ਪੰਜਾਬ ਸਰਕਾਰ ਨੇ ਨਗਰ ਨਿਗਮ ਮੋਗਾ ਵਿਖੇ 7.27 ਕਰੋੜ ਰੁਪਏ ਖਰਚਣ ਦਾ ਲਿਆ ਫੈਸਲਾ: ਡਾ. ਨਿੱਜਰ

Global Team
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਐਲਾਨ ਕੀਤਾ ਕਿ ਨਗਰ ਨਿਗਮ ਮੋਗਾ ਦੇ ਵਿਕਾਸ ਕਾਰਜਾਂ ਲਈ 7.27 ਕਰੋੜ ਰੁਪਏ ਖਰਚਣ ਦੀ ਤਜਵੀਜ਼ ਹੈ।

ਇਸ ਸਬੰਧੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 40 ਅਤੇ 41 ਵਿੱਚ ਪਰਵਾਨਾ ਫਾਟਕ ਤੋਂ ਚੋਖਾ ਪੈਲੇਸ ਚੌਂਕ ਤੱਕ ਸੀਵਰੇਜ ਲਾਈਨ ਵਿਛਾਉਣ, ਨਗਰ ਨਿਗਮ ਮੋਗਾ ਵਿਖੇ ਰੇਨ ਹਾਰਵੈਸਟਿੰਗ ਰੀਚਾਰਜ ਵੈੱਲ ਦਾ ਨਿਰਮਾਣ ਸ਼ਾਮਲ ਹੈ ਅਤੇ ਵਾਰਡ ਨੰ. 43 ਵਿੱਚ ਪੁਰਾਣੀ ਘੱਲ ਕਲਾਂ ਰੋਡ ਵਿਖੇ ਸਿੱਧਾ ਬੋਰ ਲਗਾਉਣ ਦਾ ਕੰਮ ਕੀਤਾ।

ਇਸੇ ਤਰ੍ਹਾਂ, ਹੋਰ ਵਿਕਾਸ ਕਾਰਜਾਂ ਵਿੱਚ ਵਾਰਡ ਨੰਬਰ 15 ਵਿੱਚ ਕਬੀਰ ਨਗਰ, ਵਾਰਡ ਨੰਬਰ 24 ਵਿੱਚ ਸਾਧਾਂ ਵਾਲੀ ਬਸਤੀ ਅਤੇ ਵਾਰਡ ਨੰਬਰ 14 ਵਿੱਚ ਪ੍ਰੇਮ ਨਗਰ ਵਿੱਚ ਸਿੱਧਾ ਬੋਰ ਲਗਾਉਣਾ ਸ਼ਾਮਲ ਹੈ। ਮੱਲਣ ਸ਼ਾਹ ਸੜਕ ਦੇ ਨਾਲ ਲੱਗਦੀ ਗਲੀ ਵਿੱਚ ਸੀਵਰੇਜ ਲਾਈਨ ਵਿਛਾਉਣ ਦਾ ਪ੍ਰਬੰਧ ਕਰਨਾ ਅਤੇ ਸੀਵਰੇਜ ਲਾਈਨ ਵਿਛਾਉਣਾ ਸ਼ਾਮਲ ਹੈ। ਮੋਗਾ ਸ਼ਹਿਰ ਦੇ ਵੱਖ-ਵੱਖ ਡਿਸਪੋਜ਼ਲਾਂ, ਮੋਟਰਾਂ ਅਤੇ ਸੀਵਰ ਪੰਪਾਂ ‘ਤੇ ਲਗਾਈ ਗਈ ਮਸ਼ੀਨਰੀ ਦੀ ਮੁਰੰਮਤ ਦੀ ਯੋਜਨਾ ਵੀ ਇਹਨਾਂ ਵਿਕਾਸ ਕਾਰਜ਼ਾਂ ਵਿੱਚ ਸ਼ਾਮਲ ਹੈ।

ਡਾ.ਨਿੱਜਰ ਨੇ ਅੱਗੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਮੋਗਾ ਵਿੱਚ ਡੰਪ ਸਾਈਟ ‘ਤੇ ਪਾਈਜ਼ੋ ਮੀਟਰ ਲਗਾਉਣਾ, ਸੀਵਰ ਲਾਈਨ ਦਾ ਪ੍ਰਬੰਧ ਅਤੇ ਵਿਛਾਉਣਾ, ਮੈਨਹੋਲ ਚੈਂਬਰਾਂ ਅਤੇ ਮੋਗਾ ਸ਼ਹਿਰ ਦੇ ਜ਼ੋਨ ਸੀ ਅਤੇ ਡੀ ਵਿੱਚ ਸੜਕਾਂ ਦੀਆਂ ਗਲੀਆਂ ਦੀ ਮੁਰੰਮਤ ਸ਼ਾਮਲ ਹਨ। ਇਸ ਤੋਂ ਇਲਾਵਾ, ਵਾਰਡ ਨੰਬਰ 23 ਵਿੱਚ ਅਕਾਲਸਰ ਗੁਰਦੁਆਰਾ ਸ਼ਮਸ਼ਾਨਘਾਟ, ਵਾਰਡ ਨੰਬਰ 27 ਵਿੱਚ ਪ੍ਰੀਤ ਨਗਰ ਸ਼ਮਸ਼ਾਨਘਾਟ, ਵਾਰਡ ਨੰਬਰ 33 ਵਿੱਚ ਮੁਹੱਲਾ ਸੰਧੂਆਂ ਅਤੇ ਮਹਿਮੇਵਾਲਾ ਪਿੰਡ ਸ਼ਮਸ਼ਾਨਘਾਟ ਵਿਖੇ ਫੇਲ੍ਹ ਹੋਏ ਬੋਰਾਂ ਦੇ ਵਿਰੁੱਧ ਰਿਵਰਸ ਰਿਗ ਵਿਧੀ ਜਾਂ ਕਿਸੇ ਹੋਰ ਨਵੀਨਤਮ ਤਕਨੀਕ ਨਾਲ ਡੂੰਘੇ ਬੋਰ (300X200 ਐਮ.ਐਮ) ਟਿਊਬਵੈੱਲ ਲਗਾਏ ਜਾਣਗੇ।

Share This Article
Leave a Comment