ਅਮਰੀਕਾ ਦਾਖਲ ਹੋ ਰਹੇ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ‘ਚ ਆਇਆ ਨਵਾਂ ਮੋੜ

Global Team
2 Min Read

ਹਿਊਸਟਨ: ਕੈਨੇਡਾ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋ ਰਹੇ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ਵਿੱਚ ਮੁਲਜ਼ਮ ਬਣਾਏ ਗਏ ਵਿਅਕਤੀ ਨੇ ਆਪਣੇ ‘ਤੇ ਲੱਗੇ ਮਨੁੱਖੀ ਤਸਕਰੀ ਦੇ ਦੋਸ਼ਾਂ ਤੋਂ ਪੱਲਾ ਝਾੜ ਦਿੱਤਾ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਖੁਦ ਨੂੰ ਬੇਕਸੂਰ ਦੱਸਿਆ ਹੈ।

ਜਨਵਰੀ 2022 ਵਿੱਚ ਮਾਰਿਆ ਗਿਆ ਇਹ 4 ਜੀਆਂ ਦਾ ਪਰਿਵਾਰ ਭਾਰਤ ਦੇ ਗੁਜਰਾਤ ਨਾਲ ਸੂਬੇ ਨਾਲ ਸਬੰਧਤ ਸੀ। ਮ੍ਰਿਤਕਾਂ ਦੀ ਪਛਾਣ 39 ਸਾਲਾ ਜਗਦੀਸ਼ ਪਟੇਲ, ਉਸ ਦੀ 37 ਸਾਲਾ ਪਤਨੀ ਵੈਸ਼ਾਲੀਬੇਨ, 11 ਸਾਲਾ ਬੇਟੀ ਵਿਹਾਂਗੀ ਅਤੇ ਤਿੰਨ ਸਾਲਾ ਪੁੱਤਰ ਧਰਮਿਕ ਵਜੋਂ ਹੋਈ ਸੀ।

ਕੈਨੇਡਾ-ਅਮਰੀਕਾ ਸਰਹੱਦ ‘ਤੇ ਬਰਫ਼ੀਲੇ ਰਸਤੇ ‘ਤੇ ਕੜਾਕੇ ਦੀ ਠੰਢ ਕਾਰਨ ਮਾਰੇ ਗਏ ਇਸ ਭਾਰਤੀ ਪਰਿਵਾਰ ਦੀ ਮੌਤ ਦੇ ਮਾਮਲੇ ਵਿੱਚ ਫਲੋਰਿਡਾ ਦੇ 48 ਸਾਲਾ ਸਟੀਵ ਸ਼ੈਂਡ ਤੇ ਮਨੁੱਖੀ ਤਸਕਰੀ ਦੇ ਦੋਸ਼ ਲੱਗੇ ਸੀ। ਇਸ ਮਾਮਲੇ ਵਿੱਚ ਕੋਰਟ ‘ਚ ਸੁਣਵਾਈ ਦੌਰਾਨ ਅੱਜ ਸਟੀਵ ਨੇ ਆਪਣੇ ‘ਤੇ ਲੱਗ ਮਨੁੱਖੀ ਤਸਕਰੀ ਦੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ।

ਇੱਕ ਰਿਪੋਰਟ ਮੁਤਾਬਕ ਜਦੋਂ ਮਿਨੀਸੋਟਾ ਮੈਜਿਸਟ੍ਰੇਟ ਜੱਜ ਨੇ ਸ਼ੈਂਡ ਨੂੰ ਪੁੱਛਿਆ ਕਿ ਉਹ ਦੋਸ਼ਾਂ ਬਾਰੇ ਕੀ ਕਹੇਗਾ, ਤਾਂ ਉਸ ਨੇ ਕਿਹਾ ਕਿ ਮੈਂ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਨਹੀਂ ਕਰਦਾ। ਸ਼ੈਂਡ ਨੂੰ ਜਨਵਰੀ 2022 ਵਿੱਚ ਉੱਤਰੀ ਮਿਨੀਸੋਟਾ ਦੇ ਇੱਕ ਦੂਰ ਦੁਰਾਡੇ ਇਲਾਕੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share This Article
Leave a Comment