ਚੰਡੀਗੜ੍ਹ: ਜਲੰਧਰ ਜ਼ਿਮਨੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਤੈਅ ਹੋ ਚੁੱਕੀ ਹੈ। ਬਸ ਰਸਮੀ ਐਲਾਨ ਹੋਣਾ ਹੀ ਬਾਕੀ ਹੈ। ਆਪ ਉਮੀਦਵਾਰ ਨੂੰ ਜ਼ਬਰਦਸਤ ਲੀਡ ਮਿਲੀ ਹੈ ਤੇ ‘ਆਪ’ ਵਰਕਰਾਂ ਨੇ ਵੀ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ। ਇਸੇ ਦੌਰਾਨ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰ ਕਿਹਾ ਕਿ ਅਸੀਂ ਲੋਕਾਂ ਦੇ ਫ਼ਤਵੇ ਨੂੰ ਨਿਮਰਤਾ ਨਾਲ ਸਵੀਕਾਰ ਕਰਦੇ ਹਾਂ। ਉਨ੍ਹਾਂ ਕਿਹਾ ਕਿ ਮੈਂ ਪਾਰਟੀ ਵਰਕਰਾਂ, ਵਲੰਟੀਅਰਾਂ, ਸਮਰਥਕਾਂ ਅਤੇ ਹੋਰ ਸਭਨਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਸੁਸ਼ੀਲ ਰਿੰਕੂ ਅਤੇ ਆਪ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦਾ ਹਾਂ।
We humbly accept people’s mandate! I thank party workers, volunteers, supporters and the entire @INCPunjab leadership, for the hard work & efforts put in by them for the #JalandharByElection. I congratulate Sushil Rinku & AAP party for the victory.
— Amarinder Singh Raja Warring (@RajaBrar_INC) May 13, 2023
ਉੱਥੇ ਹੀ ਦੂਜੇ ਪਾਸੇ ਰਾਘਵ ਚੱਢਾ ਨੇ ਖੁਸ਼ ਸਾਂਝੀ ਕਰਦਿਆਂ ਕਿਹਾ ਕਿ ‘ਨਾਨਕੇ ਜਲੰਧਰ ਵਾਲਿਆਂ ਨੇ ਅੱਜ ਦਾ ਦਿਨ ਮੇਰੇ ਲਈ ਹੋਰ ਵੀ ਖਾਸ ਬਣਾ ਦਿੱਤਾ।’
Naanke Jalandhar waleyan ne ajj da din mere layi hor vi special bana ditta ❤️
My naanka #Jalandhar has made this day even more special and memorable for me ❤️
— Raghav Chadha (@raghav_chadha) May 13, 2023
AAP is back in the Lok Sabha!
Congratulations to @AamAadmiParty’s Sushil Kumar Rinku on winning the Jalandhar by-poll.
Thank you, Jalandhar!
Today’s win reflects the strengthening of people’s faith in @ArvindKejriwal’s leadership and @BhagwantMann’s pro-people governance.
— Raghav Chadha (@raghav_chadha) May 13, 2023
ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪ ਨੂੰ ਜਿੱਤ ਦੀ ਵਧਾਈ ਦਿੰਦਿਆ ਕਿਹਾ ਕਿ, ‘ਅਸੀਂ ਜਲੰਧਰ ਦੇ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਉਨ੍ਹਾਂ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਾਂ। ਅਸੀਂ ਜੇਤੂ ਸੁਸ਼ੀਲ ਕੁਮਾਰ ਰਿੰਕੂ ਨੂੰ ਵਧਾਈ ਦਿੰਦੇ ਹਾਂ ਅਤੇ ਉਮੀਦ ਹੈ ਕਿ ਆਮ ਆਦਮੀ ਪਾਰਟੀ ਵੋਟਰਾਂ ਦੀਆਂ ਉਮੀਦਾਂ ‘ਤੇ ਖਰੇ ਉਤਰਨਗੇ।’
I also thank all the leaders and workers of Shiromani Akali Dal – Bahujan Samaj Party combine for working hard and putting up a brave fight against all odds including the might of two governments, the Centre and the state. 2/2@Akali_Dal_ @bspindia @Mayawati
— Sukhbir Singh Badal (@officeofssbadal) May 13, 2023
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.