ਨਿਊਜ਼ ਡੈਸਕ: ਕੈਨੇਡਾ ‘ਚ 21 ਜੂਨ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮਕਸਦ ਕੈਨੇਡਾ ਵਿਚ ਰਹਿੰਦੇ ਫ਼ਸਟ ਨੇਸ਼ਨਜ਼, ਇਨੁਇਟ ਅਤੇ ਮੇਟਿਸ ਭਾਈਚਾਰਿਆਂ ਦੇ ਮੂਲਨਿਵਾਸੀ ਲੋਕਾਂ ਦਾ ਸਨਮਾਨ ਅਤੇ ਕੈਨੇਡੀਅਨ ਸਮਾਜ ਵਿਚ ਉਹਨਾਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ।
ਇਸ ਦਿਨ ਲੋਕਾਂ ‘ਚ ਨੈਸ਼ਨਲ ਇੰਡੀਜਨਸ ਪੀਪਲਜ਼ ਡੇ ਤੇ ਵਿਰਾਸਤ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਦੇਸ਼ ਦੇ ਵੱਖ ਵੱਖ ਸੂਬਿਆਂ ‘ਚ ਮੂਲਨਿਵਾਸੀ ਕਦਰਾਂ ਕੀਮਤਾਂ, ਰਸਮਾਂ ਅਤੇ ਉਹਨਾਂ ਦੇ ਵਿਸ਼ੇਸ਼ ਪ੍ਰੋਗਰਾਮਾਂ, ਵਰਕਸ਼ਾਪਾਂ, ਸੈਮੀਨਾਰ ਅਤੇ ਸੰਗੀਤਕ ਤੇ ਮਨੋਰੰਜਨ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਂਦਾ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ‘ਤੇ ਕਿਹਾ ਕਿ ਉਹ ਮੂਲਨਿਵਾਸੀ ਸੱਭਿਆਚਾਰ, ਭਾਸ਼ਾਵਾਂ ਅਤੇ ਵਿਰਸੇ ਨੂੰ ਸੰਭਾਲਣ ਦੇ ਭਾਈਚਾਰੇ ਦੇ ਯਤਨਾਂ ‘ਚ ਸਮਰਥਨ ਕਰਨ ਲਈ ਵਚਨਬੱਧ ਹਨ।
Indigenous youth today are rightly proud of their heritage, and they’re working to reclaim their culture and their languages. We’re committed to supporting First Nations, Inuit, and Métis in that important work.
— Justin Trudeau (@JustinTrudeau) June 21, 2023
ਦਸ ਦਈਏ ਕਿ 13 ਜੂਨ 1996 ਨੂੰ ਕੈਨੇਡਾ ਦੇ ਗਵਰਨਰ ਜਨਰਲ ਰੋਮੀਓ ਲੇਬਲੌਂ ਨੇ 21 ਜੂਨ ਨੂੰ ਰਾਸ਼ਟਰੀ ਆਦਿਵਾਸੀ ਦਿਵਸ ਦੇ ਤੌਰ ਤੇ ਮਨਾਏ ਜਾਣ ਦਾ ਐਲਾਨ ਕੀਤਾ ਸੀ। 21 ਜੂਨ Summer solstice , ਗਰਮੀਆਂ ਦਾ ਸੰਗਰਾਂਦ ਹੁੰਦਾ ਹੈ ਅਤੇ ਮੂਲਨਿਵਾਸੀ ਪਰੰਪਰਾਵਾਂ ‘ਚ ਹਜ਼ਾਰਾਂ ਸਾਲ ਤੋਂ ਇਸ ਦਿਨ ਦੀ ਬੜੀ ਮਹੱਤਤਾ ਹੈ। ਇਸ ਲਈ 21 ਜੂਨ ਨੂੰ ਆਦਿਵਾਸੀ ਦਿਵਸ ਮਨਾਉਣ ਲਈ ਚੁਣਿਆ ਗਿਆ ਸੀ। ਪਰ ਪੰਜ ਸਾਲ ਪਹਿਲਾਂ 21 ਜੂਨ 2017 ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਦਿਵਸ ਦਾ ਨਾਮ ਬਦਲ ਕੇ ਇਸਨੂੰ ਬਤੌਰ ਰਾਸ਼ਟਰੀ ਮੂਲਨਿਵਾਸੀ ਲੋਕ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਸੀ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.