਹੋਰ ਥਾਵਾਂ ‘ਤੇ ਮੋਬਾਈਲ ਵੈਨਾਂ ਰਾਹੀਂ ਵੇਚੇ ਜਾਣਗੇ। ਉਨ੍ਹਾਂ ਕਿਹਾ ਕਿ ਸਹਿਕਾਰੀ ਵੀਕੈਂਡ ਦੌਰਾਨ ਲਖਨਊ, ਕਾਨਪੁਰ ਅਤੇ ਜੈਪੁਰ ਵਰਗੇ ਹੋਰ ਸ਼ਹਿਰਾਂ ਵਿੱਚ ਵਿਕਰੀ ਸ਼ੁਰੂ ਕਰ ਦੇਵੇਗੀ। ਸਹਿਕਾਰੀ ਸਭਾਵਾਂ ਐੱਨ.ਸੀ.ਸੀ.ਐੱਫ. ਅਤੇ ਨੈਫੇਡ ਨੂੰ ਕੇਂਦਰ ਸਰਕਾਰ ਤੋਂ ਟਮਾਟਰ ਵੇਚਣ ਦੇ ਨਿਰਦੇਸ਼ ਮਿਲ ਚੁੱਕੇ ਹਨ। ਦਰਅਸਲ, ਦੇਸ਼ ਦੇ ਕਈ ਹਿੱਸਿਆਂ ਵਿੱਚ ਇਸ ਪ੍ਰਮੁੱਖ ਸਬਜ਼ੀ ਦੀ ਪ੍ਰਚੂਨ ਕੀਮਤ 224 ਰੁਪਏ ਪ੍ਰਤੀ ਕਿਲੋ ਤੱਕ ਵਧ ਗਈ ਹੈ। ਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਕਿਹਾ, “NCCF 90 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੀ ਦਰ ‘ਤੇ ਟਮਾਟਰ ਵੇਚਣਾ ਸ਼ੁਰੂ ਕਰ ਰਿਹਾ ਹੈ। ਉਤਪਾਦਕ ਕੇਂਦਰਾਂ ਤੋਂ ਟਮਾਟਰਾਂ ਦੀ ਚੰਗੀ ਮਾਤਰਾ ਵਿੱਚ ਖਰੀਦ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਗਾਹਕਾਂ ਨੂੰ ਰਾਹਤ ਦੇਣ ਲਈ ਟਮਾਟਰਾਂ ‘ਤੇ ਮੌਜੂਦਾ ਬਾਜ਼ਾਰੀ ਦਰ ਤੋਂ 30 ਫੀਸਦੀ ਤੋਂ ਵੱਧ ਸਬਸਿਡੀ ਦੇ ਰਹੀ ਹੈ। ਪ੍ਰਚੂਨ ਸੰਚਾਲਨ ਬਾਰੇ ਗੱਲ ਕਰਦੇ ਹੋਏ, ਐਨਸੀਸੀਐਫ ਦੇ ਐਮਡੀ ਏ.ਕੇ. ਜੋਸਫ ਚੰਦਰ ਨੇ ਕਿਹਾ, ‘ਅਸੀਂ 90 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਕੀਮਤ ਤੈਅ ਕੀਤੀ ਹੈ, ਜਦੋਂਕਿ ਖਰੀਦ ਦਰ 120-130 ਰੁਪਏ ਪ੍ਰਤੀ ਕਿਲੋਗ੍ਰਾਮ ਹੈ। ਉਨ੍ਹਾਂ ਕਿਹਾ ਕਿ ਇਹ ਘਾਟਾ ਕੇਂਦਰ ਸਰਕਾਰ ਚੁਕੇਗੀ। ਦਿੱਲੀ ਵਿੱਚ NCCF ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਸਾਰੇ 11 ਜ਼ਿਲ੍ਹਿਆਂ ਵਿੱਚ 30 ਮੋਬਾਈਲ ਵੈਨਾਂ ਰਾਹੀਂ ਵਿਕਰੀ ਸ਼ੁਰੂ ਕਰੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment