ਸ਼ਿਮਲਾ: ਦੁਨੀਆ ਦੀ 10ਵੀਂ ਸਭ ਤੋਂ ਉੱਚੀ ਚੋਟੀ ਅੰਨਪੂਰਨਾ ਦੀ ਚੋਟੀ ਨੂੰ ਫਤਹਿ ਕਰਕੇ ਬੇਸ ਕੈਂਪ ਪਰਤ ਰਹੀ ਹਿਮਾਚਲ ਦੀ ਧੀ ਬਲਜੀਤ ਕੌਰ ਲਾਪਤਾ ਹੋ ਗਈ ਸੀ, ਪਰ ਉਹ ਹਿੰਮਤ ਨਹੀਂ ਹਾਰੀ ਅਤੇ ਮੌਤ ਨੂੰ ਹਰਾ ਕੇ ਵਾਪਸ ਪਰਤ ਆਈ। ਬਲਜੀਤ ਫਰੋਸਟ ਬਾਈਟ ਦਾ ਸ਼ਿਕਾਰ ਹੋ ਗਈ ਸੀ ਤੇ ਠੰਢ ਕਾਰਨ ਉਸ ਦੀ ਕਮਰ ਦਾ ਹੇਠਲਾ ਹਿੱਸਾ ਅਕੜਾ ਗਿਆ ਸੀ, ਜਿਸ ਕਾਰਨ ਉਹ ਜ਼ਿਆਦਾ ਹਿਲਜੁਲ ਨਹੀਂ ਕਰ ਪਾ ਰਹੀ ਸੀ, ਪਰ ਜੀਪੀਐਸ ਡਿਵਾਈਸ ਕਾਰਨ ਬਲਜੀਤ ਕੌਰ ਦੀ ਜਾਨ ਬਚ ਗਈ।
ਜੀਪੀਐਸ ਡਿਵਾਈਸ ਹੋਣ ਕਾਰਨ ਬਚਾਅ ਟੀਮ ਬਲਜੀਤ ਨਾਲ ਸੰਪਰਕ ਕਰ ਸਕੀ। ਇਸ ਦੌਰਾਨ ਬਲਜੀਤ ਨੇ ਵੀ ਕਾਫੀ ਹਿੰਮਤ ਦਿਖਾਉਂਦੇ ਹੋਏ ਆਪਣੇ ਸਰੀਰ ਦੇ ਉਪਰਲੇ ਅਤੇ ਹੇਠਲੇ ਹਿੱਸਿਆਂ ਨੂੰ ਰੱਸੀਆਂ ਨਾਲ ਬਣਨ ਲਿਆ ਸੀ ਜਿਸ ਕਾਰਨ ਉਸ ਦਾ ਬਚਾਅ ਹੋ ਗਿਆ।
ਬਲਜੀਤ ਕੌਰ 7600 ਮੀਟਰ ਦੀ ਉਚਾਈ ‘ਤੇ ਫਸ ਗਈ ਸੀ। ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨਾਲ ਕੀ ਹੋਇਆ ਹੈ। ਉਹ ਡਿੱਗ ਗਈ ਸੀ ਜਾਂ ਆਪਣਾ ਰਾਹ ਭੁੱਲ ਗਈ ਸੀ। ਪਰ ਦੱਸਿਆ ਜਾ ਰਿਹਾ ਹੈ ਕਿ ਉਹ ਠੰਡ ਦਾ ਸ਼ਿਕਾਰ ਹੋ ਗਈ ਸੀ। ਬਲਜੀਤ ਕੌਰ ਨੂੰ ਹੈਲੀਕਾਪਟਰ ਰਾਹੀਂ ਰੈਸਕਿਊ ਕਰਨ ਤੋਂ ਬਾਅਦ ਉਸ ਨੂੰ ਨੇਪਾਲ ਦੇ ਕਾਠਮੰਡੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਜਲਦੀ ਹੀ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ।
— Baljeet kaur (@Baljeet11684140) April 20, 2023
ਬਲਜੀਤ ਨੂੰ ਅੰਨਪੂਰਨਾ ਪਹਾੜ ਤੋਂ ਏਅਰਲਿਫਟ ਹੋਣ ਤੋਂ ਬਾਅਦ ਕਾਠਮੰਡੂ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਥੋਂ ਉਸ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ, ਜਿਸ ‘ਚ ਉਹ ਹੱਸਦੇ ਹੋਏ ਨਜ਼ਰ ਆ ਰਹੀ ਹੈ। ਬਲਜੀਤ ਕੌਰ ਨੇ ਹਸਪਤਾਲ ‘ਚ ਭਰਤੀ ਹੋਣ ਤੋਂ ਬਾਅਦ ਫੇਸਬੁੱਕ ‘ਤੇ ਇਕ ਪੋਸਟ ਲਿਖੀ। ਉਨ੍ਹਾਂ ਕਿਹਾ ਕਿ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਅਤੇ ਦੁਆਵਾਂ ਨਾਲ ਮੈਂ ਸਹੀ-ਸਲਾਮਤ ਹਾਂ ਅਤੇ ਜਲਦੀ ਹੀ ਤੁਹਾਡੇ ਨਾਲ ਸੰਪਰਕ ਕਰਾਂਗਈ। ਇੰਨੇ ਪਿਆਰ ਅਤੇ ਸਹਿਯੋਗ ਲਈ ਸਭ ਦਾ ਧੰਨਵਾਦ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.