ਮੈਰੀਲੈਂਡ: ਅਮਰੀਕਾ ਦੇ ਮੈਰੀਲੈਂਡ ਸੂਬੇ ‘ਚ 9 ਅਪ੍ਰੈਲ ਤੋਂ ਲਾਪਤਾ ਭਾਰਤੀ ਨੌਜਵਾਨ ਦੀ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਹੈ। ਮੋਂਟਗੋਮਰੀ ਕਾਊਂਟੀ (Montgomery County) ਦੀ ਪੁਲਿਸ ਨੇ 30 ਸਾਲ ਦੇ ਅੰਕਿਤ ਬਗਾਈ ਦੀ ਮੌਤ ਪਿੱਛੇ ਕੋਈ ਸਾਜ਼ਿਸ਼ ਹੋਣ ਤੋਂ ਇਨਕਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਝੀਲ ਨੇੜਿਉਂ ਲੰਘ ਰਹੇ ਕੁਝ ਲੋਕਾਂ ਨੇ ਲਾਸ਼ ਤੈਰਦੀ ਦੇਖੀ ਤਾਂ ਐਮਰਜੰਸੀ ਨੰਬਰ ‘ਤੇ ਕਾਲ ਕੀਤੀ। ਮ੍ਰਿਤਕ ਦੇਹ ਨੂੰ ਝੀਲ ‘ਚੋਂ ਕੱਢਣ ਤੋਂ ਬਾਅਦ ਚੀਫ਼ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਲਿਜਾਇਆ ਗਿਆ ਜਿੱਥੇ ਇਸ ਦੀ ਸ਼ਨਾਖਤ ਜਰਮਨਟਾਊਨ ਤੋਂ ਲਾਪਤਾ ਅੰਕਿਤ ਬਗਾਈ ਵਜੋਂ ਕੀਤੀ ਗਈ। ਨੌਜਵਾਨ ਦੀ ਮੌਤ ਦਾ ਕਾਰਨ ਪਾਣੀ ਵਿੱਚ ਡੁੱਬਣਾ ਦੱਸਿਆ ਜਾ ਰਿਹਾ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਕ ਸਾਫ਼ਟਵੇਅਰ ਇੰਜੀਨੀਅਰ ਦਵਾਈਆਂ ਦੇ ਸਿਰ ‘ਤੇ ਹੀ ਜੀਅ ਰਿਹਾ ਸੀ। ਅੰਕਿਤ ਦੇ ਰਿਸ਼ਤੇਦਾਰ ਗੋਬਿੰਦ ਸਿੰਘ ਨੇ ਦੱਸਿਆ ਕਿ ਪੁਲਿਸ ਦਾ ਮੰਨਣਾ ਹੈ ਕਿ ਅੰਕਿਤ ਕਿਸੇ ਮਾਨਸਿਕ ਪਰੇਸ਼ਾਨੀ ਨਾਲ ਜੂਝ ਰਿਹਾ ਸੀ। ਅੰਕਿਤ ਦੇ ਪਰਵਾਰ ਮੁਤਾਬਕ ਉਹ ਜਰਮਨਟਾਊਨ ਦੇ ਹਸਪਤਾਲ ਵਿਚੋਂ ਬਾਹਰ ਨਿਕਲਿਆ ਅਤੇ ਮੁੜ ਨਹੀਂ ਪਰਤਿਆ। ਉਸ ਨੂੰ ਆਖਰੀ ਵਾਰ ਸ਼ਹਿਰ ਦੇ ਪੈਂਥਰਜ਼ ਰੋਜ ਡਰਾਈਵ ਇਲਾਕੇ ਦੇ 12000 ਬਲਾਕ ਵਿੱਚ ਦੇਖਿਆ ਗਿਆ।
***MISSING*** GERMANTOWN, MD
Detectives from the Montgomery County Department of Police – 5th District Investigative Section are asking for the public’s assistance in locating a 30-year-old male from Germantown, MD. Ankit Bagai was last seen on Sunday, April 9, 2023, at… pic.twitter.com/KCXXYuBFc0
— The AWARE Foundation (@aware_the) April 14, 2023
ਪਰਿਵਾਰ ਨੇ ਅੰਕਿਤ ਦੀ ਉਘ-ਸੁਘ ਦੇਣ ਵਾਲੇ ਨੂੰ ਪੰਜ ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ ਸੀ ਅਤੇ ਉਸ ਭਾਲ ਲਈ ਮੁਹਿੰਮ ਵੀ ਚਲਾਈ ਗਈ, ਪਰ ਹੁਣ ਉਸ ਦੀ ਲਾਸ਼ ਹੀ ਮਿਲੀ ਹੈ। ਇਕ ਫੇਸਬੁੱਕ ਪੋਸਟ ਮੁਤਾਬਕ ਅੰਕਿਤ ਦਾ ਅੰਤਮ ਸਸਕਾਰ ਵਰਜੀਨੀਆ ਦੇ ਫੇਅਰਵੈਕਸ ਸ਼ਹਿਰ ਵਿੱਚ ਕੀਤਾ ਜਾਵੇਗਾ। ਫੇਸਬੁੱਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਯੂਨੀਵਰਸਿਟੀ ਆਫ਼ ਵਰਜੀਨੀਆ ਤੋਂ ਪੜਾਈ ਕਰਨ ਤੋਂ ਬਾਅਦ ਅੰਕਿਤ ਇੱਕ ਸਫ਼ਲ ਸਾਫਟਵੇਅਰ ਇੰਜਨੀਅਰ ਬਣਿਆ। ਉਸ ਨੂੰ ਗੋਲਫ਼ ਖੇਡਣਾ ਬਹੁਤ ਪਸੰਦ ਸੀ ਅਤੇ ਆਪਣੇ ਪਰਿਵਾਰ ਤੋਂ ਵਧ ਕੇ ਉਸ ਲਈ ਕੋਈ ਚੀਜ਼ ਨਹੀਂ ਸੀ। ਉਹ ਹਮੇਸ਼ਾ ਆਪਣੇ ਪਰਿਵਾਰ, ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਦਿਲਾਂ ਵਿਚ ਜਿਊਂਦਾ ਰਹੇਗਾ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.